ਆਰ.ਟੀ.ਓ ਨੇ ਸੇਫ ਸਕੂਲ ਵਾਹਨ ਸਕੀਮ ਦੀ ਉਲੰਘਣਾ ਕਰਨ ਵਾਲੀਆਂ 23 ਸਕੂਲੀ ਬੱਸਾਂ ਦੇ ਕੱਟੇ ਚਲਾਨ


  ਜ਼ਿਲ੍ਹੇ ਵਿਚ ਸੇਫ ਸਕੂਲ ਵਾਹਨ ਸਕੀਮ ਤਹਿਤ ਡਿਪਟੀ ਕਮਿਸ਼ਨਰ ਅਤੇ ਐਸ. ਐਸ. ਪੀ ਹੁਸ਼ਿਆਰਪੁਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਅੱਜ ਹਾਜੀਪੁਰ, ਝੀਰ ਦੀ ਖੂਹੀ ਅਤੇ ਦਸੂਹਾ ਦੇ ਪੰਜ ਸਕੂਲਾਂ ਦੀ ਚੈਕਿੰਗ ਕੀਤੀ ਗਈ। ਰਿਜਨਲ ਟਰਾਂਸਪੋਰਟ ਅਫ਼ਸਰ ਆਰ.ਐਸ ਗਿੱਲ ਨੇ ਦੱਸਿਆ ਕਿ ਇਸ ਚੈਕਿੰਗ ਦੌਰਾਨ ਸੇਫ ਸਕੂਲ ਵਾਹਨ ਸਕੀਮ ਤਹਿਤ ਹਦਾਇਤਾਂ ਦੀ ਉਲੰਘਣਾ ਕਰਨ ਵਾਲੀਆਂ 23 ਬੱਸਾਂ ਦੇ ਚਲਾਨ ਕੱਟੇ ਗਏ। ਇਨ੍ਹਾਂ ਵਿਚ ਬਿਨ੍ਹਾਂ ਕਾਗਜ਼ਾਤ, ਬਿਨ੍ਹਾਂ ਫਿਟਨੈਸ ਸਰਟੀਫਿਕੇਟ ਵਾਲੀ ਬੱਸ ਨੂੰ ਇੰਪਾਊਂਡ ਕੀਤਾ ਗਿਆ।
ਆਰ.ਟੀ.ਓ ਵੱਲੋਂ ਇਸ ਦੌਰਾਨ ਸੇਫ ਸਕੂਲ ਸਕੂਲ ਵਾਹਨ ਸਕੀਮ ਦੇ ਬਾਰੇ ਵਿਚ ਜਾਗਰੂਕ ਕਰਦੇ ਹੋਏ ਬੱਸ/ਵੈਨ ਵਿਚ ਮੁੱਢਲੀਆਂ ਸੁਵਿਧਾਵਾਂ ਜਿਵੇਂ ਕਿ ਫਸਟ ਏਡ ਬਾਕਸ, ਅੱਗ ਬੁਝਾਊ ਯੰਤਰ, ਬੱਸ ਅੰਦਰ ਕੈਮਰਾ, ਬੱਸ ਦਾ ਰੰਗ ਪੀਲਾ ਅਤੇ ਉਸ ’ਤੇ ਲੱਗੀ ਪੱਟੀ ਵਿਚ ਸਕੂਲ ਦਾ ਨਾਮ ਹੋਣਾ, ਸਰਕਾਰੀ ਨੰਬਰ ਪਲੇਟ, ਫਿਟਨੈਸ ਸਰਟੀਫਿਕੇਟ, ਲੇਡੀਜ਼ ਅਟੈਂਡੈਂਟ ਸੁਵਿਧਾਵਾਂ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ। ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਬੱਚੇ ਸਕੂਲ ਬੱਸ/ਵੈਨ ਵਿਚ ਕਿਸੇ ਪ੍ਰਕਾਰ ਦੀ ਲਾਪਰਵਾਹੀ ਨਜ਼ਰ ਆਉਂਦੀ ਹੈ, ਤਾਂ ਉਹ ਇਸ ਸਬੰਧੀ ਸਕੂਲ ਮੈਨੇਜਮੈਂਟ, ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਜਾਂ ਰਿਜਨਲ ਟਰਾਂਸਪੋਰਟ ਦਫ਼ਤਰ ਵਿਚ ਸੂਚਿਤ ਕਰਨ, ਤਾਂ ਜੋ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਸੇਫ ਸਕੂਲ ਵਾਹਨ ਪਾਲਿਸੀ ਨੂੰ 100 ਫੀਸਦੀ ਲਾਗੂ ਕੀਤਾ ਜਾ ਸਕੇ। ਉਨ੍ਹਾਂ ਨੇ ਮਾਪਿਆਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਵਧੀਆ ਹਾਲਾਤ ਦੀ ਬੱਸ, ਵੈਨ ਵਿਚ ਹੀ ਸਕੂਲ ਭੇਜਣ, ਨਾ ਕਿ ਕਿਸੇ ਆਟੋ ਰਿਕਸ਼ਾ ਜਾਂ 13 ਸੀਟਾਂ ਤੋਂ ਘੱਟ ਵਾਲੀ ਗੱਡੀ ਵਿਚ, ਤਾਂ ਜੋ ਸਕੂਲੀ ਬੱਚਿਆਂ ਦੀ ਸੁਰੱਖਿਅਤ ਆਵਾਜਾਈ ਯਕੀਨੀ ਬਣਾਈ ਜਾ ਸਕੇ।

Leave a Reply

Your email address will not be published. Required fields are marked *