‘ਆਪ ਦੀ ਸਰਕਾਰ, ਆਪ ਦੇ ਦੁਆਰ’-ਹੁਣ ਤੱਕ ਕੁੱਲ 9010 ਸੇਵਾਵਾਂ ਲਈ ਆਈਆਂ ਅਰਜ਼ੀਆਂ, 7573 ਦਾ ਹੋਇਆ ਮੌਕੇ ’ਤੇ ਨਿਪਟਾਰਾ

ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਹੁਸ਼ਿਆਰਪੁਰ ਵਿਖੇ ‘ਆਪ ਦੀ ਸਰਕਾਰ ਆਪ ਦੇ ਦੁਆਰ’ ਤਹਿਤ ਲਗਾਏ ਕੈਂਪਾਂ…

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਹੁਸ਼ਿਆਰਪੁਰ ਵੱਲੋਂ ਜ਼ਿਲ੍ਹੇ ਦੇ ਬਲਾਕ ਪੱਧਰ ਤੇ ਐਸ.ਆਈ.ਐਸ ਸਕਿਊਰਿਟੀ ਵਿੱਚ ਭਰਤੀ ਸਬੰਧੀ ਮਿਤੀ 13 ਤੋਂ 23 ਫਰਵਰੀ ਤੱਕ ਲਗਾਏ ਜਾ ਰਹੇ ਹਨ ਪਲੇਸਮੈਂਟ ਕੈਂਪ : ਜ਼ਿਲ੍ਹਾ ਰੋਜ਼ਗਾਰ ਉਤਪਤੀ

