
ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਪ੍ਰੀਸ਼ਦਤ ਪਰਿਵਾਰ ਵਿੱਚ ਨਵੇਂ ਮੈਂਬਰ ਸ਼ਾਮਲ ਕਰਨ ਲਈ ਪ੍ਰਧਾਨ ਰਜਿੰਦਰ ਮੌਦਗਿਲ ਦੀ ਪ੍ਰਧਾਨਗੀ ਹੇਠ ਇਕ ਸਮਾਰੋਹ ਆਯੋਜਿਤ ਕੀਤਾ ਗਿਆ। ਜਿਸ ਵਿੱਚ ਪ੍ਰੀਸ਼ਦ ਦੇ ਸੂਬਾਈ ਕਨਵੀਨਰ (ਅੱਖਾਂ ਦਾਨ ਅਤੇ ਖੂਨਦਾਨ) ਅਤੇ ਉੱਘੇ ਸਮਾਜ ਸੇਵੀ ਸੰਜੀਵ ਅਰੋੜਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਇਸ ਮੌਕੇ ਪ੍ਰੀਸ਼ਦ ਦੇ ਪਰਿਵਾਰ ਵਿੱਚ ਸ਼ਾਮਲ ਹੋਏ ਪ੍ਰੋ. ਦਲਜੀਤ ਸਿੰਘ, ਰਵੀ ਮਨੋਚਾ, ਕਪਿਲ ਦੇਵ ਪਰਾਸ਼ਰ, ਲੱਕੀ ਮਰਵਾਹਾ, ਵਿਕਾਸ ਕੁਮਾਰ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਸਮਾਜ ਸੇਵੀ ਸੰਜੀਵ ਅਰੋੜਾ ਨੇ ਨਵੇਂ ਚੁਣੇ ਮੈਂਬਰਾਂ ਨੂੰ ਸਹੁੰ ਚੁਕਾਈ ਅਤੇ ਕਿਹਾ ਕਿ ਪ੍ਰੀਸ਼ਦ ਆਪਣੇ ਪੰਜ ਨੁਕਤਿਆਂ ਸੰਪਰਕ, ਸਹਿਯੋਗ, ਸੰਸਕਾਰ, ਸੇਵਾ ਅਤੇ ਸਮਰਪਣ ‘ਤੇ ਅਧਾਰਤ ਹੈ ਅਤੇ ਇਸ ਨੂੰ ਮਨ ਕੇ ਹੀ ਸਾਰੇ ਪ੍ਰੋਜੈਕਟ ਲਗਾਏ ਜਾਂਦੇ ਹਨ। ਸ੍ਰੀ ਅਰੋੜਾ ਨੇ ਪ੍ਰੀਸ਼ਦ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਵਿਕਾਸ ਪ੍ਰੀਸ਼ਦ ਇੱਕ ਸਮਾਜ ਸੇਵੀ ਸੰਸਥਾ ਹੈ, ਜੋ ਸਮਾਜ ਵਿੱਚ ਸੇਵਾ ਅਤੇ ਸੰਸਕਾਰਾਂ ਦੇ ਬਹੁਤ ਸਾਰੇ ਕੰਮ ਕਰਦੀ ਹੈ ਅਤੇ ਇਸ ਦੀਆਂ ਸ਼ਾਖਾਵਾਂ ਸਾਰੇ ਸੂਬਿਆਂ ਵਿੱਚ ਪੂਰੇ ਭਾਰਤ ਵਿੱਚ ਫੈਲੀਆਂ ਹੋਈਆਂ ਹਨ। ਇਹ ਸੰਨ 1963 ਤੋਂ ਕੰਮ ਕਰ ਰਹੀ ਹੈ ਅਤੇ ਸਮਾਜ ਦੀ ਤਰੱਕੀ ਲਈ ਯਤਨਸ਼ੀਲ ਹੈ।
