ਅੱਜ ਸ਼ਿਵਸੈਨਾ ਸਮਾਜਵਾਦੀ ਪਾਰਟੀ ਦੇ ਕਾਰਜਕਾਰੀ ਪੰਜਾਬ ਪ੍ਰਧਾਨ ਜਾਵੇਦ ਖਾਨ ਦੀ ਪ੍ਰਧਾਨਗੀ ਵਿੱਚ ਮਾਣਯੋਗ ਡਿਪਟੀ ਕਮਿਸ਼ਨਰ ਸ਼੍ਰੀਮਤੀ ਕੋਮਲ ਮਿੱਤਲ ਨੂੰ ਇਕ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਤੇ ਜਾਵੇਦ ਖਾਨ ਨੇ ਕਿਹਾ ਕਿ ਸ਼ਹਿਰ ਦੇ ਚੌਂਕਾਂ ਵਿੱਚ ਰਾਤ ਦੇ ਸਮੇਂ ਕੋਈ ਪੁਲਿਸ ਕਰਮਚਾਰੀ ਨਾ ਹੋਣ ਦੇ ਕਾਰਨ ਟਿੱਪਰ ਚਾਲਕ ਤੇਜ਼ ਰਫਤਾਰ ਨਾਲ ਗੁਜ਼ਰਦੇ ਹਨ, ਜਿਸ ਨਾਲ ਕਦੀ ਵੀ ਕੋਈ ਵੱਡਾ ਹਾਦਸਾ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੇ ਜਾਨ ਅਤੇ ਮਾਲ ਦੇ ਨੁਕਸਾਨ ਤੋਂ ਬਚਾਉਣ ਦੇ ਲਈ ਚੌਕਾਂ ਵਿੱਚ ਡਿਵਾਈਡਰ ਲਗਾਏ ਜਾਣ ਅਤੇ ਪੁਲਿਸ ਕਰਮਚਾਰੀਆਂ ਦੀਆ ਡਿਊਟੀਆਂ ਲਗਾਈਆਂ ਜਾਣ। ਪਹਿਲਾਂ ਤੇਜ਼ ਰਫਤਾਰ ਟਿੱਪਰਾਂ ਨਾਲ ਕਈ ਹਾਦਸੇ ਹੋ ਚੁੱਕੇ ਹਨ। ਇਸ ਮੌਕੇ ਤੇ ਡਿਪਟੀ ਕਮਿਸ਼ਨਰ ਨੇ ਭਰੋਸਾ ਦਿਲਾਇਆ ਕਿ ਇਸ ਮਾਮਲੇ ਵਿੱਚ ਜਲਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਤੇ ਸਿਟੀ ਯੂਥ ਪ੍ਰਧਾਨ ਸਰਵਨ ਮਸੀਹ ਵੀ ਮੌਜੂਦ ਸਨ।