ਮਿਸ਼ਨ ਸਮਾਇਲ ਤਹਿਤ ਵਰਧਮਾਨ ਯਾਰਨ ਥਰੈਡ ਮਿੱਲ ਹੁਸ਼ਿਆਰਪੁਰ ਵਿੱਚ ਲਗਾਇਆ ਨਸ਼ਾਖੋਰੀ ਦੇ ਮਾੜੇ ਪ੍ਰਭਾਵਾਂ ਅਤੇ ਇਸ ਦੇ ਇਲਾਜ਼ ਬਾਰੇ ਅਵੇਰਨੈੱਸ ਸੈਸ਼ਨ


ਹੁਸ਼ਿਆਰਪੁਰ (22-03-2024), ਸ਼੍ਰੀਮਤੀ ਕੋਮਲ ਮਿੱਤਲ ਆਈ.ਏ.ਐਸ. ਮਾਨਯੋਗ ਡਿਪਟੀ ਕਮਿਸ਼ਨਰ ਕਮ ਚੇਅਰਪਰਸਨ ਜਿਲਾ ਨਸ਼ਾ ਮੁਕਤੀ ਮੁੜ ਵਸੇਬਾ ਸੁਸਾਇਟੀ ਹੁਸ਼ਿਆਰਪੁਰ ਅਤੇ ਡਾ. ਹਰਬੰਸ ਕੌਰ ਡਿਪਟੀ ਮੈਡੀਕਲ ਕਮਿਸ਼ਨਰ ਕਮ ਮੈਂਬਰ ਸਕੱਤਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ  ਐਚ.ਆਰ.ਡੀ. ਸ਼੍ਰੀ ਮਤੀ ਵੰਦਨਾ  ਵਰਧਮਾਨ ਯਾਰਨ ਥਰੈਡ ਮਿੱਲ ਹੁਸ਼ਿਆਰਪੁਰ ਦੀ ਯੋਗ ਅਗਵਾਈ ਹੇਠ ਸਮਾਈਲ ਮੁਹਿੰਮ ਤਹਿਤ ਨਸ਼ਾਖੋਰੀ ਦੇ ਮਾੜੇ ਪ੍ਰਭਾਵਾਂ ਅਤੇ ਇਸ ਦੇ ਇਲਾਜ਼ ਬਾਰੇ ਜਾਗਰੂਕਤਾਂ ਸੈਮੀਨਾਰ,  ਕਾਉਸਲਿੰਗ ਅਤੇ ਗਾਈਡੈਂਸ ਸੈਸ਼ਨ ਲਗਾਇਆ ਜਿਸ ਵਿੱਚ ਪ੍ਰਸ਼ਾਂਤ ਆਦਿਆ ਕਾਉਸਲਰ, ਰਜਵਿੰਦਰ ਕੌਰ ਕਾਉਸਲਰ ਮੁੱਖ ਬੁਲਾਰੇ ਵਜੋਂ ਹਾਜ਼ਰ ਹੋਏ। ਇਸ ਮੌਕੇ ਤੇ ਕਾਉਂਸਲਰਜ਼ ਵਲੋਂ ਮਿਸ਼ਨ ਸਮਾਇਲ ਮੁਹਿੰਮ ਦਾ ਮੁੱਖ ਮੱਤਵ ਜਨਤਕ ਥਾਵਾਂ ਤੇ ਆਮ ਜਨਤਾ ਨੂੰ ਨਸ਼ਾਖੋਰੀ ਦੇ ਮਾੜੇ ਪ੍ਰਭਾਵ, ਨਸ਼ਾਖੋਰੀ ਦੇ ਕਾਰਨ ਅਤੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਸਰਕਾਰ ਵੱਲੋਂ ਨਸ਼ਾਖੋਰੀ ਦੇ ਮੁਫਤ ਇਲਾਜ ਬਾਰੇ ਜਾਗਰੂਕ ਕਰਨਾ ਹੈ। ਇਸ ਮੁਹਿੰਮ ਦਾ ਮੁੱਖ ਮੰਤਵ ਲੋਕਾਂ ਅਤੇ ਪਰਿਵਾਰਾਂ ਦੇ ਚਿਹਰੇ ਤੇ ਮੁਸਕਾਨ ਲਿਆਣਾ ਹੈਂ। ਜੋ ਵਿਅਕਤੀ ਸਵੈ ਇੱਛਾ ਨਾਲ ਨਸ਼ਿਆਂ ਤੋਂ ਨਿਕਲ ਕੇ ਆਪਣੀ ਜ਼ਿੰਦਗੀ ਸੁਧਾਰਨਾ ਚਾਹੁੰਦਾ ਹੈਂ ਉਸਦੀ ਇਸ ਮੁਹਿੰਮ ਅਧੀਨ ਸਹਾਇਤਾ ਕੀਤੀ ਜਾਵੇਗੀ। ਜਿਸ ਦੇ ਨਾਲ ਨਸ਼ਿਆਂ ਨਾਲ ਗ੍ਰਸਤ ਵਿਅਕਤੀ ਦੇ ਪਰਿਵਾਰ ਦੇ ਚਿਹਰਿਆ ਤੇ ਸਮਾਇਲ (ਮੁਸਕਾਨ) ਅਤੇ ਉਮੀਦ ਦੀ ਕਿਰਨ ਦੇਖਣ ਨੂੰ ਮਿਲ ਸਕੇ। ਨਸ਼ਿਆਂ ‘ਚ ਗ੍ਰਸਤ ਵਿਅਕਤੀ ਨੂੰ ਸਹਿਯੋਗ ਦੀ ਜ਼ਰੂਰਤ ਹੈ। ਸਾਨੂੰ ਸਭ ਨੂੰ ਰਲ ਕੇ ਉਨ੍ਹਾਂ ਨੂੰ ਨਸ਼ਾ ਮੁਕਤ ਕਰਨ ‘ਚ ਸਹਿਯੋਗ ਕਰਨਾ ਚਾਹੀਦਾ ਹੈ। ਉਸ ਨੂੰ ਨਜ਼ਦੀਕ ਦੇ ਸਰਕਾਰੀ ਨਸ਼ਾ ਮੁਕਤੀ ਕੇਂਦਰ ‘ਚ ਦਾਖਿਲ ਕਰਵਾਉਣ ‘ਚ ਸਹਿਯੋਗ ਕਰਨਾ ਚਾਹੀਦਾ ਹੈ। ਇਸ ਮੌਕੇ ਐਚ.ਆਰ.ਡੀ. ਸ਼੍ਰੀ ਮਤੀ ਵੰਦਨਾ ਨੇ ਕਿਹਾ ਕਿ ਇਹ ਉਪਰਾਲਾ ਸ਼ਲਾਘਾਯੋਗ ਹੈ। ਇਸ ਮੌਕੇ ਤੇ ਸਮੂਹ ਸਟਾਫ਼ ਹਾਜ਼ਰ ਸੀ।

Leave a Reply

Your email address will not be published. Required fields are marked *