ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਪੰਜਵਾਂ ਜਨ ਔਸ਼ਧੀ ਦਿਵਸ ਮਨਾਇਆ ਗਿਆ

ਮਨਾਇਆ ਗਿਆ
ਹੁਸ਼ਿਆਰਪੁਰ, 07 ਮਾਰਚ 2023   ਪ੍ਰਧਾਨ ਮੰਤਰੀ ਜਨ ਔਸ਼ਧੀ ਪਰਿਯੋਜਨਾ ਤਹਿਤ ਜਨ ਔਸ਼ਧੀ ਸਟੋਰ ਖੋਲਣ ਦਾ ਮੱਕਸਦ ਲੋਕਾਂ ਨੂੰ ਉਚ ਗੁਣਵਨਤਾਂ ਅਤੇ ਸਸਤੀਆਂ ਦਵਾਈਆਂ ਉਪੱਲਭਧ ਕਰਵਾਉਣਾ ਹੈ। ਪੰਜਵੇਂ ਜਨ ਔਸ਼ਧੀ ਦਿਵਸ ਮੌਕੇ ਸਿਵਲ ਹਸਪਤਾਲ ਵਿੱਚ ਕਰਵਾਏ ਗਏ ਪ੍ਰੋਗਰਾਮ ਵਿੱਚ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ਼੍ਰੀਮਤੀ ਕੋਮਲ ਮਿੱਤਲ ਜੀ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ।
                ਇਸ ਮੌਕੇ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਆਪਣੇ ਮੁੱਖ ਭਾਸ਼ਣ ਵਿਚ ਪ੍ਰਧਾਨ ਮੰਤਰੀ ਜਨ ਔਸ਼ਧੀ ਬਾਰੇ ਗਲਬਾਤ ਕਰਦਿਆਂ ਕਿਹਾ ਭਾਵੇਂ  ਕਿ ਅਸੀਂ ਅੱਜ ਪੰਜਵਾਂ ਜਨ ਔਸ਼ਧੀ ਦਿਵਸ ਮਨਾ  ਰਹੇ ਹਾਂ ਪਰ ਮੈ ਗਰਵ ਮਹਿਸੂਸ ਕਰਦੀ ਹਾਂ ਕਿ ਜ਼ਿਲ੍ਹਾ ਰੈਡ ਕਰਾਸ ਸੋਸਾਈਟੀ ਦੇ ਸਹਿਯੋਗ ਨਾਲ ਹੁਸ਼ਿਆਰਪੁਰ ਵਿਖੇ ਇਹ ਜਨ ਔਸ਼ਧੀ ਕੇਂਦਰ ਪਿਛਲੇ ਚੌਦਾਂ ਸਾਲ ਤੋਂ ਚੱਲ  ਰਿਹਾ ਹੈ । ਇਹਨਾਂ ਕੇਂਦਰਾਂ ਦਾ ਮੁੱਖ ਮਕਸਦ ਸਾਰਿਆਂ ਵਾਸਤੇ ਸਸਤੇ ਮੁੱਲ ਦੀਆਂ ਚੰਗੀ ਗੁਣਵੱਤਾ ਵਾਲੀਆਂ ਜੇਨਰਿਕ ਦਵਾਈਆਂ ਦੀ ਉਪਲੱਭਦਤਾ ਯਕੀਨੀ ਬਣਾਉਣਾ ਹੈ । ਜਨ ਔਸ਼ਧੀ ਸਟੋਰਾਂ ਵਿੱਚ 1759 ਤੋਂ ਵੱਧ ਉੱਚ ਗੁਣਵੱਤਾ ਵਾਲੀਆਂ ਦਵਾਈਆਂ ਅਤੇ 280 ਸਰਜੀਕਲ ਅਤੇ ਹੋਰ ਉਤਪਾਦ ਉਪਲਭਧ ਹਨ । ਇਸ ਯੋਜਨਾ ਦੇ ਤਹਿਤ ਦੇਸ਼ ਵਿਚ ਹੁਣ ਤਕ 9177 ਤੋਂ ਵੱਧ ਜਨ ਔਸ਼ਧੀ ਕੇਂਦਰ ਖੋਲੇ ਜਾ ਚੁੱਕੇ ਹਨ ।
