ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਜਨਰਲ ਅਬਜ਼ਰਵਰ ਡਾ. ਹੀਰਾ ਲਾਲ ਦੇ ਨਿਰਦੇਸ਼ਾਂ ਅਤੇ ਐਸ.ਡੀ.ਐਮ ਗੜ੍ਹਸ਼ੰਕਰ ਸ਼ਿਵਰਾਜ ਸਿੰਘ ਬੱਲ ਦੀ ਅਗਵਾਈ ਵਿੱਚ ਨਗਰ ਕੌਂਸਲ ਗੜ੍ਹਸ਼ੰਕਰ ਵਿੱਚ ਗਰੀਨ ਇਲੈਕਸ਼ਨ-2024 ਤਹਿਤ ਭਾਈ ਹਿੰਮਤ ਸਿੰਘ ਜੀ ਪਾਰਕ ਵਿੱਚ ਸਟਾਫ ਦੇ ਨਾਲ ਮਿਲ ਕੇ ਪੌਦੇ ਲਗਾਏ ਗਏ। ਇਸ ਦੌਰਾਨ ਜਿਥੇ ਵੋਟਰਾਂ ਨੂੰ 1 ਜੂਨ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਗਿਆ, ਉਥੇ ਵਾਤਾਵਰਣ ਨੂੰ ਸਾਫ- ਸੁਥਰਾ ਰੱਖਣ ਸਬੰਧੀ ਸਹੁੰ ਵੀ ਚੁਕਾਈ ਗਈ। ਨਗਰ ਕੌਂਸਲ ਦੇ ਈ.ਓ ਰਜੀਵ ਸਰੀਨ ਨੇ ਇਸ ਮੌਕੇ ‘ਤੇ ਮੌਜੂਦਾ ਸਾਰਿਆਂ ਨੂੰ ਸਹੁੰ ਚੁਕਾਈ ਕਿ ਉਹ ਆਪਣੇ ਵੋਟ ਦੇ ਅਧਿਕਾਰ ਦੀ ਜ਼ਰੂਰ ਵਰਤੋਂ ਕਰਨਗੇ ਅਤੇ ਚੋਣਾਂ ਦੌਰਾਨ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਹੀਂ ਕਰਨਗੇ। ਇਸ ਮੌਕੇ ਨੋਡਲ ਅਫਸਰ ਗੜਸ਼ੰਕਰ ਸੋਹਨ ਲਾਲ ਵੀ ਮੌਜੂਦ ਸਨ