ਖੇਡਾਂ ਨਾਲ ਜੁੜਨਾ ਸਾਕਾਰਾਤਮਕ ਕਦਮ ‘‘ਡਾ.ਜਮੀਲ ਬਾਲੀ


ਗੁੱਜਰ ਸਪੋਰਟਸ ਕਲੱਬ ਹੁਸ਼ਿਆਰਪੁਰ ਵਲੋਂ ਤੀਸਰੀ ਕ੍ਰਿਕੇਟ ਚੈਂਪਿਅਨਸ਼ਿਪ ਦਾ ਆਯੋਜਨ ਕੀਤਾ ਗਿਆ। ਟੂਰਨਾਮੈਂਟ ਵਿੱਚ ਬਹੁਤ ਸਾਰੀਆਂ ਟੀਮਾਂ ਨੇ ਭਾਗ ਲਿਆ। ਸੈਮੀਫਾਈਨਲ ਵਿੱਚ ਪੁੱਜਣ ਵਾਲੀ ਟੀਮ ਵਿੱਚ ਕੋਹਲੀ ਸਪੋਰਟਸ ਕਲੱਬ ਹੁਸ਼ਿਆਰਪੁਰ, ਬਿਸਮਿਲਹਾ ਸਪੋਰਟਸ ਕਲੱਬ ਫਲੌਰ, ਮੱਗਰ ਖਰੜ ਸਪੋਰਟਸ ਕਲੱਬ ਜੰਮੂ, ਗੜ੍ਹਸ਼ੰਕਰ ਸਪੋਰਟਸ ਕਲੱਬ ਦੀ ਟੀਮ ਨੇ ਭਾਗ ਲਿਆ। ਜਿਸ ਵਿੱਚ ਬਿਸਮਿਲਹਾ ਸਪੋਰਟਸ ਕਲੱਬ ਫਲੌਰ ਅਤੇ ਮੱਗਰ ਖਰੜ ਜੰਮੂ ਦੋਨਾਂ ਦੇ ਵਿਚਕਾਰ ਫਾਈਨਲ ਮੁਕਾਬਲਾ ਹੋਇਆ। ਜਿਸ ਵਿੱਚ ਬਿਸਮਿਲਹਾ ਸਪੋਰਟਸ ਕਲੱਬ ਦੀ ਟੀਮ ਜੇਤੂ ਰਹੀ। ਜੇਤੂ ਟੀਮ ਨੂੰ ਸਨਮਾਨਿਤ ਕਰਨ ਦੇ ਲਈ ਸਮਾਜ ਸੇਵੀ ਡਾ.ਜਮੀਲ ਬਾਲੀ ਅਤੇ ਵਿਸ਼ਵਨਾਥ ਬੰਟੀ ਘੋੜੀਆਂ ਵਾਲਾ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ। ਡਾ.ਮੁਹੰਮਦ ਜਮੀਲ ਬਾਲੀ ਨੇ ਜੇਤੂ ਟੀਮ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਨੇ ਖਿਡਾਰੀਆਂ ਨੂੰ ਕਿਹਾ ਕਿ ਨਸ਼ਾ ਮੁਕਤ ਜੀਵਨ ਜੀਉਣ ਦੇ ਲਈ ਖੇਡਾਂ ਸਭ ਤੋਂ ਵੱਡਾ ਮਾਧਿਅਮ ਹਨ। ਖੇਡਾਂ ਨਾ ਕੇਵਲ ਸਾਡੇ ਜੀਵਨ ਨੂੰ ਸਰੀਰਕ, ਮਾਨਸਿਕ ਤੌਰ ਤੇ ਤੰਦਰੁਸਤ ਰੱਖਦੀਆਂ ਹਨ ਬਲਕਿ ਜੀਵਨ ਵਿੱਚ ਅੱਗੇ ਵੱਧਣ ਲਈ ਪ੍ਰੇਰਿਤ ਕਰਦੀਆਂ ਹਨ। ਖੇਡਾਂ ਨਾਲ ਜੁੜਨਾ ਸਾਕਾਰਾਤਮਕ ਕਦਮ ਹੈ। ਇਸ ਮੌਕੇ ਤੇ ਗੁਜਰ ਸਪੋਰਟਸ ਕਲੱਬ ਦੇ ਪ੍ਰਧਾਨ ਬਾਗ ਹੁਸੈਨ, ਨਵਾਜ ਹੁਸੈਨ, ਮੁਹੰਮਦ ਬਕੀਲ (ਸੁਮੂ ਪਹਿਲਵਾਨ), ਗੁਲਾਬ ਦੀਨ, ਠਾਨੇਦਾਰ, ਗਾਮਾ, ਮੁਰੀਦ, ਖਲੀਲ ਅਹਿਮਦ ਆਦਿ ਮੌਜੂਦ ਸਨ।

Leave a Reply

Your email address will not be published. Required fields are marked *