ਸੰਜੀਵ ਅਰੋੜਾ ਦੇ ਹੱਕ ਵਿੱਚ ਆਪ ਲੀਡਰਾਂ ਵੱਲੋਂ ਡੋਰ-ਟੂ-ਡੋਰ ਪ੍ਰਚਾਰ


ਹਲਕਾ ਲੁਧਿਆਣਾ ਪੱਛਮੀ ਦੇ ਜ਼ਿਮਨੀ ਚੋਣ ਦੇ ‘ਆਪ’ ਦੇ ਉਮੀਦਵਾਰ ਸੰਜੀਵ ਅਰੋੜਾ ਦੇ ਹੱਕ ਵਿੱਚ ‘ਆਪ’ ਵਰਕਰਾਂ ਨੇ ਡਾ. ਇਸ਼ਾਂਕ ਕੁਮਾਰ ਵਿਧਾਇਕ ਚੱਬੇਵਾਲ ਅਤੇ ਮੁਹੰਮਦ  ਜ਼ਮੀਲ-ਉਰ-ਰਹਿਮਾਨ ਵਿਧਾਇਕ ਮਲੇਰਕੋਟਲਾ ਦੀ ਅਗੁਵਾਈ ਵਿੱਚ ਵਾਰਡ ਨੰ. 57 ਵਿੱਚ ਡੋਰ-ਟੂ-ਡੋਰ ਪ੍ਰਚਾਰ ਕੀਤਾ।ਇਸ ਦੌਰਾਨ ਦੋਵੇਂ ਨੇਤਾਵਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੁਆਰਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗੁਵਾਈ ਵਿੱਚ ਪੰਜਾਬ ਵਿੱਚ ਸਿੱਖਿਆ, ਮੈਡੀਕਲ ਅਤੇ ਬੁਨਿਆਦੀ ਸਹੂਲਤਾ ਸੰਬੰਧੀ ਕੀਤੇ ਗਏ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਸਾਂਝੀ ਕੀਤੀ।ਇਸ ਮੌਕੇ ਸੰਜੀਵ ਅਰੋੜਾ ਦੇ ਸਪੁੱਤਰ ਰੀਤੇਸ਼ ਅਰੋੜਾ ਵੀ ਮੌਜੂਦ ਸਨ ਜਿਹਨਾਂ ਨੇ ਸਾਰੇ ਦੁਕਾਨਦਾਰਾਂ ਨਾਲ ਗੱੱਲਬਾਤ ਕਰਦਿਆਂ ਹਲਕੇ ਵਿੱਚ ਆਪਣੇ ਪਿਤਾ ਦੁਆਰਾ ਕੀਤੇ ਗਏ ਕੰਮਾਂ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਉਹਨਾਂ ਦੇ ਸਮਰਥਨ ਲਈ ਬੇਨਤੀ ਕੀਤੀ। ਬਜ਼ਾਰ ਵਿੱਚ ਹਰ ਦੁਕਾਨਦਾਰ ਨਾਲ ਰਾਬਤਾ ਕਾਇਮ ਕਰ ਆਮ ਆਦਮੀ ਅਤੇ ਆਪਣੇ ਉਮੀਦਵਾਰ ਸੰਜੀਵ ਅਰੋੜਾ ਲਈ ਮਿਲ ਰਹੇ ਭਰਵੇਂ ਹੰੁਗਾਰੇ ਨੂੰ ਵੇਖਦਿਆਂ ਡਾ. ਇਸ਼ਾਂਕ ਨੇ ਆਪ ਦੁਆਰਾ ਇਹ ਸੀਟ ਜਿੱਤਣ ਦੀ ਪੂਰੀ ਆਸ ਜਤਾਈ।

Leave a Reply

Your email address will not be published. Required fields are marked *