ਗਰਭਵਤੀ ਔਰਤਾਂ ਦੇ ਐਚਵੀ ਪੱਧਰ ਤੇ ਵਿਸ਼ੇਸ਼ ਫੋਕਸ ਕੀਤਾ ਜਾਵੇ: ਡਾ ਬਲਵਿੰਦਰ ਕੁਮਾਰ ਡਮਾਣਾ


ਹੁਸ਼ਿਆਰਪੁਰ 22 ਮਾਰਚ 2024 ਸਿਵਲ ਸਰਜਨ ਹੁਸ਼ਿਆਰਪੁਰ ਡਾ ਬਲਵਿੰਦਰ ਕੁਮਾਰ ਡਮਾਣਾ ਵੱਲੋਂ ਬਲਾਕ ਪੀਐਚਸੀ ਹਾਰਟਾ ਬਡਲਾ ਵਿਖੇ ਐਸਐਮਓ ਡਾ ਮਨਪ੍ਰੀਤ ਬੈਂਸ, ਬਲਾਕ ਦੀਆਂ ਐਲਐਚਵੀ, ਏਐਨਐਮ, ਆਸ਼ਾ ਵਰਕਰਾਂ ਅਤੇ ਆਸ਼ਾ ਫੈਸੀਲੀਟੇਟਰਾਂ ਨਾਲ ਮਾਤਰੀ ਮੌਤਾਂ ਨੂੰ ਘਟਾਉਣ ਲਈ ਹਾਈ ਰਿਸਕ ਗਰਭਵਤੀਆਂ ਵੱਲ ਧਿਆਨ ਦੇਣ ਅਤੇ ਆਭਾ ਆਈਡੀਆ ਬਣਾਉਣ ਸੰਬੰਧੀ ਮੀਟਿੰਗ ਕੀਤੀ ਗਈ। ਇਸ ਦੌਰਾਨ ਉਹਨਾਂ ਦੇ ਨਾਲ ਭੁਪਿੰਦਰ ਸਿੰਘ ਵੀ ਮੌਜੂਦ ਸਨ।

                ਡਾ. ਡਮਾਣਾ ਨੇ ਕਿਹਾ ਮਾਤਰੀ ਮੌਤ ਦਰ ਨੂੰ ਘੱਟ ਕਰਨ ਦੇ ਉਪਰਾਲਿਆਂ ਤਹਿਤ ਸਭ ਤੋਂ ਪਹਿਲਾਂ ਕੀਤਾ ਜਾਣ ਵਾਲਾ ਕੰਮ ਇਹ ਹੈ ਕਿ ਕੋਈ ਵੀ ਪ੍ਰੈਗਨੈਂਟ ਔਰਤ ਅਨਰਜਿਟਰਡ ਨਹੀਂ ਰਹਿਣੀ ਚਾਹੀਦੀ। ਗਰਭਵਤੀਆਂ ਨੂੰ ਰਜਿਸਟਰਡ ਕਰਨ ਉਪਰੰਤ ਹਾਈ ਰਿਸਕ ਗਰਭਵਤੀਆਂ ਦੀ ਪਹਿਚਾਨ ਕੀਤੀ ਜਾਵੇ ਅਤੇ ਹਰ ਪੰਦਰਾਂ ਦਿਨ ਬਾਅਦ ਉਹਨਾਂ ਦਾ ਫਾਲੋਅੱਪ ਕੀਤਾ ਜਾਵੇ। ਅਗਰ ਰਿਕਵਰੀ ਨਹੀਂ ਹੋ ਰਹੀ ਤਾਂ ਸਮਾਂ ਰਹਿੰਦਿਆਂ ਤੁਰੰਤ ਰੈਫਰ ਕੀਤਾ ਜਾਵੇ। ਰੈਫਰ ਕਰਨ ਤੋਂ ਬਾਅਦ ਵੀ ਉਸ ਦਾ ਫਾਲੋਅੱਪ ਜਰੂਰੀ ਹੈ।

                ਉਹਨਾਂ ਹਿਦਾਇਤ ਕਰਦਿਆਂ ਕਿਹਾ ਕਿ  ਗਰਭਵਤੀ ਔਰਤਾਂ ਦੇ ਐਚਬੀ ਪੱਧਰ ਤੇ ਵੀ ਵਿਸ਼ੇਸ਼ ਫੋਕਸ ਰੱਖਿਆ ਜਾਵੇ। ਅਨੀਮਿਕ ਗਰਭਵਤੀ ਔਰਤਾਂ ਦੀ ਜਾਂਚ ਹਰ ਪੰਦਰਾਂ ਦਿਨਾਂ ‘ਤੇ ਕਰਵਾਈ ਜਾਣੀ ਯਕੀਨੀ ਬਣਾਈ ਜਾਵੇ ਤਾਂ ਜੋ ਕੋਈ ਵੀ ਮੈਟਰਨਲ ਡੈਥ ਅਨੀਮੀਆ ਦੇ ਨਾਲ ਨਾ ਹੋਵੇ। ਹਾਈ ਰਿਸਕ ਗਰਭਵਤੀਆਂ ਦਾ ਫਾਲੋ ਅੱਪ ਕਰ ਕੇ ਡਾਇਰੀ ਮੈਨਟੇਨ ਕੀਤੀ ਜਾਵੇ।

                ਉਨ੍ਹਾਂ ਏਐਨਐਮ, ਵਰਕਰਾਂ ਅਤੇ ਆਸ਼ਾ ਫੈਸੀਲੀਟੇਟਰਾਂ ਨੂੰ ਵੱਧ ਤੋਂ ਵੱਧ ਆਭਾ ਆਈਡੀ ਬਣਾਉਣ ਬਾਰੇ ਪ੍ਰੇਰਿਤ ਕੀਤਾ ਅਤੇ ਇਸ ਕੰਮ ਨੂੰ ਪ੍ਰਮੁੱਖਤਾ ਨਾਲ ਕੀਤੇ ਜਾਣਾ ਯਕੀਨੀ ਬਣਾਉਣ ਲਈ ਕਿਹਾ।

Leave a Reply

Your email address will not be published. Required fields are marked *