ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਜਨਰਲ ਅਬਜ਼ਰਵਰ ਡਾ. ਹੀਰਾ ਲਾਲ ਦੇ ਨਿਰਦੇਸ਼ਾਂ ਅਤੇ ਐਸ.ਡੀ.ਐਮ ਗੜ੍ਹਸ਼ੰਕਰ ਸ਼ਿਵਰਾਜ ਸਿੰਘ ਬੱਲ ਦੀ ਅਗਵਾਈ ਵਿੱਚ ਨਗਰ ਕੌਂਸਲ ਗੜ੍ਹਸ਼ੰਕਰ ਵਿੱਚ ਗਰੀਨ ਇਲੈਕਸ਼ਨ-2024 ਤਹਿਤ ਭਾਈ ਹਿੰਮਤ ਸਿੰਘ ਜੀ ਪਾਰਕ ਵਿੱਚ ਸਟਾਫ ਦੇ ਨਾਲ ਮਿਲ ਕੇ ਪੌਦੇ ਲਗਾਏ ਗਏ। ਇਸ ਦੌਰਾਨ ਜਿਥੇ ਵੋਟਰਾਂ ਨੂੰ 1 ਜੂਨ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਗਿਆ, ਉਥੇ ਵਾਤਾਵਰਣ ਨੂੰ ਸਾਫ- ਸੁਥਰਾ ਰੱਖਣ ਸਬੰਧੀ ਸਹੁੰ ਵੀ ਚੁਕਾਈ ਗਈ। ਨਗਰ ਕੌਂਸਲ ਦੇ ਈ.ਓ ਰਜੀਵ ਸਰੀਨ ਨੇ ਇਸ ਮੌਕੇ ‘ਤੇ ਮੌਜੂਦਾ ਸਾਰਿਆਂ ਨੂੰ ਸਹੁੰ ਚੁਕਾਈ ਕਿ ਉਹ ਆਪਣੇ ਵੋਟ ਦੇ ਅਧਿਕਾਰ ਦੀ ਜ਼ਰੂਰ ਵਰਤੋਂ ਕਰਨਗੇ ਅਤੇ ਚੋਣਾਂ ਦੌਰਾਨ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਹੀਂ ਕਰਨਗੇ। ਇਸ ਮੌਕੇ ਨੋਡਲ ਅਫਸਰ ਗੜਸ਼ੰਕਰ ਸੋਹਨ ਲਾਲ ਵੀ ਮੌਜੂਦ ਸਨ
Day: May 24, 2024
19 साल में देश के लिए शहीद होकर सराभा ने जगाई थी क्रांति की मशालः एडवोकेट मरवाहा
होशियारपुर शहीद करतार सिंह सराभा के 129वें जन्म दिवस के मौके पर नगर सुधार ट्रस्ट के…
ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ ਹੁਸ਼ਿਆਰਪੁਰ ਵਿਖੇ ਫ਼ੈਮਿਲੀ ਮੀਟਿੰਗ ਸਹਿਤ ਚੋਣਾਂ ਬਾਰੇ ਜਾਗਰੂਕਤਾ
ਹੁਸ਼ਿਆਰਪੁਰ (24-05-2024) ਸ਼੍ਰੀਮਤੀ ਕੋਮਲ ਮਿੱਤਲ ਆਈ.ਏ.ਐੱਸ. ਡਿਪਟੀ ਕਮਿਸ਼ਨਰ ਕਮ ਚੇਅਰਪਰਸਨ ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਸੁਸਾਇਟੀ…