
ਹੁਸ਼ਿਆਰਪੁਰ, ਕੋਮਲ ਮਿੱਤਲ ਆਈ.ਏ.ਐੱਸ. ਮਾਨਯੋਗ ਡਿਪਟੀ ਕਮਿਸ਼ਨਰ ਕਮ ਚੇਅਰਪਰਸਨ ਅਤੇ ਡਾ. ਹਰਬੰਸ ਕੌਰ ਡਿਪਟੀ ਮੈਡੀਕਲ ਕਮਿਸ਼ਨਰ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਾਬਾ ਸ਼ੇਖ ਫ਼ਰੀਦ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਿੰਡ ਬੋਹਣ ਜਿਲ੍ਹਾ ਹੁਸ਼ਿਆਰਪੁਰ ਵਿਖੇ ਪ੍ਰਿੰਸੀਪਲ ਮਲਕੀਤ ਕੌਰ ਦੀ ਪ੍ਰਧਾਨਗੀ ਹੇਠ ਨਸ਼ਾਖੋਰੀ ਅਤੇ ਇਸਦੇ ਇਲਾਜ਼ ਬਾਰੇ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ।ਇਸ ਮੌਕੇ ਤੇ ਨਸ਼ਾ ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਵਾਂ ਕੇਂਦਰ ਤੋਂ ਪ੍ਰਸ਼ਾਂਤ ਆਦਿਆਂ ਕਾਉਂਸਲਰ ਵੱਲੋਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ, ਕਾਰਨਾਂ ਅਤੇ ਇਲਾਜ਼ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਦੱਸਿਆ ਕਿ ਨਸ਼ਾ ਇੱਕ ਮਾਨਸਿਕ ਬਿਮਾਰੀ ਹੈਂ ਜੋ ਕਿ ਵਾਰ ਵਾਰ ਹੋਣ ਵਾਲੀ ਤੇ ਲੰਬਾ ਸਮਾਂ ਚਲਣ ਵਾਲੀ ਬਿਮਾਰੀ ਹੈਂ। ਉਨ੍ਹਾਂ ਨੇ ਦੱਸਿਆ ਕਿ ਨਸ਼ਾਖੋਰੀ ਦੇ ਵਿਅਕਤੀ ਦੀ ਪਹਿਚਾਣ ਕਿਵੇਂ ਕੀਤੀ ਜਾ ਸਕਦੀ ਹੈਂ। ਅੱਖਾਂ ਲਾਲ ਹੋਣਾ, ਅੱਖਾਂ ਚੋਂ ਪਾਣੀ, ਨੱਕ ਤੋਂ ਪਾਣੀ, ਸੁਭਾਹ `ਚ ਬਦਲਾਵ ਆਦਿ। ਇਸ ਲਈ ਨਸ਼ਾਖੋਰੀ ਵਿੱਚ ਗ੍ਰਸਤ ਵਿਅਕਤੀ ਨੂੰ ਸਹਿਯੋਗ ਦੀ ਲੋੜ ਹੈਂ। ਆਓ ਇੱਕ ਜੁਟ ਹੋ ਕੇ ਇਹ ਸੰਦੇਸ਼ ਹਰ ਘਰ ਹਰ ਗਲੀ ਤੱਕ ਪਹੁੰਚਾਓ ਨਸ਼ਾ ਮੁਕਤ ਪੰਜਾਬ ਬਣਾਓ, ਜੇਕਰ ਕੋਈ ਨਸ਼ਾ ਖੋਰੀ ਨਾਲ਼ ਗ੍ਰਸਤ ਵਿਅਕਤੀ ਨੂੰ ਸਹਿਯੋਗ ਦੀ ਲੋੜ ਹੈਂ
