ਡੀ.ਈ.ਓ. ਅਸ਼ਵਨੀ ਦੱਤਾ ਦੀ ਬਤੌਰ ਸਹਾਇਕ ਡਾਇਰੈਕਟਰ ਤਰੱਕੀ ਹੋਣਾ ਖੁਸ਼ੀ ਅਤੇ ਸਨਮਾਨ ਦੀ ਗੱਲ: ਸੰਜੀਵ ਅਰੋੜਾ


ਸਰਕਾਰੀ ਸੈਕੰਡਰੀ ਸਕੂਲ (ਲੜਕੇ) ਘੰਟਾ ਘਰ ਵਿਖੇ ਬਤੌਰ ਪ੍ਰਿੰਸੀਪਲ ਸੇਵਾ ਨਿਭਾਉਣ ਤੋਂ ਬਾਅਦ ਡੀ.ਈ.ਓ. ਐਲੀਮੈਂਟਰੀ ਬਣਨਾ, ਇਸ ਤੋਂ ਬਾਅਦ ਵਿਭਾਗ ਦੁਆਰਾ ਬਤੌਰ ਸਹਾਇਕ ਡਾਇਰੈਕਟਰ ਤਰੱਕੀ ਹੋਣ ਤੇ ਭਾਰਤ ਵਿਕਾਸ ਪਰਿਸ਼ਦ ਵਲੋਂ ਸ਼੍ਰੀ ਅਸ਼ਵਨੀ ਦੱਤਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਪਰਿਸ਼ਦ ਦੇ ਸੂਬਾ ਪ੍ਰਧਾਨ (ਨੇਤਰਦਾਨ ਅਤੇ ਖੂਨਦਾਨ) ਪ੍ਰਮੁੱਖ ਸਮਾਜ ਸੇਵੀ ਸੰਜੀਵ ਅਰੋੜਾ ਨੇ ਵੀ ਅਸ਼ਵਨੀ ਦੱਤਾ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸ਼੍ਰੀ ਦੱਤਾ ਨੇ ਬਤੌਰ ਪ੍ਰਿੰਸੀਪਲ ਰਹਿੰਦੇ ਹੋਏ ਸਕੂਲ ਅਤੇ ਬੱਚਿਆਂ ਦੀ ਉਨੱਤੀ ਦੇ ਲਈ ਜੀ ਜਾਨ ਨਾਲ ਮੇਹਨਤ ਕਰਕੇ ਸਕੂਲ ਦਾ ਨਾਮ ਪੂਰੇ ਪੰਜਾਬ ਵਿੱਚ ਰੌਸ਼ਨ ਕੀਤਾ ਹੈ ਅਤੇ ਉਨਾਂ ਦੀ ਮਿਤੀ 01-12-2022 ਨੂੰ ਤਰੱਕੀ ਦੇ ਕੇ ਉਨਾਂ  ਨੂੰ ਡੀ.ਈ.ਓ. ਦੇ ਅਹੁੱਦੇ ਤੇ ਸੇਵਾ ਕਰਨ ਦਾ ਮੌਕਾ ਮਿਲਿਆ ਅਤੇ ਹੁਣ ਵਿਭਾਗ ਨੇ ਉਨਾਂ ਨੂੰ ਤਰੱਕੀ ਦੇ ਕੇ ਸਹਾਇਕ ਡਾਇਰੈਕਟਰ  ਵਜੋਂ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਜੋ ਕਿ ਸ਼ਹਿਰ ਦੇ ਲਈ ਬਹੁਤ ਸਨਮਾਨ ਦੀ ਗੱਲ ਹੈ ਅਤੇ ਉਨਾਂ ਨੂੰ ਪੂਰੀ ਉਮੀਦ ਹੈ ਕਿ ਅਸ਼ਵਨੀ ਦੱਤਾ ਆਪਣੇ ਅਨੁਭਵ ਅਤੇ ਕੌਸ਼ਲ ਨਾਲ ਸਕੂਲ ਦੀ ਬਿਹਤਰੀ ਦੇ ਲਈ ਹੋਰ ਵੀ ਜ਼ਿਆਦਾ ਕੰਮ ਕਰਨਗੇ ਤਾਂਕਿ ਸਿੱਖਿਆ ਦਾ ਦੀਵਾ ਹੋਰ ਵੀ ਜ਼ਿਆਦਾ ਰੌਸ਼ਨ ਹੋ ਸਕੇ। ਸ਼੍ਰੀ ਅਰੋੜਾ ਨੇ ਕਿਹਾ ਕਿ ਸ਼੍ਰੀ ਦੱਤਾ ਦੀ ਅਗਵਾਈ ਵਿੱਚ ਸਕੂਲ ਦੇ ਵਿਦਿਆਰਥੀ ਸਿੱਖਿਆ, ਖੇਡਾਂ ਅਤੇ ਹੋਰ ਵਿੱਦਿਅਕ ਗਤੀਵਿਧੀਆਂ ਵਿਚ ਹਮੇਸ਼ਾ ਅੱਵਲ ਸਥਾਨ ਹਾਸਲ ਕਰਦੇ ਰਹੇ ਹਨ ਅਤੇ ਸਿੱਖਿਆ ਦੇ ਨਾਲ-ਨਾਲ ਸਮਾਜਿਕ ਕਾਰਜਾਂ ਵਿਚ ਵੀ ਸ਼੍ਰੀ ਦੱਤਾ ਦਾ ਯੋਗਦਾਨ ਸ਼ਲਾਘਾਯੋਗ ਰਿਹਾ ਹੈ।