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਐਸ.ਆਈ.ਐਸ ਸਕਿਊਰਿਟੀ ਵਿੱਚ ਭਰਤੀ ਲਈ 13 ਫਰਵਰੀ ਤੋਂ 23 ਫਰਵਰੀ ਤੱਕ ਹੁਸ਼ਿਆਰਪੁਰ ਜ਼ਿਲ੍ਹੇ ਦੇ ਬਲਾਕ ਪੱਧਰ ’ਤੇ ਪਲੇਸਮੈਂਟ ਕੈਂਪ ਲਗਾਏ ਜਾ ਰਹੇ ਹਨ। ਇਹ ਪਲੇਸਮੈਂਟ ਕੈਂਪ 13  ਫਰਵਰੀ 2024 ਨੂੰ ਬੀ.ਡੀ.ਪੀ.ਓ. ਦਫਤਰ ਹੁਸ਼ਿਆਰਪੁਰ—2, ਮਿਤੀ 14 ਫਰਵਰੀ 2024 ਨੂੰ ਬੀ.ਡੀ.ਪੀ.ਓ. ਦਫਤਰ ਹੁਸ਼ਿਆਰਪੁਰ—1, ਮਿਤੀ 15 ਫਰਵਰੀ 2024 ਨੂੰ ਬੀ.ਡੀ.ਪੀ.ਓ. ਦਫਤਰ ਭੂੰਗਾ, ਮਿਤੀ 16 ਫਰਵਰੀ 2024 ਨੂੰ ਬੀ.ਡੀ.ਪੀ.ਓ. ਦਫਤਰ ਮੁਕੇਰੀਆਂ, ਮਿਤੀ 19 ਫਰਵਰੀ 2024 ਨੂੰ ਬੀ.ਡੀ.ਪੀ.ਓ. ਦਫਤਰ ਦਸੂਹਾ, ਮਿਤੀ 20 ਫਰਵਰੀ 2024 ਨੂੰ ਬੀ.ਡੀ.ਪੀ.ਓ. ਦਫਤਰ ਟਾਂਡਾ, ਮਿਤੀ 21 ਫਰਵਰੀ 2024 ਨੂੰ ਬੀ.ਡੀ.ਪੀ.ਓ. ਦਫਤਰ ਤਲਵਾੜਾ, ਮਿਤੀ 22 ਫਰਵਰੀ 2024 ਨੂੰ ਬੀ.ਡੀ.ਪੀ.ਓ. ਦਫਤਰ ਹਾਜੀਪੁਰ ਅਤੇ ਮਿਤੀ 23 ਫਰਵਰੀ 2024 ਨੂੰ ਬੀ.ਡੀ.ਪੀ.ਓ. ਦਫਤਰ ਮਹਿਲਪੁਰ ਵਿਖੇ ਸਵੇਰੇ 09:00 ਵਜੇ ਤੋਂ ਦੁਪਹਿਰ 02:00 ਵਜੇ ਤੱਕ ਲਗਾਏ ਜਾਣਗੇ। ਇਸ ਮੌਕੇ ਦਫਤਰ ਦੇ ਮੁਖੀ ਇੰਜ: ਸੰਦੀਪ ਕੁਮਾਰ, ਪੀ.ਸੀ.ਐੱਸ. (ਏ) ਜਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਵੱਲੋਂ ਦੱਸਿਆ ਗਿਆ ਕਿ ਇਨ੍ਹਾਂ ਪਲੇਸਮੈਂਟ ਕੈਂਪਾ ਦੀ ਕੜ੍ਹੀ ਵਿੱਚੋਂ 13 ਫਰਵਰੀ 2024 ਨੂੰ ਬੀ.ਡੀ.ਪੀ.ਓ. ਦਫਤਰ ਹੁਸ਼ਿਆਰਪੁਰ—2 ਵਿਖੇ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਪਲੇਸਮੈਂਟ ਕੈਂਪ ਵਿੱਚ ਐਸ.ਆਈ.ਐਸ ਸਕਿਊਰਿਟੀ ਵਲੋਂ ਕੇਵਲ ਲੜਕਿਆਂ ਦੀ ਸਕਿਊਰਟੀ ਗਾਰਡ ਦੀਆਂ ਅਸਾਮੀਆਂ ਲਈ ਭਰਤੀ ਕੀਤੀ ਜਾਵੇਗੀ, ਜਿਨ੍ਹਾਂ ਨੂੰ ਤਨਖਾਹ 14500—19000 ਰੁਪਏ ਮਿਲਣਯੋਗ ਹੋਵੇਗੀ। ਇਸ ਭਰਤੀ ਲਈ ਪੜ੍ਹਾਈ ਘੱਟੋ—ਘੱਟ ਦਸਵੀਂ ਪਾਸ, ਉਮਰ 20 ਤੋਂ 37 ਸਾਲ , ਕੱਦ 5 ਫੁੱਟ 6 ਇੰਚ ਹੋਣਾ ਲਾਜ਼ਮੀ ਹੈ। ਕੰਪਨੀ ਵਲੋਂ ਤਨਖਾਹ ਤੋਂ ਇਲਾਵਾ ਕਈ ਹੋਰ ਵਾਧੂ ਸਹੂਲਤਾਂ ਜਿਵੇਂ ਕਿ ਪੀ.ਐਫ   ਅਤੇ ਈ.ਐਸ.ਆਈ ਆਦਿ ਮੁਹੱਈਆਂ ਕਰਵਾਈਆ ਜਾਣਗੀਆ। ਉਨ੍ਹਾਂ ਵੱਲੋਂ ਚਾਹਵਾਨ ਯੋਗ ਪ੍ਰਾਰਥੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਮਿਤੀ 13 ਫਰਵਰੀ 2024 ਨੂੰ ਬੀ.ਡੀ.ਪੀ.ਓ. ਦਫਤਰ ਹੁਸ਼ਿਆਰਪੁਰ—2 ਵਿਖੇ ਸਵੇਰੇ 09:00 ਵਜੇ ਤੋਂ ਦੁਪਹਿਰ 02:00 ਵਜੇ ਤੱਕ ਆਪਣਾ ਆਧਾਰ ਕਾਰਡ, ਯੋਗਤਾ ਦੇ ਸਰਟੀਫੀਕੇਟਾਂ ਦੀ ਫੋਟੋਕਾਪੀ ਅਤੇ 2 ਪਾਸਪੋਰਟ ਸਾਈਜ਼ ਫੋਟੋ ਸਮੇਤ ਇਸ ਪਲੇਸਮੈਂਟ ਕੈਂਪ ਵਿੱਚ ਸ਼ਾਮਲ ਹੋ ਕੇ ਵੱਧ ਤੋਂ ਵੱਧ ਇਸ ਭਰਤੀ ਦਾ ਲਾਭ ਪ੍ਰਾਪਤ ਕਰਨ। —

12 ਫਰਵਰੀ  ਤੋਂ 17 ਫਰਵਰੀ ਤੱਕ ਲਗਾਏ ਜਾਣਗੇ ਵਿਸ਼ੇਸ਼ ਟੀਕਾਕਰਨ ਸੈਸ਼ਨ: ਡਾ ਸੀਮਾ ਗਰਗ ਜਿਲ੍ਹਾ ਟੀਕਾਕਰਨ ਅਫਸਰ 

ਸਿਹਤ ਵਿਭਾਗ ਪੰਜਾਬ ਦੇ ਹੁਕਮਾਂ ਅਤੇ ਸਿਵਲ ਸਰਜਨ ਡਾ ਬਲਵਿੰਦਰ ਕੁਮਾਰ ਡਮਾਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ …