
ਨਸ਼ਿਆਂ ਦੀ ਲਾਹਨਤ ਤੋਂ ਸਮਾਜ ਨੂੰ ਮੁਕਤ ਕਰਵਾਉਣ ਲਈ ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਰੈੱਡ ਰਿਬਨ ਕਲੱਬ ਅਤੇ ਐਨ.ਐਸ.ਐਸ ਇੰਚਾਰਜ ਵਿਜੇ ਕੁਮਾਰ ਵੱਲੋਂ ਆਨਲਾਈਨ “ਵਿਸ਼ਵ ਤੰਬਾਕੂ ਮੁਕਤ ਦਿਵਸ” ਮਨਾਇਆ ਗਿਆ। ਉਹ ਵਿਦਿਆਰਥੀਆਂ ਦੇ ਸਹਿਯੋਗ ਨਾਲ ਨਸ਼ਿਆਂ ਪ੍ਰਤੀ ਜਾਗਰੂਕਤਾ ਫੈਲਾਂਦੇ ਰਹਿੰਦੇ ਹਨ। ਇਸ ਦਿਵਸ ਨੂੰ ਆਨਲਾਈਨ ਮਨਾਉਂਦੇ ਹੋਏ ਉਹਨਾਂ ਨੇ ਵਿਦਿਆਰਥੀਆਂ ਨੂੰ ਇਸ ਦਿਵਸ ਨੂੰ ਮਨਾਉਣ ਦੇ ਉਦੇਸ਼ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਤੰਬਾਕੂ ਸਾਨੂੰ ਕੈਂਸਰ ਜਿਹੀ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਬਣਾ ਕੇ ਜ਼ਿੰਦਗੀ ਬਰਬਾਦ ਕਰ ਦਿੰਦਾ ਹੈ। ਉਹਨਾਂ ਕਿਹਾ ਕਿ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਤੰਬਾਖੂ ਨਾਲ ਬਣਿਆ ਸਿਗਰੇਟ , ਬੀੜੀ ਦੇ ਪੈਕਟ ਤੇ ਚੇਤਾਵਨੀ ਹੋਣ ਦੇ ਬਾਵਜੂਦ ਵੀ ਪੜੇ ਲਿਖੇ ਲੋਕ ਇਸਦਾ ਸੇਵਨ ਕਰਦੇ ਹਨ ਜਦਕਿ ਉਹਨਾਂ ਦਾ ਫਰਜ ਬਣਦਾ ਹੈ ਕਿ ਉਹ ਦੂਜਿਆਂ ਨੂੰ ਵੀ ਇਸਦਾ ਸੇਵਨ ਕਰਨ ਤੋਂ ਰੋਕਣ । ਉਹਨਾਂ ਵਿਦਿਆਰਥੀਆਂ ਨੂੰ ਸਮਾਜ ਨੂੰ ਤੰਬਾਕੂ ਮੁਕਤ ਬਣਾਉਣ ਲਈ ਇਮਾਨਦਾਰੀ ਨਾਲ ਆਪਣਾ ਫਰਜ਼ ਨਿਭਾਉਣ ਦੀ ਸੰਹੁ ਵੀ ਚੁਕਾਈ। ਪੋਸਟਰਾਂ ਦੇ ਮਾਧਿਅਮ ਨਾਲ ਵੀ ਵਿਸ਼ੇ ਦੇ ਅਨੁਸਾਰ ਜਾਗਰੂਕਤਾ ਫੈਲਾਈ ਗਈ ਤਾਂ ਕਿ ਅਸੀਂ ਇਸ ਦਿਵਸ ਨੂੰ ਮਨਾਉਣ ਦੇ ਉਦੇਸ਼ ਵਿੱਚ ਸਫਲ ਹੋ ਸਕੀਏ।