12 ਫਰਵਰੀ  ਤੋਂ 17 ਫਰਵਰੀ ਤੱਕ ਲਗਾਏ ਜਾਣਗੇ ਵਿਸ਼ੇਸ਼ ਟੀਕਾਕਰਨ ਸੈਸ਼ਨ: ਡਾ ਸੀਮਾ ਗਰਗ ਜਿਲ੍ਹਾ ਟੀਕਾਕਰਨ ਅਫਸਰ 

ਸਿਹਤ ਵਿਭਾਗ ਪੰਜਾਬ ਦੇ ਹੁਕਮਾਂ ਅਤੇ ਸਿਵਲ ਸਰਜਨ ਡਾ ਬਲਵਿੰਦਰ ਕੁਮਾਰ ਡਮਾਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ  ਵਿਸ਼ੇਸ਼ ਟੀਕਾਕਰਨ ਹਫਤਾ ਮਿਤੀ 12 ਫਰਵਰੀ ਤੋਂ ਫਰਵਰੀ  2024 ਤੱਕ ਮਨਾਇਆ ਜਾ ਰਿਹਾ ਹੈ। ਜਿਲ੍ਹਾ ਟੀਕਾਕਰਨ ਅਫਸਰ ਡਾ ਸੀਮਾ ਗਰਗ ਦੀ ਅਗਵਾਈ ਵਿਚ ਮਨਾਇਆ ਜਾ ਰਹੇ ਇਸ ਹਫਤੇ ਦੌਰਾਨ ਜਿਹੜੇ ਬੱਚਿਆਂ ਦਾ ਟੀਕਾਕਰਨ ਰਹਿ ਗਿਆ ਹੈ ਖਾਸ ਕਰਕੇ ਪ੍ਰਵਾਸੀ ਪਰਿਵਾਰਾਂ ਅਤੇ ਗਰਭਵਤੀ ਔਰਤਾਂ ਦੇ ਟੀਕੇ ਲਗਾਏ ਜਾਣਗੇ।

ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਡਾ ਸੀਮਾ ਗਰਗ ਨੇ ਦੱਸਿਆ ਕਿ ਇਸ ਵਿਸ਼ੇਸ਼ ਟੀਕਾਕਰਨ ਹਫਤੇ ਦੌਰਾਨ ਵਿਸ਼ੇਸ਼ ਧਿਆਨ  0 ਤੋਂ 5 ਸਾਲ ਤੱਕ ਦੇ ਬੱਚਿਆਂ ਵੱਲ ਰਹੇਗਾ ਜਿਨਾ ਦਾ ਟੀਕਾਕਰਨ ਕਿਸੇ ਕਾਰਣ ਕਰਕੇ ਅਧੂਰਾ ਰਹਿ ਗਿਆ ਹੈ। ਲੇਕਿਨ 10 ਤੋਂ 16 ਸਾਲ ਵਾਲੇ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਵੀ ਇਸ ਦੌਰਾਨ ਟੀਕਾਕਰਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਬੱਚੇ ਦਾ ਕੋਈ ਟੀਕਾ ਨਹੀਂ ਵੀ ਰਹਿੰਦਾ ਤਾਂ ਆਪਣੇ 0-5 ਤੱਕ ਦੇ ਬੱਚਿਆਂ ਨੂੰ ਵਿਟਾਮਿਨ-ਏ ਦੀ ਖੁਰਾਕ ਜਰੂਰ ਪਿਲਾਈ ਜਾਵੇ। ਕਿਉਂਕਿ ਡੇਢ ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਹਰ 6 ਮਹੀਨੇ ਦੇ ਵਖਵੇ ਤੇ ਵਿਟਾਮਿਨ-ਏ ਦੀ ਪਿਲਾਉਣੀ ਬਹੁਤ ਜਰੂਰੀ ਹੈ ਜੋ ਕਿ ਅੱਖਾਂ ਦੀ ਰੋਸ਼ਨੀ ਲਈ ਬਹੁਤ ਲਾਹੇਵੰਦ ਹੈ।

ਉਹਨਾਂ ਦੱਸਿਆ ਕਿ ਹੁਸ਼ਿਆਰਪੁਰ ਸ਼ਹਿਰ ਵਿਖੇ ਮਿਤੀ 12 ਫਰਵਰੀ ਨੂੰ ਗੁਰੂ ਨਾਨਕ ਸਰਕਾਰੀ ਪ੍ਰਾਇਮਰੀ ਸਕੂਲ ਮੁਹੱਲਾ ਪ੍ਰੇਮਗੜ੍ਹ, ਆਂਗਨਵਾੜੀ ਕੇਂਦਰ ਕੀਰਤੀ ਨਗਰ, ਆਂਗਨਵਾੜੀ ਕੇਂਦਰ ਸੂਰਜ ਨਗਰ, ਕਾਵੇਰੀ ਮੁਹੱਲਾ ਸੁੰਦਰ ਨਗਰ, ਠਾਕੁਰ ਦੁਵਾਰਾਂ, ਅਰਬਨ ਪੀਐਚਸੀ ਇਸਲਾਮਾਬਾਦ, ਭੰਗੀ ਚੋ ਝੁੱਗੀਆਂ ਅਤੇ ਮਿਤੀ 13 ਫਰਵਰੀ ਨੂੰ ਸਰਕਾਰੀ ਪ੍ਰਾਇਮਰੀ ਤੇ ਹਾਈ ਸਕੂਲ ਕਮਾਲਪੁਰ, ਬਸੰਤ ਨਗਰ ਗੁਰਦੁਆਰਾ, ਕਾਰਖਾਨਾ ਨੇੜੇ ਬੱਤਰਾ ਪੈਲੇਸ, ਹਨੂਮਾਨ ਮੰਦਰ ਸੁੰਦਰ ਨਗਰ, ਆਂਗਨਵਾੜੀ ਕੇਂਦਰ-3 ਪੁਰਹੀਰਾਂ, ਅਰਬਨ ਪੀਐਚਸੀ ਇਸਲਾਮਾਬਾਦ, ਬਲਬੀਰ ਕਲੋਨੀ ਝੁੱਗੀਆਂ ਵਿੱਚ ਵਿਸ਼ੇਸ਼ ਟੀਕਾਕਰਨ ਸ਼ੈਸ਼ਨ ਲਗਾਏ ਗਏ ਹਨ। ਉਨ੍ਹਾਂ ਸਾਰੇ ਮਾਪਿਆਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਦੇ ਵੀ ਬੱਚੇ ਦਾ ਕੋਈ ਵੀ ਟੀਕਾ ਛੁੱਟ ਗਿਆ ਹੋਵੇ ਉਹ ਇਹਨਾਂ ਦੱਸੀਆਂ ਹੋਈਆਂ ਜਗ੍ਹਾ ਤੇ ਜਾ ਕੇ ਆਪਣੇ ਬੱਚੇ ਨੂੰ ਟੀਕਾ ਜਰੂਰ ਲਗਵਾ ਲੈਣ। 

ਡਾ ਸੀਮਾ ਗਰਗ ਨੇ ਦੱਸਿਆ ਕਿ ਇਹਨਾਂ ਤੋਂ ਇਲਾਵਾ ਜਿਲ੍ਹੇ ਭਰ ਦੇ ਵਿੱਚ ਵੱਖ ਵੱਖ ਸਲਮ ਏਰੀਏ ਅਤੇ ਭੱਠਿਆਂ ਆਦਿ ਤੇ ਵੀ ਇਸ ਪੂਰੇ ਹਫਤੇ ਦੌਰਾਨ ਵਿਸ਼ੇਸ਼ ਟੀਕਾਕਰਨ ਸੈਸ਼ਨ ਲਗਾਏ ਜਾਣਗੇ।

Leave a Reply

Your email address will not be published. Required fields are marked *