ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ ਹੁਸ਼ਿਆਰਪੁਰ ਵਿਖੇ ਫ਼ੈਮਿਲੀ ਮੀਟਿੰਗ ਸਹਿਤ ਚੋਣਾਂ ਬਾਰੇ ਜਾਗਰੂਕਤਾ


ਹੁਸ਼ਿਆਰਪੁਰ (24-05-2024) ਸ਼੍ਰੀਮਤੀ ਕੋਮਲ ਮਿੱਤਲ ਆਈ.ਏ.ਐੱਸ. ਡਿਪਟੀ ਕਮਿਸ਼ਨਰ ਕਮ ਚੇਅਰਪਰਸਨ ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਸੁਸਾਇਟੀ ਹੁਸ਼ਿਆਰਪੁਰ ਅਤੇ ਡਾ. ਹਰਬੰਸ ਕੌਰ ਡਿਪਟੀ ਮੈਡੀਕਲ ਕਮਿਸ਼ਨਰ ਕਮ ਮੈਬਰ ਸਕੱਤਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਸਾਹਿਲਦੀਪ ਸਲ੍ਹਣ ਮੈਡੀਕਲ ਅਫ਼ਸਰ ਜੀ ਦੀ ਯੋਗ ਅਗਵਾਈ ਹੇਠ ਜਿਲ੍ਹਾ ਨਸ਼ਾਮੁਕਤੀ ਮੁੜ ਵਸੇਬਾ ਕੇਂਦਰ ਮੁਹੱਲਾ ਫਤਿਹਗੜ੍ਹ ਹੁਸ਼ਿਆਰਪੁਰ ਵਿਖੇ ਫ਼ੈਮਿਲੀ ਕਾਊਸਲਿੰਗ ਸੈਸ਼ਨ ਲਗਾਇਆ ਗਿਆ।ਜਿਸ ਵਿੱਚ ਮਰੀਜ਼ਾਂ ਦੇ ਪਰਿਵਾਰਾ ਨੂੰ ਮਰੀਜ਼ ਦੀ ਸਥਿਤੀ ਬਾਰੇ ਦੱਸਿਆ ਗਿਆ। ਇਸ ਦੌਰਾਨ ਸਵੀਪ ਮੁਹਿੰਮ ਤਹਿਤ ਮਰੀਜ਼ਾ ਵਲੋਂ ਰੰਗੋਲੀ ਰਾਹੀਂ ਇੱਕ ਜੂਨ ਨੂੰ ਵੋਟ ਪਾਉਣ ਲਈ ਸੰਦੇਸ਼ ਦਿੱਤਾ ਗਿਆ ਅਤੇ ਆਪਣਾ ਵੋਟ ਦੇ ਕੇ ਲੋਕਤੰਤਰ ਦਾ ਜਸ਼ਨ ਮਨਾਉਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਤੇ ਸੰਦੀਪ ਕੁਮਾਰੀ ਸਾਇਕੋਲੋਜਿਸਟ ਕਾਊਸਲਰ, ਪ੍ਰਸ਼ਾਂਤ ਆਦਿਆ ਕਾਊਸਲਰ, ਤਾਨੀਆ ਕਾਊਸਲਰ, ਰਾਜਵਿੰਦਰ ਕੌਰ ਕਾਊਸਲਰ,ਹਰਦੀਪ ਕੌਰ ਸਟਾਫ਼ ਨਰਸ, ਰਾਜਵਿੰਦਰ ਕੌਰ, ਸੌਰਵ, ਹਰੀਸ਼ ਕੁਮਾਰੀ ਆਦਿ ਹਾਜ਼ਿਰ ਸਨ।

Leave a Reply

Your email address will not be published. Required fields are marked *