ਹੁਸ਼ਿਆਰਪੁਰ,ਹਰਭਜਨ ਸਿੰਘ ਕਠਾਰ ਦੁਆਰਾ ਰਚਿਤ ਕਹਾਣੀ ਸੰਗ੍ਰਿਹ ‘ਡੁੱਬਦੇ ਸੂਰਜ ਦਾ ਅਕਸ’ ਪੁਸਤਕ ਜ਼ਿਲ੍ਹਾਂ ਭਾਸ਼ਾ ਦਫਤਰ, ਹੁਸ਼ਿਆਰਪੁਰ ਵਿਖੇ ਲੋਕ ਅਰਪਣ ਕੀਤੀ ਗਈ। ਇਹ ਲੇਖਕ ਜੋਕਿ ਭਾਰਤੀ ਯਖਾਦ ਨਿਗਮ ਵਿੱਵੋਂ ਬਤੌਰ ਜਨਰਲ ਮੈਨੇਜਰ ਰਿਟਾਇਰ ਹੋਇਆ ਲਗਭਗ 1970-71 ਤੋਂ ਲਿਖਤਾਂ ਲਿਖ ਰਿਹਾ ਸੀ। ਇਹਨਾ ਦੁਆਰਾ ਲਿਖੀਆਂ ਕਹਾਣੀਆਂ ਤੇ ਰਚਨਾਵਾਂ ਬਹੁਤ ਸਾਰੇ ਅਖਬਾਰਾਂ ਅਤੇ ਰਸਾਲਿਆਂ ਵਿੱਚ ਛਪਦੇ ਰਹੇ ਹਨ। ‘ਡੁੱਬਦੇ ਸੂਰਜ ਦਾ ਅਕਸ’ ਪੁਸਤਕ ਵਿੱਚ ਜੋ ਲਘੂ ਕਹਾਣੀਆਂ ਦਾ ਖਜ਼ਾਨਾ ਹੈ, ਸਮਾਜ ਦੇ ਅਕਸ ਅਤੇ ਵੱਖ-ਵੱਖ ਸਮਾਜਿਕ ਸਥਿਤੀਆਂ ਨੂੰ ਬਹੁਤ ਹੀ ਰੌਚਕ ਢੰਗ ਨਾਲ ਵਿਅਕਤ ਕਰਦੀਆਂ ਹਨ ਅਤੇ ਪਾਠਕਾਂ ਦੀ ਖਿੱਚਦਾ ਕੇਂਦਰ ਬਣੀਆਂ ਹਨ। ਲੇਖਕ ਕਠਾਰ ਵੀ ਦੁਆਰਾ ਦੱਸਿਆ ਗਿਆ ਕਿ ਇਸ ਲੰਬੇ ਸਮੇਂ ਤੋਂ ਲੇਖਨ ਪ੍ਰਕ੍ਰਿਰਿਆ ਵਿੱਚ ਉਹਨਾਂ ਦੀ ਪਤਨੀ ਸਵ. ਸਰਜਿੰਦਰ ਕੌਰ ਅਤੇ ਪਰਿਵਾਰ ਦਾ ਬਹੁਤ ਯੋਗਦਾਨ ਰਿਹਾ ਹੈ। ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫਸਰ ਹੁਸ਼ਿਆਰਪੁਰ ਡਾ. ਜਸਵੰਤ ਰਾਏ ਅਤੇ ਸਹਾਇਕ ਜ਼ਿਲ੍ਹਾ ਲੋਕ ਸੰਪਰਕ ਅਫਸਰ ਲੋਕੇਸ਼ ਚੌਬੇ ਦੁਆਰਾ ਇਸ ਪੁਸਤਕ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਕੁਲਤਾਰ ਸਿੰਘ, ਸ਼ਮਸ਼ੇਰ ਸੋਹੀ, ਜਸਵੀਰ ਧੀਮਾਨ, ਅਜੈ ਕੁਮਾਰ, ਰਮਣੀਕ ਸਿੰਘ, ਅੰਜੂ ਰੱਤੀ, ਅਮਨਜੀਤ ਕੌਰ ਆਦਿ ਹਾਜ਼ਰ ਸਨ।