
ਹੁਸ਼ਿਆਰਪੁਰ, ਸ਼ੇਅਰ ਮਾਰਕੀਟ ਦਾ ਦਾਇਰਾ ਜਿੰਨਾਂ ਵੱਡਾ ਹੈ, ਜ਼ੋਖਿਮ ਵੀ ਉਨਾਂ ਵੱਡਾ ਹੀ ਹੈ ਇਸ ਲਈ ਇਸ ਖੇਤਰ ਵਿੱਚ ਬਿਨਾਂ ਸਿੱਖਿਆ ਲਈ ਪੈਰ ਨਾ ਰੱਖਿਆ ਜਾਵੇ, ਇਹ ਪ੍ਰਗਟਾਵਾ ਸੱਚਦੇਵਾ ਸਟਾਕਸ ਦੇ ਬੂਲਾਵਾੜੀ ਸਥਿਤ ਮੁੱਖ ਦਫਤਰ ਵਿੱਚ ਕੰਪਨੀ ਦੇ ਸੀ.ਈ.ਓ.ਰਣਵੀਰ ਸਿੰਘ ਸੱਚਦੇਵਾ ਵੱਲੋਂ ਰਿਆਤ ਬਾਹਰਾ ਕਾਲੇਜ ਦੇ ਕਾਮਰਸ ਵਿਭਾਗ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਕੀਤਾ ਗਿਆ, ਜਿਕਰਯੋਗ ਹੈ ਕਿ ਰਿਆਤ ਬਾਹਰਾ ਦੇ 52 ਵਿਦਿਆਰਥੀ ਸੱਚਦੇਵਾ ਸਟਾਕਸ ਦੇ ਮੁੱਖ ਦਫਤਰ ਵਿੱਚ ਇੱਕ ਦਿਨਾਂ ਦੌਰੇ ਉੱਪਰ ਪੁੱਜੇ ਹੋਏ ਸਨ ਜਿੱਥੇ ਉਨ੍ਹਾਂ ਵੱਲੋਂ ਬਜਾਰ ਦੇ ਸਬੰਧ ਵਿੱਚ ਮੁੱਢਲੀ ਜਾਣਕਾਰੀ ਹਾਸਿਲ ਕੀਤੀ ਗਈ। ਇਸ ਮੌਕੇ ਰਣਵੀਰ ਸੱਚਦੇਵਾ ਨੇ ਅੱਗੇ ਕਿਹਾ ਕਿ ਸ਼ੇਅਰ ਮਾਰਕੀਟ ਜਰੀਏ ਮਿਡਲ ਤੇ ਲੋਅਰ ਕਲਾਸ ਦੇ ਲੋਕ ਆਪਣੀ ਆਰਥਿਕ ਹਾਲਾਤ ਨੂੰ ਸੁਧਾਰ ਸਕਦੇ ਹਨ ਲੇਕਿਨ ਇਸ ਲਈ ਘੱਟੋ-ਘੱਟ 15-20 ਸਾਲ ਤੱਕ ਦਾ ਨਿਵੇਸ਼ ਜਰੂਰੀ ਹੈ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਸ਼ੇਅਰ ਮਾਰਕੀਟ ਅੰਦਰ ਟ੍ਰੇਡਿੰਗ ਦੇ ਚੱਕਰ ਵਿੱਚ ਨਾ ਫਸਣ ਕਿਉਂਕਿ ਇੱਥੇ ਜੋਖਿਮ ਬਹੁਤ ਜਿਆਦਾ ਰਹਿੰਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਆਪਣੀ ਊਰਜਾ ਉਸਾਰੂ ਕੰਮਾਂ ਵਿੱਚ ਲਗਾਉਣੀ ਚਾਹੀਦੀ ਹੈ ਅਤੇ ਜਿਹੜਾ ਵੀ ਨੌਜਵਾਨ ਸ਼ੇਅਰ ਮਾਰਕੀਟ ਦੇ ਖੇਤਰ ਵਿੱਚ ਆਉਣਾ ਚਾਹੁੰਦਾ ਹੈ ਉਸ ਲਈ ਜ਼ਰੂਰੀ ਹੈ ਕਿ ਉਹ ਸਭ ਤੋਂ ਪਹਿਲਾ ਇਸ ਖੇਤਰ ਨਾਲ ਜੁੜੀਆਂ ਛੋਟੀਆਂ-ਛੋਟੀਆਂ ਬਾਰੀਕੀਆਂ ਪ੍ਰਤੀ ਜਾਣਕਾਰੀ ਇਕੱਠੀ ਕਰੇ ਕਿਉਂਕਿ ਸਹੀ ਜਾਣਕਾਰੀ ਤੇ ਗਿਆਨ ਹੀ ਇਸ ਖੇਤਰ ਵਿੱਚ ਅੱਗੇ ਵੱਧਣ ਲਈ ਸਹਾਈ ਹੁੰਦੇ ਹਨ। ਇਸ ਸਮੇਂ ਪਰਮਜੀਤ ਸਿੰਘ ਸੱਚਦੇਵਾ ਵੱਲੋਂ ਵੀ ਆਪਣੇ ਜੀਵਨ ਦੇ ਅਨੁਭਵ ਵਿਦਿਆਰਥੀਆਂ ਨਾਲ ਸਾਂਝੇ ਕੀਤੇ ਗਏ ਤੇ ਵਿਦਿਆਰਥੀਆਂ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਕਿਸੇ ਵੀ ਖੇਤਰ ਵਿੱਚ ਸਫਲਤਾ ਦਾ ਮੂਲ ਮੰਤਰ ਮੇਹਨਤ ਹੈ, ਇਸ ਲਈ ਜੇਕਰ ਤੁਸੀਂ ਮੇਹਨਤ ਕਰਦੇ ਹੋ ਤਾਂ ਇੱਕ ਨਾ ਇੱਕ ਦਿਨ ਉਸ ਦਾ ਫਲ ਤਹਾਨੂੰ ਜਰੂਰ ਮਿਲਦਾ ਹੈ। ਇਸ ਮੌਕੇ ਅਸਿਸਟੈਂਟ ਪ੍ਰੋਫੈਸਰ ਲਵਪ੍ਰੀਤ ਸਿੰਘ ਡਿਪਾਰਟਮੈਂਟ ਆਫ ਕਾਮਰਸ ਰਿਆਤ ਬਾਹਰਾ ਕਾਲਜ ਆਫ ਮੈਨੇਜਮੈਂਟ, ਰਿਲੇਸ਼ਨ ਮੈਨੇਜਰ ਅਮਨਦੀਪ ਕੌਰ, ਸ਼ਿਵਾਂਜਲੀ ਸ਼ਰਮਾ ਵਾਈਸ ਪ੍ਰਧਾਨ ਵਿੱਤ ਅਤੇ ਐੱਚ.ਆਰ.ਵੀ ਮੌਜੂਦ ਰਹੇ।
ਕੈਪਸ਼ਨ-ਸੱਚਦੇਵਾ ਸਟਾਕਸ ਵਿਖੇ ਪੁੱਜੇ ਹੋਏ ਵਿਦਿਆਰਥੀਆਂ ਨਾਲ ਰਣਵੀਰ ਸਿੰਘ ਸੱਚਦੇਵਾ ਤੇ ਪਰਮਜੀਤ ਸਿੰਘ ਸੱਚਦੇਵਾ।