ਸਰਕਾਰੀ ਕਾਲਜ ਹੁਸ਼ਿਆਰਪੁਰ ਵਿੱਚ ‘‘ਬਸੰਤ ਪੰਚਮੀ“ ਦਾ ਉਤਸਵ ਮਨਾਇਆ ਗਿਆ।


          ਸਰਕਾਰੀ ਕਾਲਜ, ਹੁਸ਼ਿਆਰਪੁਰ ਵਿੱਚ ਕਾਲਜ ਦੇ ਪ੍ਰਿੰਸੀਪਲ ਸ਼੍ਰੀਮਤੀ ਅਨੀਤਾ ਸਾਗਰ ਦੀ ਅਗਵਾਈ ਵਿੱਚ ਹਿੰਦੀ ਵਿਭਾਗ ਦੇ ਮੁੱਖੀ ਪ੍ਰੋ.ਵਿਜੇ ਕੁਮਾਰ ਅਤੇ ਸਟਾਫ਼ ਮੈਂਬਰ ਪ੍ਰੋ. ਸਰੋਜ ਸ਼ਰਮਾ, ਪ੍ਰੋ.ਜਸਵਿੰਦਰ ਕੌਰ, ਡਾ.ਨੀਤੀ ਸ਼ਰਮਾ, ਡਾ.ਤਜਿੰਦਰ ਕੌਰ ਦੇ ਸਹਿਯੋਗ ਨਾਲ ‘‘ਬਸੰਤ ਪੰਚਮੀ“  ਦਾ ਉਤਸਵ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਜਯੋਤੀ ਪ੍ਰਜਵਲਿਤ ਕਰਕੇ ਕੀਤੀ ਗਈ। ਇਸ ਤੋਂ ਬਾਅਦ ਸਰਸਵਤੀ ਵੰਦਨਾ ਦਾ ਗਾਇਨ ਕੀਤਾ ਗਿਆ। ਕਾਲਜ ਦੇ ਪ੍ਰਿੰਸੀਪਲ ਅਨੀਤਾ ਸਾਗਰ ਜੀ ਦਾ ਹਿੰਦੀ ਵਿਭਾਗ ਦੇ ਸਟਾਫ ਵੱਲੋਂ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ ਗਿਆ।

          ਕਾਲਜ ਦੇ ਪ੍ਰਿੰਸੀਪਲ ਅਨੀਤਾ ਸਾਗਰ ਨੇ ਇਸ ਉਤਸਵ ਦੇ ਇਤਿਹਾਸ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਹਿੰਦੀ ਵਿਭਾਗ ਦੇ ਮੁੱਖੀ ਪ੍ਰੋ.ਵਿਜੇ ਕੁਮਾਰ ਨੇ ਕਿਹਾ ਕਿ ਇਸ ਦਿਵਸ ਦਾ ਸਬੰਧ ਦੇਵੀ ਸਰਸਵਤੀ ਅਤੇ ਲਕਸ਼ਮੀ ਦੇਵੀ ਨਾਲ ਹੈ, ਜਿਹਨਾਂ ਦਾ ਅਸ਼ੀਰਵਾਦ ਦੁਨੀਆਂ ਦੇ ਹਰ ਇੱਕ ਮਨੁੱਖ ਨੂੰ ਚਾਹੀਦਾ ਹੈ। ਜਿਹਨਾ ਦੀ ਪੂਜਾ ਹਰ ਇਨਸਾਨ ਕਰਦਾ ਹੈ। ਉਹਨਾਂ ਕਿਹਾ ਕਿ ਇਸ ਤਿਉਹਾਰ ਤੇ ਮੌਸਮ ਵਿੱਚ ਬਦਲਾਵ ਆ ਜਾਂਦਾ ਹੈ ਅਤੇ ਕੁਦਰਤ ਸੁਹਾਵਨਾ ਰੂਪ ਧਾਰਨ ਕਰ ਲੈਂਦੀ ਹੈ। ਕਾਲਜ ਸਟਾਫ ਤੋਂ ਇਲਾਵਾ ਵਿਦਿਆਰਥੀਆਂ ਨੇ ਵੀ ਇਸ ਮੌਕੇ ਤਿਉਹਾਰ ਨਾਲ ਸਬੰਧਿਤ ਪ੍ਰੋਗਰਾਮ ਪੇਸ਼ ਕੀਤੇ।

          ਇਸ ਮੌਕੇ ਵਿਦਿਆਰਥੀਆਂ ਦੇ ਵਿੱਚ ਭਿੰਨ-ਭਿੰਨ ਮੁਕਾਬਲੇ ਕਰਵਾਏ ਗਏ।ਬਸੰਤ ਪੰਚਮੀ  ਤਿਉਹਾਰ ਨਾਲ ਸਬੰਧਿਤ ਪਹਿਰਾਵੇ ਵਿੱਚ ਜੈਸਮੀਨ ਨੇ ਪਹਿਲਾ, ਸੁਨਾਇਨਾਂ ਨੇ ਦੂਜਾ ਅਤੇ ਪ੍ਰਿਯੰਕਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਤਿਉਹਾਰ ਨਾਲ ਸਬੰਧਿਤ ਪੀਲੇ ਚਾਵਲ ਬਣਾਉਣ ਵਿੱਚ ਖੁਸ਼ਬੂ ਨੇ ਪਹਿਲਾ, ਮੁਸਕਾਨ ਨੇ ਦੂਜਾ ਅਤੇ ਲਵਪ੍ਰੀਤ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਪ੍ਰੋਗਰਾਮ ਵਿੱਚ ਵੱਧ-ਚੜ ਕੇ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਖੁਸ਼ਬੂ, ਜੈਸਮੀਨ ਅਤੇ ਸੁਭਾਸ਼ ਕੁਮਾਰ ਨੂੰ ਵੀ ਸਨਮਾਨਿਤ ਕੀਤਾ ਗਿਆ।

Leave a Reply

Your email address will not be published. Required fields are marked *