ਹੁਸ਼ਿਆਰਪੁਰ, 23 ਅਕਤੂਬਰ: ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਪਰਾਲੀ ਨੂੰ ਅੱਗ ਨਾ ਲਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਨੂੰ ਕਿਸਾਨਾਂ ਦੇ ਭਰਵੇਂ ਹੁੰਗਾਰੇ ਲਈ ਸ਼ਲਾਘਾ ਕਰਦਿਆਂ ਕਿਹਾ ਕਿ ਜ਼ਿਲ੍ਹੇ ਵਿਚ ਹੁਣ ਤੱਕ ਪਰਾਲੀ ਸਾੜਨ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ ਜਿਸ ਲਈ ਇਸ ਕਾਰਜ ਲਈ ਬਣਾਈਆਂ ਟੀਮਾਂ ਦਾ ਰੋਲ ਸਲਾਹੁਤਾ ਯੋਗ ਹੈ।
ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਅਤੇ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ‘ਤੇ ਮੁਕੰਮਲ ਪਾਬੰਦੀ ਹੈ ਜਿਸ ਨੂੰ ਕਿਸਾਨਾਂ ਵੱਲੋਂ ਪੂਰਨ ਤੌਰ ’ਤੇ ਅਪਣਾ ਕੇ ਮਨੁੱਖੀ ਸਿਹਤ, ਵਾਤਾਵਰਣ, ਮਿੱਟੀ ਦੀ ਉਪਜਾਊ ਸ਼ਕਤੀ ਅਤੇ ਮਿੱਤਰ ਕੀੜਿਆਂ ਪ੍ਰਤੀ ਸੁਹਿਰਦ ਸੁਨੇਹਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਇਸ ਸਾਲ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਦਾ ਕੋਈ ਵੀ ਕੇਸ ਨਾ ਹੋਣ ਦਾ ਟੀਚਾ ਰੱਖਿਆ ਗਿਆ ਹੈ ਅਤੇ ਹੁਣ ਤੱਕ ਇਸ ਸਬੰਧੀ ਮਾਮਲੇ ‘ਜ਼ੀਰੋ’ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਿਸਾਨਾਂ ਨੂੰ ਪਰਾਲੀ ਦੇ ਸੁਚੱਜੇ ਪ੍ਰਬੰਧਨ ਸਬੰਧੀ ਲੋੜੀਂਦੀ ਜਾਣਕਾਰੀ ਅਤੇ ਮਸ਼ੀਨਰੀ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਅਤੇ ਬਲਾਕ ਪੱਧਰ ‘ਤੇ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕਿਸਾਨ ਸਵੇਰੇ 09:00 ਵਜੇ ਤੋਂ ਸ਼ਾਮ 06:00 ਵਜੇ ਤੱਕ ਇਨ੍ਹਾਂ ਕੰਟਰੋਲ ਰੂਮਾਂ ‘ਤੇ ਕਾਲ ਕਰਕੇ ਆਪਣੇ ਬਲਾਕ ਵਿੱਚ ਮੌਜੂਦ ਪਰਾਲੀ ਪ੍ਰਬੰਧਨ ਮਸ਼ੀਨਰੀ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰ ‘ਤੇ ਸਹਾਇਕ ਖੇਤੀਬਾੜੀ ਇੰਜੀਨੀਅਰ ਵਰੁਣ ਚੌਧਰੀ ਨਾਲ ਫ਼ੋਨ ਨੰਬਰ 94636-58773, ਡਿਪਟੀ ਪ੍ਰੋਜੈਕਟ ਡਾਇਰੈਕਟਰ (ਆਤਮਾ) ਰਮਨ ਸ਼ਰਮਾ ਨਾਲ ਫ਼ੋਨ ਨੰਬਰ 88720-26528, ਏ.ਟੀ.ਐਮ ਦਿਨੇਸ਼ ਨਾਲ ਫ਼ੋਨ ਨੰਬਰ 96467-50528 ‘ਤੇ ਸੰਪਰਕ ਕੀਤਾ ਜਾ ਸਕਦਾ ਹੈ |
