ਸਿਹਤ ਸੁਵਿਧਾਵਾਂ ਦੇ ਵਿਸਥਾਰ ਲਈ ਪੰਜਾਬ ਸਰਕਾਰ ਨਹੀਂ ਛੱਡ ਰਹੀ ਕੋਈ ਕਮੀ : ਬ੍ਰਮ ਸ਼ੰਕਰ ਜਿੰਪਾ


                ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਿਹਤ ਸੁਵਿਧਾਵਾਂ ਦੇ ਵਿਸਥਾਰ ਲਈ ਉਪਰਾਲੇ ਕਰ ਰਹੀ ਹੈ। ਉਹ ਅੱਜ ਸ਼ਹਿਰ ਦੇ ਮੁੱਖ ਸਮਾਜਿਕ ਸੰਗਠਨ ਜੈਨ ਯੁਵਾ ਮੰਡਲ ਵਲੋਂ ਆਯੋਜਿਤ 31ਵੇਂ ਫਰੀ ਆਈ ਓਪਰੇਸ਼ਨ ਕੈਂਪ ਵਿਚ ਸ਼ਾਮਲ ਹੋਣ ਦੌਰਾਨ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਵਿਧਾਨ ਸਭਾ ਹਲਕਾ ਉਨ੍ਹਾਂ ਦਾ ਪਰਿਵਾਰ ਹੈ ਅਤੇ ਉਹ ਹਮੇਸ਼ਾ ਆਪਣੇ ਲੋਕਾਂ ਪ੍ਰਤੀ ਸਮਰਪਿਤ ਹਨ। ਉਨ੍ਹਾਂ ਕਿਹਾ ਕਿ ਸਮਾਜਿਕ ਤੌਰ ’ਤੇ ਇਸ ਤਰ੍ਹਾਂ ਦੇ ਮੈਡੀਕਲ ਕੈਂਪ ਲਗਾ ਕੇ ਅਸੀਂ ਇਕ ਸਿਹਤਮੰਦ ਸਮਾਜ ਦੀ ਸਿਰਜਨਾ ਦੇ ਟੀਚੇ ਦੀ ਪ੍ਰਾਪਤੀ ਵੱਲ ਵੱਧਦੇ ਹਾਂ। ਇਸ ਮੌਕੇ ਜੈਨ ਸਮਾਜ ਦੇ ਸੰਤ ਜਿਤੇਂਦਰ ਮੁਨੀ ਜੀ, ਸ਼੍ਰੀ ਰਮਨ ਮੁਨੀ ਜੀ, ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੀ, ਬਿੰਦੂ ਸ਼ਰਮਾ, ਰਾਕੇਸ਼ ਜੈਨ, ਰਿਤੂ ਜੈਨ, ਮੰਡਲ ਦੇ ਪ੍ਰਧਾਨ ਰਿਸ਼ਵ ਜੈਨ, ਚੇਅਰਮੈਨ ਦਿਵਮ ਜੈਨ ਅਤੇ ਜਨਰਲ ਸਕੱਤਰ ਅਰਪਿਤ ਜੈਨ ਵੀ ਮੌਜੂਦ ਸਨ।

