ਹੁਸ਼ਿਆਰਪੁਰ (20/07/2023) ਸ਼੍ਰੀਮਤੀ ਕੋਮਲ ਮਿੱਤਲ ਆਈ.ਏ.ਐਸ. ਡਿਪਟੀ ਕਮਿਸ਼ਨਰ ਕਮ ਚੇਅਰ ਪਰਸਨ ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਸੁਸਾਇਟੀ ਹੁਸ਼ਿਆਰਪੁਰ ਅਤੇ ਡਾ. ਹਰਬੰਸ ਕੌਰ ਡਿਪਟੀ ਮੈਡੀਕਲ ਕਮਿਸ਼ਨਰ ਕਮ ਮੈਂਬਰ ਸਕੱਤਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ ਕਮ ਓ.ਓ.ਏ.ਟੀ.ਕਲੀਨਿਕ ਹੁਸ਼ਿਆਰਪੁਰ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਲਾਹੀ ਵਿਖੇ ਨਸ਼ਾਖੋਰੀ ਦੇ ਮਾੜੇ ਪ੍ਰਭਾਵਾਂ, ਕਾਰਨਾਂ ਅਤੇ ਇਲਾਜ਼ ਸਬੰਧੀ ਜਾਗਰੂਕਤਾ ਸੈਮੀਨਾਰ ਪ੍ਰਿੰਸੀਪਲ ਮਰਿਦੁਲਾ ਸ਼ਰਮਾ ਜੀ ਦੀ ਪ੍ਰਧਾਨਗੀ ਹੇਠ ਜਾਗਰੁਕਤਾ ਸੈਮੀਨਾਰ ਕਰਵਾਇਆ ਗਿਆ ਇਸ ਮੌਕੇ `ਤੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਹੁਸ਼ਿਆਰਪੁਰ ਤੋਂ ਸੰਦੀਪ ਕੁਮਾਰੀ ਕਲੀਨਿਕਲ ਸਾਇਕੋਲੋਜਿਸਟ, ਪ੍ਰਸ਼ਾਂਤ ਆਦੀਆ ਕਾਂਉਸਲਰ ਰਿਸੋਰਸ ਪਰਸਨ ਵਜੋਂ ਹਾਜਰ ਹੋਏ ਇਸ ਮੌਕੇ `ਤੇ ਕਾਂਉਸਲਰ ਸੰਦੀਪ ਕੁਮਾਰੀ ਨੇ ਨਸ਼ਾਖੋਰੀ ਦੇ ਮਾੜੇ ਪ੍ਰਭਾਵਾਂ ਅਤੇ ਕਾਰਨਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਕਿ ਨਸ਼ਾ ਇੱਕ ਮਾਨਸਿਕ ਬਿਮਾਰੀਆਂ ਹੈ ਜੋ ਕਿ ਵਿਸ਼ਵ ਸਿਹਤ ਸੰਗਠਨ ਅਨੁਸਾਰ ਲੰਬਾ ਸਮਾਂ ਚਲਣ ਵਾਲੀ ਅਤੇ ਬਾਰ ਬਾਰ ਹੋਣ ਵਾਲੀ ਬਿਮਾਰੀ ਹੈ ਜਿਸ ਦਾ ਇਲਾਜ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਸਰਕਾਰ ਵਲੋਂ ਸਮੂਹ ਸਿਹਤ ਕੇਂਦਰਾਂ ਵਿੱਚ ਕੀਤਾ ਜਾਂਦਾ ਹੈ। ਇਸ ਮੌਕੇ `ਤੇ ਪ੍ਰਸ਼ਾਂਤ ਆਦੀਆ ਨੇ ਜਾਨਕਾਰੀ ਦਿੰਦਿਆਂ ਕਿਹਾ ਕਿ ਨਸ਼ਾਖੋਰੀ ਦੇ ਨਾਲ ਐਚ.ਸੀ.ਵੀ.(ਕਾਲਾ ਪੀਲੀਆ), ਐਚ.ਆਈ.ਵੀ. ਏਡਜ਼ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ ਜਿਸ ਦਾ ਇਲਾਜ ਪੰਜਾਬ ਭਰ ਵਿੱਚ ਸਿਹਤ ਸੰਸਥਾਵਾਂ ਵਿੱਚ ਸੰਭਵ ਹੈ, ਜਿਲ੍ਹਾ ਹੁਸ਼ਿਆਰਪੁਰ ਵਿੱਚ ਨਸ਼ਾਖੋਰੀ ਦਾ ਇਲਾਜ਼ ਨਸ਼ਾ ਮੁਕਤੀ ਕੇਂਦਰ ਸਿਵਲ ਹਸਪਤਾਲ ਦਸੂਹਾ ਅਤੇ ਹੁਸ਼ਿਆਰਪੁਰ ਵਿਖੇ ਕੀਤਾ ਜਾਂਦਾ ਹੈ। ਪਹਿਲਾਂ 15-20 ਦਿਨਾਂ ਤੱਕ ਮਰੀਜ਼ਾਂ ਦਾ ਡੀਟਾਕਸੀਫਿਕੇਸ਼ਨ ਕੀਤਾ ਜਾਂਦਾ ਹੈ, ਇਸ ਤੋ ਬਾਅਦ ਮਰੀਜ਼ ਨੂੰ 90 ਦਿਨਾਂ ਲਈ ਸਰਕਾਰੀ ਰੀਹੈਬਲੀਟੇਸ਼ਨ ਸੈਂਟਰ ਮੁਹੱਲਾ ਫਤਿਹਗੜ੍ਹ ਹੁਸ਼ਿਆਰਪੁਰ ਵਿਖੇ ਭੇਜਿਆ ਜਾਂਦਾ ਹੈ ਜਿਥੇ ਵਿਅਕਤੀਗਤ ਕਾਉਂਸਲਿੰਗ, ਗਰੁੱਪ ਕਾਉਂਸਲਿੰਗ, ਅਧਿਆਤਮਿਕ ਕਾਉਂਸਲਿੰਗ, ਪਰਿਵਾਰਿਕ ਕਾਉਂਸਲਿੰਗ, ਖੇਡਾਂ, ਕਸਰਤ ਆਦਿ ਕਰਵਾਈ ਜਾਂਦੀ ਹੈ। ਉਨ੍ਹਾ ਦਸਿਆ ਕਿ ਇਸ ਸੈਂਟਰ ਵਿੱਚ ਖੁਲਾ ਵਾਤਾਵਰਨ, ਆਰ.ਓ., ਜਨਰੇਟਰ, ਸੀ.ਸੀ.ਟੀ.ਵੀ.,ਪੈਸਕੋ ਸਿਕਉਰਟੀ, ਜਿੰਮ ਆਦਿ ਦੀ ਸਹੂਲਤਾਂ ਹਨ। ਇਸ ਮੌਕੇ `ਤੇ ਨਰਿੰਦਰ ਕੁਮਾਰ, ਵਰਿੰਦਰ ਸੈਣੀ, ਸਰਵਜੀਤ ਸਿੰਘ, ਰੁਪਿੰਦਰ ਕੌਰ, ਹਰਦੀਪ ਕੌਰ, ਆਰਤੀ ਸ਼ਰਮਾ, ਅੱਛਰ ਸਿੰਘ ਆਦਿ ਹਾਜ਼ਰ ਸਨ