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸੇ ਤਰ੍ਹਾਂ ਬਲਾਕ ਪੱਧਰ ‘ਤੇ ਬਲਾਕ ਹੁਸ਼ਿਆਰਪੁਰ-1 ‘ਚ ਖੇਤੀਬਾੜੀ ਅਫ਼ਸਰ ਹਰਮਨਦੀਪ ਸਿੰਘ ਦਾ ਫ਼ੋਨ ਨੰਬਰ 8872026516, ਖੇਤੀਬਾੜੀ ਵਿਸਥਾਰ ਅਫ਼ਸਰ ਅਮਨਦੀਪ ਦਾ ਫ਼ੋਨ ਨੰਬਰ 9814727532, ਬਲਾਕ ਹੁਸ਼ਿਆਰਪੁਰ-2 ‘ਚ ਖੇਤੀਬਾੜੀ ਅਫ਼ਸਰ ਦੀਪਕ ਪੁਰੀ ਨਾਲ 8725953339 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਏ.ਡੀ.ਓ.ਧਰਮਵੀਰ ਸ਼ਾਰਦਾ ਨਾਲ 9858866947 , ਬਲਾਕ ਭੂੰਗਾ ਵਿੱਚ ਖੇਤੀਬਾੜੀ ਅਫ਼ਸਰ ਸੰਦੀਪ ਸਿੰਘ ਨਾਲ 9876196210, ਏ.ਡੀ.ਓ. ਸੰਦੀਪ ਸੈਣੀ ਨਾਲ 9417856272, ਬਲਾਕ ਦਸੂਹਾ ਵਿੱਚ ਖੇਤੀਬਾੜੀ ਅਫ਼ਸਰ ਅਵਤਾਰ ਸਿੰਘ ਨਰ ਨਾਲ 9855003462, ਏ.ਡੀ.ਓ ਗੁਰਪ੍ਰੀਤ ਕੌਰ ਨਾਲ 7589105047, ਬਲਾਕ ਟਾਂਡਾ ਵਿੱਚ ਖੇਤੀਬਾੜੀ ਅਫ਼ਸਰ ਯਸ਼ਪਾਲ ਨਾਲ 78370-20323, ਏ.ਡੀ.ਓ. ਲਵਜੀਤ ਸਿੰਘ ਨਾਲ 9915757742, ਬਲਾਕ ਮੁਕੇਰੀਆਂ ਵਿੱਚ ਖੇਤੀਬਾੜੀ ਅਫ਼ਸਰ ਵਿਨੈ ਕੁਮਾਰ ਨਾਲ 9417182016, ਏ.ਡੀ.ਓ ਕੰਵਲਦੀਪ ਸਿੰਘ ਨਾਲ 9417174971 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਬਲਾਕ ਹਾਜੀਪੁਰ ਦੇ ਏ.ਡੀ.ਓ ਗਗਨਦੀਪ ਕੌਰ ਨਾਲ ਫੋਨ ਨੰਬਰ 9464319208, ਏ.ਡੀ.ਓ ਸ਼ਵਿੰਦਰ ਸਿੰਘ ਨਾਲ 98724-95337, ਬਲਾਕ ਤਲਵਾੜਾ ਦੇ ਖੇਤੀਬਾੜੀ ਅਫ਼ਸਰ ਅਜਰ ਸਿੰਘ ਕੰਵਰ ਨਾਲ 94632-04351, ਏ.ਡੀ.ਓ ਉਪਾਸਨਾ ਮਨਹਾਸ ਨਾਲ 7508729518 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਜ਼ਿਲ੍ਹੇ ਦੇ ਬਲਾਕ ਮਾਹਿਲਪੁਰ ਵਿੱਚ ਖੇਤੀਬਾੜੀ ਅਫ਼ਸਰ ਗੁਰਿੰਦਰ ਸਿੰਘ ਨਾਲ ਫੋਨ ਨੰਬਰ 7986517309, ਏ.ਡੀ.ਓ ਹਰਪ੍ਰੀਤ ਸਿੰਘ ਨਾਲ 9501582430 ਅਤੇ ਬਲਾਕ ਗੜ੍ਹਸ਼ੰਕਰ ਦੇ ਖੇਤੀਬਾੜੀ ਅਫ਼ਸਰ ਸੁਖਜਿੰਦਰ ਸਿੰਘ ਨਾਲ 8872006795 ਅਤੇ ਏ.ਈ.ਓ ਹਰਜੀਤ ਸਿੰਘ ਨਾਲ 9478041780 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਜਿਕਰਯੋਗ ਹੈ ਕਿ ਪਿਛਲੇ ਸਾਲ ਜ਼ਿਲ੍ਹੇ ਵਿਚ 2022 ਦੇ ਮੁਕਾਬਲੇ ਪਰਾਲੀ ਸਾੜਨ ਦੇ ਮਾਮਲਿਆਂ ਵਿਚ 50 ਫੀਸਦੀ ਤੋਂ ਵੱਧ ਦੀ ਗਿਰਾਵਟ ਦਰਜ ਕੀਤੀ ਗਈ ਸੀ ਅਤੇ ਕੁੱਲ 118 ਮਾਮਲੇ ਸਾਹਮਣੇ ਆਏ ਸਨ। ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸਾਨਾਂ ਵੱਲੋਂ ਪਰਾਲੀ ਨਾ ਸਾੜਨ ਲਈ ਦਿੱਤੇ ਸਹਿਯੋਗ ਲਈ ਉਨ੍ਹਾਂ ਦੀ ਸ਼ਲਾਘਾ ਕਰਦਿਆਂ ਅਪੀਲ ਕੀਤੀ ਕਿ ਭਵਿੱਖ ਵਿਚ ਵੀ ਇਸ ਸਿਲਸਿਲੇ ਨੂੰ ਬਰਕਰਾਰ ਰੱਖਿਆ ਜਾਵੇ।