ਇਸ ਮੌਕੇ ਤੇ ਪ੍ਰਧਾਨ ਰਾਜਿੰਦਰ ਮੋਦਗਿਲ ਨੇ ਸ਼੍ਰੀ ਦੱਤਾ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਿੱਖਿਆ ਖੇਤਰ ਵਿੱਚ ਸ਼੍ਰੀ ਦੱਤਾ ਵਰਗੇ ਅਧਿਆਪਕਾਂ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ ਅਤੇ ਇਸ ਤਰ੍ਹਾਂ ਦੇ ਅਧਿਆਪਕ ਹੀ ਸਮਾਜ ਦੇ ਲਈ ਪ੍ਰੇਰਨਾ ਸ੍ਰੋਤ ਹੁੰਦੇ ਹਨ। ਉਨਾਂ ਨੇ ਕਿਹਾ ਕਿ ਉਨਾਂ ਵਲੋਂ ਸਥਾਪਤ ਕੀਤੀ ਗਈਆਂ ਸਫਲਤਾ ਦੀਆਂ ਉਦਾਹਰਣਾਂ ਸਕੂਲ ਅਤੇ ਵਿਦਿਆਥੀਆਂ ਦੀ ਭਲਾਈ ਦੇ ਲਈ ਆਉਣ ਵਾਲੇ ਸਕੂਲ ਮੁੱਖੀਆਂ ਅਤੇ ਅਧਿਆਪਕਾਂ ਦੇ ਲਈ ਆਦਰਸ਼ ਦਾ ਕੰਮ ਕਰਨਗੀਆਂ।

ਇਸ ਮੌਕੇ ਤੇ ਸ਼੍ਰੀ ਅਸ਼ਵਲੀ ਦੱਤਾ ਨੇ ਅਹੁੱਦੇਦਾਰਾਂ ਦਾ ਧੰਨਵਾਦ ਪ੍ਰਗਟ ਕਰਦੇ ਹੋਏ ਕਿਹਾ ਕਿ ਇਕ ਅਧਿਆਪਕ, ਸਕੂਲ ਮੁੱਖੀ ਅਤੇ ਡੀ.ਈ.ਓ.ਹੋਣ ਦੇ ਨਾਤੇ ਉਨਾਂ ਨੇ ਆਪਣਾ ਫਰਜ਼ ਈਮਾਨਦਾਰੀ ਅਤੇ ਮਿਹਨਤ ਨਾਲ ਨਿਭਾਉਣ ਦਾ ਯਤਨ ਕੀਤਾ ਹੈ ਅਤੇ ਸ਼੍ਰੀ ਦੱਤਾ ਨੇ ਕਿਹਾ ਕਿ ਸਿੱਖਿਆ ਦੇ ਖੇਤਰ ਨਾਲ ਜੁੜੇ ਹੋਣ ਦੇ ਕਾਰਨ ਉਨਾ ਨੂੰ ਬੱਚਿਆਂ ਦੇ ਨਾਲ-ਨਾਲ ਸਮਾਜ ਦੇ ਜ਼ਰੂਰਤਮੰਦ ਵਰਗ ਦੀ ਸੇਵਾ ਕਰਨ ਦਾ ਵੀ ਮੌਕਾ ਮਿਲਿਆ ਹੈ ਜੋ ਕਿ ਸੰਸਥਾਵਾਂ ਦੇ ਸਹਿਯੋਗ ਨਾਲ ਪੂਰਾ ਹੋ ਸਕਿਆ ਹੈ। ਇਸ ਲਈ ਉਹ ਸਾਰੀਆਂ ਸੰਸਥਾਵਾਂ ਦਾ ਵੀ ਧੰਨਵਾਦ ਕਰਦੇ ਹਨ। ਇਸ ਮੌਕੇ ਤੇ ਮਾਸਟਰ ਕ੍ਰਿਸ਼ਨ ਅਰੋੜਾ, ਕਪਿਲ ਦੇਵ ਪਰਾਸ਼ਰ, ਪ੍ਰੋ.ਦਲਜੀਤ ਸਿੰਘ, ਐਚ.ਕੇ. ਨਕੜਾ, ਲੋਕੇਸ਼ ਖੰਨਾ, ਸ਼ਾਖਾ ਬੱਗਾ, ਵਿਜੈ ਅਰੋੜਾ, ਅਮਰਜੀਤ ਸ਼ਰਮਾ, ਗੌਰਵ ਗਰਗ, ਨਿਪੁਨ ਸ਼ਰਮਾ, ਮਾਸਟਰ ਗੁਰਪ੍ਰੀਤ ਸਿੰਘ, ਨਿਤਿਨ ਗੁਪਤਾ, ਐਨ.ਕੇ.ਗੁਪਤਾ, ਰਮਨ ਬੱਬਰ, ਰਮੇਸ਼ ਭਾਟੀਆ, ਵਰਿੰਦਰਜੀਤ ਸਿੰਘ ਆਦਿ ਮੌਜੂਦ ਸਨ।

ਫੋਟੋ: ਸ਼੍ਰੀ ਅਸ਼ਵਨੀ ਦੱਤਾ ਸਹਾਇਕ ਡਾਇਰੈਕਟਰ ਨੂੰ ਸਨਮਾਨਿਤ ਕਰਦੇ ਹੋਏ ਸੰਜੀਵ ਅਰੋੜਾ ਸੂਬਾਈ ਕਨਵੀਨਰ ਭਾਰਤ ਵਿਕਾਸ ਪਰਿਸ਼ਦ ਨਾਲ ਹਨ ਰਾਜਿੰਦਰ ਮੋਦਗਿਲ ਅਤੇ ਹੋਰ।

Leave a Reply

Your email address will not be published. Required fields are marked *