ਇਸ ਮੌਕੇ ਪ੍ਰਧਾਨ ਰਜਿੰਦਰ ਮੌਦਗਿਲ ਨੇ ਕਿਹਾ ਕਿ ਪ੍ਰੀਸ਼ਦ ਮਨੁੱਖੀ ਸੇਵਾ ਦੇ ਕੰਮਾਂ ਦੇ ਨਾਲ-ਨਾਲ ਸਮਾਜ ਵਿੱਚ ਫੈਲੀਆਂ ਬੁਰਾਈਆਂ ਨੂੰ ਦੂਰ ਕਰਨ ਲਈ ਵੀ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਲੋੜਵੰਦ ਲੜਕੀਆਂ ਦੇ ਵਿਆਹ, ਲੋੜਵੰਦ ਬੱਚਿਆਂ ਦੀ ਪੜ੍ਹਾਈ ਅਤੇ ਉਨ੍ਹਾਂ ਨੂੰ ਵਰਦੀਆਂ ਅਤੇ ਸਟੇਸ਼ਨਰੀ ਮੁਹੱਈਆ ਕਰਵਾਉਣਾ, ਨਕਲੀ ਅੰਗ, ਵਾਤਾਵਰਣ, ਦਾਜ ਪ੍ਰਥਾ, ਸਿਹਤ ਲਾਭਾਂ ਲਈ ਮੈਡੀਕਲ ਕੈਂਪ ਲਗਾਉਣਾ ਅਤੇ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਆਦਿ ਮੁਹੱਈਆ ਕਰਵਾਉਣਾ ਪ੍ਰੀਸ਼ਦ ਦੇ ਮੁੱਖ ਕੰਮ ਹਨ। ਇਨ੍ਹਾਂ ਸੇਵਾ ਕਾਰਜਾਂ ਨੂੰ ਮੁੱਖ ਰਖਦੇ ਹੋਏ ਪ੍ਰੀਸ਼ਦ ਪਰਿਵਾਰ ਵਿੱਚ ਨਵੇਂ ਮੈਂਬਰ ਸ਼ਾਮਲ ਹੋਏ ਹਨ। ਨਵੇਂ ਮੈਂਬਰਾਂ ਨੇ ਪ੍ਰੀਸ਼ਦ ਦੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਸਮਾਜ ਵਿੱਚ ਅਜਿਹੀਆਂ ਸੰਸਥਾਵਾਂ ਹਨ ਜੋ ਬਿਨਾਂ ਕਿਸੇ ਸੁਆਰਥ ਅਤੇ ਲਾਲਚ ਦੇ ਸਮਾਜ ਸੇਵਾ ਨੂੰ ਸਮਰਪਿਤ ਹਨ।
ਇਸ ਮੌਕੇ ਮਾਸਟਰ ਕ੍ਰਿਸ਼ਨ ਅਰੋੜਾ, ਐਚ.ਕੇ. ਨੱਕੜਾ, ਲੋਕੇਸ਼ ਖੰਨਾ, ਐਨ.ਕੇ. ਗੁਪਤਾ, ਐਡਵੋਕੇਟ ਗੌਰਵ ਗਰਗ, ਵਿਜੇ ਅਰੋੜਾ, ਅਮਰਜੀਤ ਸ਼ਰਮਾ, ਰਮਨ ਬੱਬਰ, ਰਮੇਸ਼ ਭਾਟੀਆ, ਮਾਸਟਰ ਗੁਰਪ੍ਰੀਤ ਸਿੰਘ, ਵਰਿੰਦਰਜੀਤ ਸਿੰਘ, ਰਵਿੰਦਰ ਭਾਟੀਆ ਅਤੇ ਹੋਰ ਹਾਜ਼ਰ ਸਨ।
ਕੈਪਸ਼ਨ: ਨਵੇਂ ਚੁਣੇ ਮੈਂਬਰਾਂ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕਰਦੇ ਹੋਏ ਉੱਘੇ ਸਮਾਜ ਸੇਵੀ ਸੰਜੀਵ ਅਰੋੜਾ, ਕ੍ਰਿਸ਼ਨ ਅਰੋੜਾ, ਰਜਿੰਦਰ ਮੌਦਗਿਲ ਅਤੇ ਹੋਰ।