                ਕੈਬਨਿਟ ਮੰਤਰੀ ਨੇ ਕਿਹਾ ਕਿ ਜੈਨ ਯੁਵਾ ਮੰਡਲ ਦੁਅਰਾ ਕੀਤੇ ਜਾ ਰਹੇ ਸੇਵਾ ਕਾਰਜ ਸਮਾਜ ਵਿਚ ਬਹੁਤ ਵੱਡੀ ਮਿਸਾਲ ਹਨ। ਹੋਰ ਸਮਾਜਿਕ ਸੰਗਠਨਾਂ ਨੂੰ ਵੀ ਇਸ ਦੀ ਪਾਲਣਾ ਕਰਨਾ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸੇ ਤਰ੍ਹਾਂ ਦੇ ਸੰਗਠਨਾਂ ਨੂੰ ਉਤਸ਼ਾਹਿਤ ਕਰਨ ਲਈ ਆਪਣਾ ਹਰ ਸੰਭਵ ਸਹਿਯੋਗ ਪ੍ਰਦਾਨ ਕਰੇਗੀ। ਇਸ ਮੌਕੇ ਲਾਇੰਸ ਆਈ ਹਸਪਤਾਲ ਆਦਮਪੁਰ ਦੇ ਚੇਅਰਮੈਨ ਦਸਵਿੰਦਰ ਕੁਮਾਰ ਦੀ ਅਗਵਾਈ ਹੇਠ ਡਾ. ਹਰਪ੍ਰੀਤ ਸਿੰਘ, ਡਾ. ਕੁਲਦੀਪ ਸਿੰਘ ਅਤੇ ਡਾ. ਨਵਪ੍ਰੀਤ ਕੌਰ ’ਤੇ ਆਧਾਰਤ ਟੀਮ ਨੇ 985 ਮਰੀਜ਼ਾਂ ਦਾ ਚੈਕਅਪ ਕੀਤਾ। ਮੰਡਲ ਦੇ ਸਾਬਕਾ ਪ੍ਰਧਾਨ ਲੱਕੀ ਜੈਨ, ਸਰਪ੍ਰਸਤ ਰਜਿੰਦਰ ਜੈਨ, ਸਲਾਹਕਾਰ ਅੰਕਿਤ ਜੈਨ ਅਤੇ ਸਮਿਤੀ ਜੈਨ, ਉਪ ਚੇਅਰਮੈਨ ਸਾਰਥਕ ਜੈਨ, ਖਜ਼ਾਨਚੀ ਚਾਹਤ ਜੈਨ, ਸ਼੍ਰੇਆਂਸ ਜੈਨ, ਵਰੁਣ ਜੈਨ, ਅਭਿਸ਼ੇਕ ਜੈਨ, ਸੁਸ਼ਾਂਤ ਜੈਨ, ਸੋਰਭ ਜੈਨ, ਕੁਣਾਲ ਜੈਨ, ਸਿਧਾਂਤ ਜੈਨ, ਰਿਸ਼ਵ, ਗੋਇਮ ਜੈਨ ਅਤੇ ਸ਼੍ਰੇਆਂਸ ਅਤੇ ਹੋਰ ਅਧਿਕਾਰੀ ਮਰੀਜ਼ਾਂ ਦੀ ਸੇਵਾ ਦੀ ਕਮਾਨ ਸੰਭਾਲ ਕਰ ਰਹੇ ਸਨ।

                ਚੇਅਰਮੈਨ ਦਿਵਮ ਜੈਨ, ਪ੍ਰਧਾਨ ਰਿਸ਼ਵ ਜੈਨ ਅਤੇ ਜਨਰਲ ਸਕੱਤਰ ਅਰਪਿਤ ਜੈਨ ਨੇ ਦੱਸਿਆ ਕਿ 600 ਤੋਂ ਵੱਧ ਮਰੀਜ਼ਾਂ ਦੇ ਓਪਰੇਸ਼ਨ ਲਈ ਪਹਿਚਾਣ ਕੀਤੀ ਗਈ, ਜਿਨ੍ਹਾਂ ਦੇ ਇਕ ਹਫ਼ਤੇ ਤੱਕ ਲਗਾਤਾਰ ਅਤਿਆਧੁਨਿਕ ਫੈਕੋ ਤਕਨੀਕ ਨਾਲ ਮੁਫ਼ਤ ਓਪਰੇਸ਼ਨ ਕੀਤੇ ਜਾਣਗੇ। ਇਸ ਮੌਕੇ ਐਸ.ਐਸ. ਜੈਨ ਸਭਾ ਦੇ ਪ੍ਰਧਾਨ ਰਾਕੇਸ਼ ਜੈਨ ਬਬਲਾ, ਮਹਾਵੀਰ ਜੈਨ ਸਭਾ ਜੈਨ ਕਲੋਨੀ ਦੇ ਪ੍ਰਧਾਨ ਰਵੀ ਜੈਨ, ਸਾਬਕਾ ਪ੍ਰਧਾਨ ਅਸ਼ੋਕ ਜੈਨ, ਜੈਨ ਸੇਵਾ ਸੰਘ ਪਕਸ਼ੀ ਵਿਹਾਰ ਦੇ ਪ੍ਰਧਾਨ ਅਰੁਣ ਜੈਨ, ਸਕੱਤਰ ਚੰਦਰ ਭੂਸ਼ਣ ਜੈਨ, ਭਗਵਾਨ ਮਹਾਵੀਰ ਡਾਇਗਨੋਸਟਿਕ ਸੈਂਟਰ ਦੇ ਪ੍ਰਧਾਨ ਅਸ਼ੋਕ ਜੈਨ, ਸ਼੍ਰੀ ਦਾਦੀ ਕੋਠੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਨਿਲ ਜੈਨ ਗੋਗੀ, ਲਾਲਾ ਅਮ੍ਰਿਤ ਲਾਲ ਜੈਨ, ਲਾਲਾ ਮੁਨੀ ਲਾਲ ਜੈਨ, ਰਾਮ ਗੋਪਾਲ ਜੈਨ, ਸੁਮਿਤ ਜੈਨ, ਰਾਕੇਸ਼ ਜੈਨ, ਸੀ.ਏ ਰਵੀ ਜੈਨ ਆਦਿ ਵੀ ਮੌਜੂਦ ਸਨ।

Leave a Reply

Your email address will not be published. Required fields are marked *