ਰਿਟਾਇਰਡ ਇੰਪਲਾਈਜ਼ ਯੂਨੀਅਨ ਦੇ ਨਛੱਤਰ ਲਾਲ ਪ੍ਰਧਾਨ, ਜੋਗਿੰਦਰ ਪਾਲ ਆਦਿਆ ਸਕੱਤਰ ਅਤੇ ਅਸ਼ਵਨੀ ਸ਼ਰਮਾ ਖਜਾਨਚੀ ਬਣੇ


ਰਿਟਾਇਰਡ ਇੰਪਲਾਈਜ਼ ਯੂਨੀਅਨ ਦੀ ਵਿਸ਼ੇਸ਼ ਚੁਣਾਵੀ ਬੈਠਕ ਰੀਜ਼ਨ ਪ੍ਰਧਾਨ ਸ.ਕੇਵਲ ਸਿੰਘ ਹੀਰ ਦੀ ਪ੍ਰਧਾਨਗੀ ਵਿੱਚ ਨਗਰ ਨਿਗਮ ਦਫਤਰ ਵਿਖੇ ਹੋਈ ਜਿਸ ਵਿੱਚ ਸਰਬਸੰਮਤੀ ਨਾਲ ਸ਼੍ਰੀ ਨਛੱਤਰ ਲਾਲ ਨੂੰ ਪ੍ਰਧਾਨ, ਜੋਗਿੰਦਰ ਪਾਲ ਆਦੀਆ ਨੂੰ ਉਪ-ਸਕੱਤਰ ਅਤੇ ਅਸ਼ਵਨੀ ਸ਼ਰਮਾ ਨੂੰ ਖਜਾਨਚੀ ਨਿਯੁਕਤ ਕੀਤਾ ਗਿਆ। ਜਿਨ੍ਹਾਂ ਦਾ ਕਾਰਜਕਾਲ ਇਕ ਸਾਲ 2024-25 ਦੇ ਲਈ ਹੋਵੇਗਾ।ਇਸ ਤੋਂ ਬਾਅਦ ਨਵੇਂ ਨਿਯੁਕਤ ਪ੍ਰਧਾਨ ਨਛੱਤਰ ਲਾਲ ਵਲੋਂ ਆਪਣੀ ਟੀਮ ਦੀ ਘੋਸ਼ਣਾ ਕੀਤੀ ਗਈ। ਜਿਸ ਵਿੱਚ ਸ.ਕੁਲਵੰਤ ਸਿੰਘ ਸੈਣੀ ਨੂੰ ਚੇਅਰਮੈਨ, ਅਸ਼ਵਨੀ ਸ਼ਰਮਾ ਨੂੰ ਸੀਨੀਅਰ ਵਾਈਜ਼ ਪ੍ਰਧਾਨ, ਸੁਰਜੀਤ ਬਹਿਲ ਨੂੰ ਸੰਯੁਕਤ ਸਕੱਤਰ ਅਤੇ ਨਰੇਸ਼ ਕੁਮਾਰ ਨੂੰ ਸੂਬਾ ਸਕੱਤਰ ਅਤੇ ਕਾਰਜਕਾਰਨੀ ਦੇ ਮੈਂਬਰ ਸੁਰਜੀਤ ਸਿੰਘ, ਸੁਰਜੀਤ ਕੁਮਾਰ, ਸੁਰਿੰਦਰ ਕੁਮਾਰ, ਸੀਤਾ ਰਾਮ, ਵਿਜੈ ਕੁਮਾਰ, ਦਸ਼ਰਥ ਲਾਲ ਅਤੇ ਹਰੀਸ਼ ਕੁਮਾਰ ਨੂੰ ਨਿਯੁਕਤ ਕੀਤਾ ਗਿਆ।

ਇਸ ਮੌਕੇ ਤੇ ਨਵੇ ਚੁਣੇ ਪ੍ਰਧਾਨ ਨਛੱਤਰ ਲਾਲ ਨੇ ਕਿਹਾ ਕਿ ਉਨਾਂ ਨੂੰ ਜੋ ਜ਼ਿੰਮੇਦਾਰੀ ਦਿੱਤੀ ਗਈ ਹੈ ਉਸ ਨੂੰ ਉਹ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਕਰਮਚਾਰੀਆਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਦਾ ਯਤਨ ਕਰਨਗੇ।

ਇਸ ਮੌਕੇ ਤੇ ਚੇਅਰਮੈਨ ਕੁਲਵੰਤ ਸਿੰਘ ਸੈਣੀ, ਰੀਜਨ ਪ੍ਰਧਾਨ ਕੇਵਲ ਸਿੰਘ ਹੀਰ ਅਤੇ ਸੰਜੀਵ ਅਰੋੜਾ ਨੇ ਸੰਬੋਧਿਤ ਕਰਦੇ ਹੋਏ ਕਿਹਾ ਕਿ ਹਰੇਕ ਮਹੀਨੇ ਦੀ 10 ਤਰੀਖ ਨੂੰ ਕਮਿਸ਼ਨਰ ਸਾਹਿਬ ਨਾਲ ਮੀਟਿੰਗ ਕੀਤੀ ਕੀਤੀ ਜਾਵੇਗੀ ਅਤੇ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ ਤਾਂਕਿ ਕਰਮਚਾਰੀਆਂ ਦੀਆਂ ਮੰਗਾਂ ਦਾ ਨਿਪਟਾਰਾ ਕੀਤਾ ਜਾ ਸਕੇ

Leave a Reply

Your email address will not be published. Required fields are marked *