ਨਿਗਮ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਲਈ 94634-97791 ’ਤੇ ਮੈਸੇਜ ਕਰਨ ਸ਼ਹਿਰ ਵਾਸੀ : ਕਮਿਸ਼ਨਰ


ਨਗਰ ਨਿਗਮ ਹੁਸ਼ਿਆਰਪੁਰ ਵੱਲੋਂ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਨਿਗਮ ਨਾਲ ਸਬੰਧਤ ਸਮੱਸਿਆਵਾਂ ਦੇ ਨਿਪਟਾਰੇ ਸਬੰਧੀ ਵਟਸਐਪ ਨੰਬਰ 94634-97791 ਜਾਰੀ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਿਸ਼ਨਰ ਨਗਰ ਨਿਗਮ ਡਾ. ਅਮਨਦੀਪ ਕੌਰ ਨੇ ਦੱਸਿਆ ਕਿ ਇਸ ਵਟਸਐਪ ਗਰੁੱਪ ਦਾ ਨਾਮ ’ਐਮ.ਸੀ.ਐਚ ਗਰੀਵੈਂਸਜ਼ ਡਿਸਪੋਜ਼ਲ’ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਗਰੁੱਪ ਵਿਚ ਸ਼ਹਿਰ ਵਾਸੀ ਆਪਣੇ ਏਰੀਏ ਨਾਲ ਸਬੰਧਤ ਪਾਣੀ, ਸੀਵਰੇਜ, ਸਟਰੀਟ ਲਾਈਟਾਂ, ਸਫ਼ਾਈ ਜਾਂ ਨਗਰ ਨਿਗਮ ਨਾਲ ਸਬੰਧਤ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਸਬੰਧੀ ਮੈਸੇਜ (ਸਮੇਤ ਫੋਟੋਆਂ) ਇਸ ਗਰੁੱਪ ਵਿਚ ਸ਼ੇਅਰ ਕਰ ਸਕਦੇ ਹਨ, ਜਿਸ ਉਪਰੰਤ ਇਨ੍ਹਾਂ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਦਾ ਨਗਰ ਨਿਗਮ ਦੇ ਸਬੰਧਤ ਉੱਚ ਅਧਿਕਾਰੀਆਂ ਵੱਲੋਂ ਜਲਦ ਨਿਪਟਾਰਾ ਕਰਵਾ ਦਿੱਤਾ ਜਾਵੇਗਾ।
ਫੋਟੋ :
-ਡਾ. ਅਮਨਦੀਪ ਕੌਰ, ਕਮਿਸ਼ਨਰ ਨਗਰ ਨਿਗਮ, ਹੁਸ਼ਿਆਰਪੁਰ।

Leave a Reply

Your email address will not be published. Required fields are marked *