ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ 31 ਜੁਲਾਈ ਤੱਕ ਹੋਵੇਂਗੀ ਰਜਿਸਟ੍ਰੇਸ਼ਨ

ਹੁਸ਼ਿਆਰਪੁਰ, 2 ਜੂਨ :(ਸਤੀਸ਼ ਸ਼ਰਮਾ) ਮਹਿਲਾ ਅਤੇ  ਬਾਲ ਵਿਕਾਸ  ਮੰਤਰਾਲੇ,  ਭਾਰਤ  ਸਰਕਾਰ  ਵੱਲੋਂ  ਪ੍ਰਾਪਤ  ਪੱਤਰ ਅਨੁਸਾਰ ਡਿਪਟੀ ਕਮਿਸ਼ਨਰ  ਸਆਸ਼ਿਕਾ ਜੈਨ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ 31 ਜੁਲਾਈ 2025 ਤੱਕ ਆਨਲਾਈਨ ਪੋਰਟਲ ਰਾਹੀ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ I 

        ਉਨ੍ਹਾਂ ਦੱਸਿਆ ਕਿ ਇਹ ਪੁਰਸਕਾਰ ਹਰ ਸਾਲ ਉਨ੍ਹਾਂ ਬੱਚਿਆਂ ਨੂੰ ਦਿੱਤਾ ਜਾਂਦਾ ਹੈ, ਜਿਨਾਂ ਨੇ ਅਸਾਧਾਰਨ ਬਹਾਦਰੀ ਦਾ ਕੰਮ ਕੀਤਾ ਹੋਵੇ ਅਤੇ ਸਪੈਸ਼ਲ ਬੱਚੇ ਜਿਨਾਂ ਵਿਚ ਅਸਾਧਾਰਨ ਯੋਗਤਾਵਾਂ ਨਾਲ ਵਿਸ਼ੇਸ਼ ਅਸਾਧਾਰਨ ਉਪਲਬੱਧੀ ਹਾਸਲ ਕੀਤੀ ਹੋਵੇ। ਉਹ ਅਸਾਧਾਰਨ ਬੱਚੇ ਜਿਨਾਂ ਨੇ ਖੇਡਾਂ, ਸਮਾਜ ਸੇਵਾ, ਵਿਗਿਆਨ ਅਤੇ ਟੈਕਨੋਲੋਜੀ, ਵਾਤਾਵਰਨ, ਕਲਾ ਅਤੇ ਸੱਭਿਆਚਾਰ ਅਤੇ ਨਵੀਨਤਾ ਦੇ ਖੇਤਰਾਂ ਵਿਚ ਮੱਲ੍ਹਾਂ ਮਾਰੀਆਂ ਹੋਣ, ਰਾਸ਼ਟਰੀ ਪੱਧਰ ‘ਤੇ  ਮਾਨਤਾ ਦੇ ਹੱਕਦਾਰ ਹਨ। ਉਨ੍ਹਾਂ ਕਿਹਾ ਕਿ ਜੋ ਬੱਚੇ ਭਾਰਤ ਦੇ ਨਾਗਰਿਕ ਹਨ, ਅਰਜ਼ੀ ਦੇਣ ਦੀ ਅੰਤਿਮ ਮਿਤੀ ਤੱਕ ਪੰਜ ਸਾਲ ਤੋਂ ਵੱਧ ਅਤੇ 18 ਸਾਲ ਤੋਂ ਘੱਟ ਉਮਰ ਦੇ ਹਨ ਅਤੇ ਮੰਗੀ ਹੋਈ ਯੋਗਤਾ ਵਾਲੇ ਹਨ, ਉਹ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਦੀ ਵੈੱਬਸਾਈਟ ‘ਤੇ 31 ਜੁਲਾਈ 2025 ਤੱਕ ਆਨਲਾਈਨ ਪੋਰਟਲ  https://awards.gov.inਰਾਹੀਂ ਆਪਣੀ ਰਜਿਸਟ੍ਰੇਸ਼ਨ ਕਰ ਸਕਦੇ ਹਨ।

Leave a Reply

Your email address will not be published. Required fields are marked *