ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਕੋਮਲ ਮਿੱਤਲ ਨੇ 24 ਅਗਸਤ ਨੂੰ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਸ਼ੋਭਾ ਯਾਤਰਾ ਨੂੰ ਮੁੱਖ ਰੱਖਦਿਆਂ ਯਾਤਰਾ ਦੇ ਰੂਟਾਂ ਵਾਲੀਆਂ ਥਾਵਾਂ ‘ਤੇ ਮੀਟ ਦੀਆਂ ਦੁਕਾਨਾਂ ਅਤੇ ਬੁੱਚੜਖਾਨੇ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਉਕਤ ਸ਼ੋਭਾ ਯਾਤਰਾ ਸ਼੍ਰੀ ਸਿੱਧ ਬਾਬਾ ਬਾਲਕ ਨਾਥ ਮੰਦਿਰ ਪ੍ਰਹਿਲਾਦ ਨਗਰ, ਕਮੇਟੀ ਬਾਜ਼ਾਰ, ਬਹਾਦੁਰਪੁਰ ਚੌਕ, ਮਾਲ ਰੋਡ, ਸ਼ਿਮਲਾ ਪਹਾੜੀ ਚੌਕ, ਬਾਲਕ੍ਰਿਸ਼ਨ ਰੋਡ, ਮਹਾਦੇਵ ਚੌਕ, ਰੇਲਵੇ ਰੋਡ, ਘੰਟਾ ਘਰ, ਜਲੰਧਰ ਰੋਡ, ਸ੍ਰੀ ਵਾਲਮੀਕਿ ਚੌਕ ਤੋਂ ਹੁੰਦੀ ਹੋਈ ਪੁਰਾਣੀ ਸਬਜ਼ੀ ਮੰਡੀ, ਗਊਸ਼ਾਲਾ ਬਾਜ਼ਾਰ, ਬੈਂਕ ਬਾਜ਼ਾਰ, ਦਾਲ ਬਾਜ਼ਾਰ, ਪ੍ਰਤਾਪ ਚੌਕ, ਕਸ਼ਮੀਰੀ ਬਾਜ਼ਾਰ, ਘੰਟਾ ਘਰ, ਕੋਤਵਾਲੀ ਬਾਜ਼ਾਰ, ਗੌਰਾਂ ਗੇਟ, ਕਮੇਟੀ ਬਾਜ਼ਾਰ ਤੋਂ ਹੁੰਦੀ ਹੋਈ ਵਾਪਸ ਸ਼੍ਰੀ ਸਿੱਧ ਬਾਬਾ ਬਾਲਕ ਨਾਥ ਮੰਦਿਰ ਪ੍ਰਹਿਲਾਦ ਨਗਰ ਵਿਖੇ ਸਮਾਪਤ ਹੋਵੇਗੀ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸ੍ਰੀ ਸ਼ਿਵਰਾਤਰੀ ਅਤੇ ਉਤਸਵ ਕਮੇਟੀ ਹੁਸ਼ਿਆਰਪੁਰ ਦੇ ਚੇਅਰਮੈਨ ਹਰੀਸ਼ ਖੋਸਲਾ ਵੱਲੋਂ ਮੰਗ ਪੱਤਰ ਦਿੱਤਾ ਗਿਆ ਸੀ। ਇਸ ਲਈ ਸ਼ੋਭਾ ਯਾਤਰਾ ਵਾਲੇ ਦਿਨ ਇਸ ਮਾਰਗ ‘ਤੇ ਪੈਂਦੇ ਸਾਰੇ ਬੁੱਚੜਖਾਨੇ ਅਤੇ ਮੀਟ ਦੀਆਂ ਦੁਕਾਨਾਂ ਬੰਦ ਰੱਖਣੀਆਂ ਚਾਹੀਦੀਆਂ ਹਨ |