ਪ੍ਰਸ਼ਾਂਤ ਆਦਿਆਂ ਕਾਊਂਸਲਰ ਨੇ ਇਸ ਦੇ ਨਾਲ਼ ਹੋਣ ਵਾਲਿਆਂ ਬਿਮਾਰੀਆਂ ਐਚ.ਆਈ. ਵੀ. ਅਤੇ ਐਚ.ਸੀ.ਵੀ. ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ 02 ਨਸ਼ਾ ਮੁਕਤੀ ਕੇਂਦਰ ਸਿਵਲ ਹਸਪਤਾਲ ਹੁਸ਼ਿਆਰਪੁਰ ਅਤੇ ਦਸੁਹਾ , 01 ਪੁਨਰਵਾਸ ਕੇਂਦਰ ਮੁਹੱਲਾ ਫਤਹਿਗੜ੍ਹ ਵਿਖੇ ਹੈ ਵਿੱਚ ਮਨੋਰੋਗ ਮਾਹਿਰ ਡਾ. ਰਾਜ ਕੁਮਾਰ ਦੇ ਅਧੀਨ ਇਲਾਜ਼ ਕੀਤਾ ਜਾਂਦਾ ਹੈਂ, ਇਨ੍ਹਾ ਕੇਂਦਰਾਂ ਵਿੱਚ ਕਿੱਤਾ ਮੁੱਖੀ ਵੋਕੇਸ਼ਨਲ ਸਕਿੱਲ ਡਿਵੈਲਪਮੈਂਟ ਕੋਰਸ ਕਰਵਾਏ ਜਾਂਦੇ ਹਨ। ਜਿਸ ਕਾਰਨ ਕੇਂਦਰ ਨੂੰ ‘ਦੀ ਸੈਂਟਰ ਆਫ਼ ਐਕਸੀਲੈਂਸ! ਦਾ ਖਿਤਾਬ ਹਾਸਿਲ ਹੈ।
ਇਸ ਮੌਕੇ ਲੈਕਚਰਾਰ ਪ੍ਰਭਜੋਤ ਸਿੰਘ, ਲੈਕਚਰਾਰ ਮੁਨੀਸ਼ ਮੋਦਗਿਲ, ਲੈਕਚਰਾਰ ਗੁਰਪ੍ਰੀਤ ਕੌਰ, ਲੈਕਚਰਾਰ ਹਰਵਿੰਦਰ ਕੌਰ, ਲੈਕਚਰਾਰ ਕੁਲਵਿੰਦਰਾ ਦੇਵੀ, ਪੀ.ਟੀ.ਆਈ. ਅਮਰਜੀਤ ਰਾਏ, ਗਣਿਤ ਅਧਿਆਪਕ ਬਲਵੀਰ ਸਿੰਘ ,ਅੰਗਰੇਜ਼ੀ ਅਧਿਆਪਕ ਅਮਨਪ੍ਰੀਤ ਕੌਰ,ਐੱਸ.ਐੱਸ. ਅਧਿਆਪਕਾ ਅਰਵਿੰਦਰ ਕੌਰ, ਪੰਜਾਬੀ ਅਧਿਆਪਕ ਹਰਮੇਸ਼ ਕੁਮਾਰੀ, ਸਾਇੰਸ ਅਧਿਆਪਕ ਹਰਕਮਲ ਕੋਰ ਅਤੇ ਰਜਨੀ ਰਾਣੀ , ਕੰਪਿਊਟਰ ਅਧਿਆਪਕ ਸੀਮਾ ਰਾਣੀ ਅਤੇ ਬਲਜਿੰਦਰ ਕੌਰ, ਦਫ਼ਤਰੀ ਸਹਾਇਕ ਸੁਨੀਤਾ ਰਾਣੀ ਅਤੇ ਲਾਇਬ੍ਰੇਰੀਅਨ ਜਸਵਿੰਦਰ ਸਿੰਘ ਸਮੂਹ ਵਿਦਿਆਰਥੀਆਂ ਤੇ ਸਟਾਫ਼ ਨੂੰ ਨਸ਼ਾ ਮੁਕਤੀ ਦੀ ਸਹੁ ਚੁਕਾਈ ਗਈ।