ਬਲਰਾਜ ਕੁਮਾਰ (ਬੱਲੂ) ਅੰਤਰਰਾਸ਼ਟਰੀ ਕ੍ਰਿਕੇਟ ਕੋਚ ਆਈ.ਸੀ.ਸੀ. ਪੱਧਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੀ ਸੀ ਐਂਡ ਬੀ ਇੰਟਰਨੈਸ਼ਨਲ ਸਪੋਰਟਸ ਅਕਾਦਮੀ ਦੇ ਖਿਡਾਰੀ ਆਯੂਸ਼ ਬਦੋਨੀ ਨੇ ਦਿੱਲੀ ਬਨਾਮ ਹਿਮਾਚਲ ਪ੍ਰਦੇਸ਼ ਦੇ ਰਣਜੀ ਟ੍ਰਾਫੀ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲੀ ਪਾਰੀ ਵਿੱਚ ਨਾਬਾਦ ਹਾਫ ਸੈਂਚੂਰੀ 51 (80) ਅਤੇ ਦੂਰੀ ਪਾਰੀ ਵਿੱਚ ਨਾਬਾਦ ਸੈਂਚੂਰੀ 111 (115) ਬਣਾਈ ਅਤੇ ਮੈਨ ਆਫ ਦਿ ਮੈਚ ਦਾ ਖਿਤਾਬ ਹਾਸਲ ਕੀਤਾ। ਇਹ ਮੈਚ ਧਰਮਸ਼ਾਲਾ ਕ੍ਰਿਕੇਟ ਸਟੇਡੀਅਮ ਹਿਮਾਚਲ ਪ੍ਰਦੇਸ਼ ਵਿਖੇ 9 ਫਰਵਰੀ ਤੋਂ 12 ਫਰਵਰੀ 2024 ਤੱਕ ਖੇਡਿਆ ਗਿਆ। ਇਸ ਮੌਕੇ ਤੇ ਕੋਚ ਬਲਰਾਜ ਨੇ ਕਿਹਾ ਕਿ ਸਾਨੂੰ ਆਯੂਸ਼ ਤੇ ਮਾਣ ਹੈ ਅਤੇ ਮੇਰਾ ਮੰਨਣਾ ਹੈ ਕਿ ਇਹ ਰਣਜੀ ਟ੍ਰਾਫੀ ਸੀਜਨ 2023-24 ਦੀ ਉਸਦੀਆਂ ਸ਼ਾਨਦਾਰ ਪਾਰੀਆਂ ਵਿਚੋਂ ਇੱਕ ਹੈ। ਮੈਨੂੰ ਭਰੋਸਾ ਹੈ ਕਿ ਉੜੀਸਾ ਦੇ ਖਿਲਾਫ ਅਗਲੇ ਮੈਚ ਵਿੱਚ ਉਹ ਇਕ ਹੋਰ ਸ਼ਾਂਨਦਾਰ ਪਾਰੀ ਖੇਡੇਗਾ। ਇਸ ਮੌਕੇ ਤੇ ਅਕਾਦਮੀ ਦੇ ਮੈਂਬਰ ਪ੍ਰਵੀਨ, ਚਮਨ ਲਾਲ, ਰਵਿੰਦਰ ਕੁਮਾਰ ਲੋਹੀਆ, ਆਸ਼ੀਸ਼ ਮਾਹੀ, ਮੋਹਿੰਦਰ ਕੌਰ, ਸਹਾਇਕ ਕੋਚ ਚੰਰ ਸ਼ੇਖਰ ਅਤੇ ਮਦਨ ਸਿੰਘ ਡਢਵਾਲ ਆਦਿ ਮੌਜੂਦ ਸਨ