
ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸੂਬੇ ਵਿਚ ਲੋਕ ਹਿੱਤ ਵਿਚ ਸਿਹਤ ਸੇਵਾਵਾਂ ਵਿਚ ਕ੍ਰਾਂਤੀਕਾਰੀ ਬਦਲਾਅ ਕੀਤੇ ਗਏ ਹਨ, ਜਿਸ ਨਾਲ ਸੂਬਾ ਵਾਸੀਆਂ ਨੂੰ ਕਾਫ਼ੀ ਰਾਹਤ ਮਿਲੀ ਹੈ। ਉਹ ਅੱਜ ਸਿਵਲ ਹਸਪਤਾਲ ਦਫ਼ਤਰ ਵਿਚ ਆਮ ਆਦਮੀ ਕਲੀਨਿਕਾਂ ਲਈ ਨਿਯੁਕਤ ਕੀਤੇ ਡਾਕਟਰਾਂ ਨੂੰ ਨਿਯੁਕਤੀ ਪੱਤਰ ਸੌਂਪਣ ਦੌਰਾਨ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਅੱਜ ਜ਼ਿਲ੍ਹੇ ਦੇ ਵੱਖ-ਵੱਖ ਆਮ ਆਦਮੀ ਕਲੀਨਿਕਾਂ ਲਈ 21 ਡਾਕਟਰ ਨਿਯੁਕਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿਚ ਹੁਣ ਤੱਕ ਖੁੱਲ੍ਹੇ 700 ਆਮ ਆਦਮੀ ਕਲੀਨਿਕਾਂ ਦਾ ਕਰੀਬ 35 ਲੱਖ ਲੋਕ ਲਾਭ ਲੈ ਚੁੱਕੇ ਹਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਡੋਰ ਸਟੈਪ ’ਤੇ ਗੁਣਵੱਤਾਪੂਰਨ ਸਿਹਤ ਸੁਵਿਧਾਵਾਂ ਦੇਣ ਦੇ ਉਦੇਸ਼ ਨਾਲ ਸੂਬੇ ਵਿਚ ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ, ਜਿਸ ਨੇ ਪੰਜਾਬ ਸਰਕਾਰ ਦੇ ਸਿਹਤਮੰਦ ਪੰਜਾਬ ਦੇ ਸੁਪਨਿਆਂ ਨੂੰ ਸਾਕਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਆਮ ਆਦਮੀ ਕਲੀਨਿਕਾਂ ਵਿਚ ਲੋਕਾਂ ਦਾ ਜਿਥੇ ਮੁਫ਼ਤ ਇਲਾਜ ਕਰਕੇ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ, ਉਥੇ ਉਨ੍ਹਾਂ ਦੇ ਕਈ ਤਰ੍ਹਾਂ ਦੇ ਟੈਸਟ ਵੀ ਮੁਫ਼ਤ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਦੋ ਸਾਲਾਂ ਤੋਂ ਘੱਟ ਸਮੇਂ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕੀਤਾ ਹੈ, ਜਿਸ ਵਿਚ 600 ਯੂਨਿਟ ਬਿਜਲੀ ਮੁਆਫ਼, ਆਮ ਆਦਮੀ ਕਲੀਨਿਕ, ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਆਦਿ ਮੁੱਖ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿਚ ਇਕ ਸਕਾਰਾਤਮਕ ਬਦਲਾਅ ਲਈ ਕੰਮ ਕਰ ਰਹੀ ਹੈ, ਤਾਂ ਜੋ ਲੋਕਾਂ ਨੂੰ ਇਕ ਵਧੀਆ ਮਾਹੌਲ ਦਿੱਤਾ ਜਾ ਸਕੇ। ਇਸ ਮੌਕੇ ਸਿਵਲ ਸਰਜਨ ਡਾ. ਬਲਵਿੰਦਰ ਕੁਮਾਰ ਡੁਮਾਣਾ, ਐਸ.ਐਮ.ਓ ਡਾ. ਮਨਮੋਹਨ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।
कैबिनेट मंत्री पंजाब ब्रम शंकर जिंपा ने कहा कि मुख्य मंत्री भगवंत सिंह मान के नेतृत्व वाली पंजाब सरकार की ओर से प्रदेश में जनहित में स्वास्थ्य सेवाओं में क्रांतिकारी बदलाव किए गए हैं, जिससे प्रदेश वासियों का काफी राहत मिली है। वे आज सिविल सर्जन कार्यालय में आम आदमी क्लीनिकों के लिए नियुक्त किए डाक्टरों को नियुक्ति पत्र सौंपने के दौरान संबोधित कर रहे थे। उन्होंने कहा कि आज जिले के अलग-अलग आम आदमी क्लीनिकों के लिए 21 डाक्टर नियुक्त किए गए हैं। उन्होंने कहा कि प्रदेश में अब तक खुले 700 आम आदमी क्लीनिकों का करीब 35 लाख लोग लाभ ले चुके हैं।
कैबिनेट मंत्री ने कहा कि लोगों को डोर स्टैप के नजदीक गुणवत्तापूर्ण स्वास्थ्य सुविधाएं देने के उद्देश्य से प्रदेश में आम आदमी क्लीनिक खोले गए हैं जिसने की पंजाब सरकार के स्वस्थ पंजाब के सपने को साकार किया है। उन्होंने बताया कि इन आम आदमी क्लीनिकों में लोगों का जहां नि:शुल्क इलाज कर दवाईयां दी जा रही है वहीं उनके कई प्रकार के टेस्ट भी निःशुल्क किए जा रहे हैं। उन्होंने कहा कि दो वर्ष से भी कम समय में मुख्य मंत्री भगवंत सिंह मान के नेतृत्व वाली पंजाब सरकार ने लोगों से किए हर वादे को पूरा किया है, जिनमें 600 यूनिट बिजली माफ, आम आदमी क्लीनिक, युवाओं को रोजगार देना आदि प्रमुख है। उन्होंने कहा कि पंजाब सरकार प्रदेश में एक सकारात्मक बदलाव के लिए काम कर रही है ताकि लोगों को एक अच्छा माहौल दिया जा सके।
इस मौके पर सिविल सर्जन डा. बलविंदर कुमार डुमाणा, एस.एम.ओ डा. मनमोहन सिंह के अलावा अन्य गणमान्य भी मौजूद थे।