
ਹੁਸ਼ਿਆਰਪੁਰ, 23 ਸਤੰਬਰ :ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾ ਜੈਨ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਝੋਨੇ ਦੀ ਵਾਢੀ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਇਸ ਦੌਰਾਨ ਪਰਾਲੀ ਅਤੇ ਫ਼ਸਲ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ’ਤੇ ਪੂਰਨ ਪਾਬੰਦੀ ਲਗਾਈ ਗਈ ਹੈ। ਸਰਕਾਰ ਨੇ ਸਾਲ 2025 ਵਿਚ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਜ਼ੀਰੋ ਪੱਧਰ ਤੱਕ ਲਿਆਉਣ ਦਾ ਟੀਚਾ ਦਿੱਤਾ ਹੈ। ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਸਬੰਧੀ ਜਾਣਕਾਰੀ ਮੁਹੱਈਆ ਕਰਵਾਉਣ ਅਤੇ ਉਨ੍ਹਾਂ ਦੀ ਲੋੜ ਅਨੁਸਾਰ ਮਸ਼ੀਨਰੀ ਯਕੀਨੀ ਬਣਾਉਣ ਲਈ ਜ਼ਿਲ੍ਹੇ ਵਿਚ ਜ਼ਿਲ੍ਹਾ ਪੱਧਰ ਅਤੇ ਸਾਰੇ ਬਲਾਕ ਪੱਧਰਾਂ ’ਤੇ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਿਸਾਨ ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤੱਕ ਇਨ੍ਹਾਂ ਕੰਟਰੋਲ ਰੂਮਾਂ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰ ’ਤੇ ਜਾਣਕਾਰੀ ਲਈ ਖੇਤੀ ਅਫ਼ਸਰ ਯਸ਼ਪਾਲ ਨਾਲ ਮੋਬਾਈਲ ਨੰਬਰ 78370-20323, ਵਿਸ਼ਾ ਮਾਹਿਰ ਗਗਨਦੀਪ ਸਿੰਘ ਨਾਲ 88883-02929 ਅਤੇ ਏ.ਟੀ.ਐਮ ਦਿਨੇਸ਼ ਨਾਲ ਮੋਬਾਈਲ ਨੰਬਰ 96467-50528 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਬਲਾਕ ਪੱਧਰ ’ਤੇ ਵੀ ਸੰਪਰਕ ਅਧਿਕਾਰੀ ਨਿਯੁਕਤ ਕੀਤੇ ਗਏ ਹਨ, ਜਿਨ੍ਹਾਂ ਵਿਚ ਬਲਾਕ ਹੁਸ਼ਿਆਰਪੁਰ-1 ਲਈ ਖੇਤੀ ਵਿਸਥਾਰ ਅਫਸਰ ਅਮਨਦੀਪ 98147-27532 ਅਤੇ ਨ੍ਰਿਪਜੀਤ 99885-47217, ਬਲਾਕ ਹੁਸ਼ਿਆਰਪੁਰ-2 ਲਈ ਖੇਤੀ ਵਿਸਥਾਰ ਅਫਸਰ ਦੀਪਕ ਪੁਰੀ ਨਾਲ 87259-53339 ਅਤੇ ਏ.ਡੀ.ਓ ਧਰਮਵੀਰ ਸ਼ਾਰਦ ਨਾਲ 98588-66947 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਲਾਕ ਭੂੰਗਾ ਲਈ ਖੇਤੀ ਅਫ਼ਸਰ ਸੰਦੀਪ ਸਿੰਘ ਨਾਲ 98761-96210 ਅਤੇ ਏ.ਡੀ.ਓ ਸੰਦੀਪ ਸੈਣੀ ਨਾਲ 94178-56272, ਬਲਾਕ ਦਸੂਹਾ ਲਈ ਖੇਤੀ ਅਫ਼ਸਰ ਅਵਤਾਰ ਸਿੰਘ ਨਾਲ 98550-03462 ਅਤੇ ਖੇਤੀ ਵਿਸਥਾਰ ਅਫਸਰ ਸੁਖਜੀਤ ਸਿੰਘ ਨਾਲ 97810-60010, ਬਲਾਕ ਟਾਂਡਾ ਲਈ ਏ.ਡੀ.ਓ ਲਵਜੀਤ ਸਿੰਘ ਨਾਲ 99157-57742 ਅਤੇ ਖੇਤੀ ਵਿਸਥਾਰ ਅਫਸਰ ਜਸਪਾਲ ਸਿੰਘ ਨਾਲ 98727-12223, ਬਲਾਕ ਮੁਕੇਰੀਆਂ ਲਈ ਖੇਤੀ ਅਫਸਰ ਵਿਨੈ ਕੁਮਾਰ ਨਾਲ 94171-82016 ਅਤੇ ਏ.ਡੀ.ਓ ਕੰਵਲਦੀਪ ਸਿੰਘ ਨਾਲ 94171-74971, ਬਲਾਕ ਹਾਜੀਪੁਰ ਲਈ ਏ.ਡੀ.ਓ ਗਗਨਦੀਪ ਕੌਰ ਨਾਲ 94643-19208 ਅਤੇ ਏ.ਡੀ.ਓ ਸ਼ਵਿੰਦਰ ਸਿੰਘ ਨਾਲ 98724-95337, ਬਲਾਕ ਤਲਵਾੜਾ ਲਈ ਖੇਤੀ ਅਫ਼ਸਰ ਅਜਰ ਸਿੰਘ ਕੰਵਰ ਨਾਲ 94632-04351 ਅਤੇ ਏ.ਡੀ.ਓ ਉਪਾਸਨਾ ਮਨਹਾਸ ਨਾਲ 75087-29518, ਬਲਾਕ ਮਾਹਿਲਪੁਰ ਲਈ ਖੇਤੀ ਅਫਸਰ ਗੁਰਿੰਦਰ ਸਿੰਘ ਨਾਲ 79865-17309 ਅਤੇ ਏ.ਡੀ.ਓ ਨਾਲ ਹਰਪ੍ਰੀਤ ਸਿੰਘ 95015-82430 ਅਤੇ ਬਲਾਕ ਗੜ੍ਹਸ਼ੰਕਰ ਲਈ ਖੇਤੀ ਅਫਸਰ ਸੁਖਜਿੰਦਰ ਪਾਲ ਨਾਲ 88720-06795 ਅਤੇ ਖੇਤੀ ਵਿਕਾਸ ਅਧਿਕਾਰੀ ਮਨਪ੍ਰੀਤ ਸਿੰਘ ਨਾਲ 94646-26823 ‘ਤੇ ਸੰਪਰਕ ਕਰਕੇ ਪਰਾਲੀ ਸੰਭਾਲਣ ਵਾਲੀ ਮਸ਼ੀਨਰੀ ਦੀ ਜਾਣਕਾਰੀ ਹਾਸਲ ਕਰ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਪ੍ਰਬੰਧਨ ਲਈ ਉਪਲਬੱਧ ਮਸ਼ੀਨਰੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਅਤੇ ਜ਼ਿਲ੍ਹੇ ਨੂੰ ਪਰਾਲੀ ਮੁਕਤ ਬਣਾਉਣ ਦੇ ਟੀਚੇ ਵਿਚ ਪ੍ਰਸ਼ਾਸਨ ਦਾ ਸਹਿਯੋਗ ਕਰਨ।