                ਕਾਰਜਕਾਰੀ ਸਿਵਲ ਸਰਜਨ ਡਾ.ਪਵਨ ਕੁਮਾਰ ਨੇ ਦੱਸਿਆ ਕਿ ਇਹਨਾਂ ਕੇਂਦਰਾਂ ਵਿਚ ਸਰਕਾਰ ਦੁਆਰਾ ਖਰੀਦੀਆਂ ਗਈਆਂ ਜਿਹੜੀਆਂ ਜੇਨਰਿਕ ਦਵਾਈਆਂ ਵੇਚੀਆਂ ਜਾਂਦੀਆਂ ਹਨ , ਉਹਨਾਂ ਦਾ ਮੁੱਲ ਬਜ਼ਾਰ ਵਿਚ ਮਿਲਣ ਵਾਲੀਆਂ ਬਰਾਂਡਿਡ ਦਵਾਈਆਂ ਦੀ ਤੁਲਨਾ ਵਿਚ 50 ਪ੍ਰਤੀਸ਼ਤ ਤੋਂ ਲੈ ਕੇ 90 ਪ੍ਰਤੀਸ਼ਤ ਤੱਕ ਘੱਟ ਹੈ । ਇਹਨਾਂ ਕੇਂਦਰਾਂ ਵਿਚ ਮਿਲਣ ਵਾਲੀਆਂ ਦਵਾਈਆਂ ਦੀ ਖਰੀਦ ਵਿਸ਼ਵ ਸਿਹਤ ਸੰਗਠਨ ਦੀਆਂ ਗਾਈਡਲਾਈਨਜ਼ ਅਨੁਸਾਰ ਸਰਟੀਫਾਈਡ ਕੰਪਨੀਆਂ ਤੋਂ ਹੀ ਕੀਤੀ ਜਾਂਦੀ ਹੈ ਅਤੇ ਇਹਨਾਂ ਦਵਾਈਆਂ ਦੀ ਗੁਣਵੱਤਾ ਏਨ ਏ ਬੀ ਐਲ ਪ੍ਰਯੋਗਸ਼ਾਲਾ ਤੋਂ ਸੁਨਿਸ਼ਚਿਤ ਕੀਤੀ ਜਾਂਦੀ ਹੈ ।
                ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸਿਵਲ ਹਸਪਤਾਲ ਡਾ.ਸਵਾਤੀ ਨੇ ਪ੍ਰੋਗਰਾਮ ਵਿੱਚ ਹਾਜ਼ਰ ਮੁੱਖ ਮਹਿਮਾਨ, ਰੈਡ ਕਰਾਸ ਸੁਸਾਇਟੀ ਦੇ ਮੈਂਬਰਾ ਅਤੇ ਹਾਜ਼ਰੀਨ ਦਾ ਧੰਨਵਾਦ ਕਰਦੇ ਹੋਏ ਜਨ ਔਸ਼ਧੀ ਸਟੋਰ ਸਿਵਲ ਹਸਪਤਾਲ ਵਿੱਚ ਮਿਲਣ ਵਾਲੀਆਂ ਮਿਆਰੀ ਅਤੇ ਜੈਨਰਿਕ ਸਸਤੀਆਂ ਦਵਾਈਆਂ ਮਰੀਜ਼ਾ ਵਿੱਚ ਪ੍ਰਫੁਲਿਤ ਕਰਨ ਵਿੱਚ ਡਾਕਟਰਾਂ ਵਲੋਂ ਦਿੱਤੇ ਜਾਂਦੇ ਸਹਿਯੋਗ ਬਾਰੇ ਵੀ ਦੱਸਿਆ। ਇਸ ਮੌਕੇ ਜਨ ਔਸ਼ਧੀ ਸਟੋਰ ਦੀ ਫਾਰਮੇਸੀ ਅਫਸਰ ਅਨਮੋਲ ਭਾਰਦਵਾਜ ਨੇ ਵੀ ਜਨ ਔਸ਼ਧੀ’ਤੇ ਮਿਲਣ ਵਾਲੀਆਂ ਸੇਵਾਵਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ।
                ਸਮਾਪਨ ਮੌਕੇ ਡਿਪਟੀ ਕਮਿਸ਼ਨਰ ਜੀ ਨੇ ਰੈਡ ਕਰਾਸ ਸੁਸਾਇਟੀ ਵਲੋਂ ਭੇਜੀਆਂ ਹਾਈਜ਼ੀਨ ਕਿੱਟਸ ਲਾਭ ਪਾਤਰੀਆਂ ਨੂੰ ਵੰਡੀਆਂ ਗਈਆਂ ਅਤੇ ਜ਼ਿਲ੍ਹਾ ਹਸਪਤਾਲ ਨੂੰ 15 ਵੀਹਲ ਚੇਅਰ ਵੀ ਭੇਂਟ ਕੀਤੀਆਂ ਗਈਆਂ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ.ਹਰਬੰਸ ਕੌਰ, ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ, ਜ਼ਿਲ੍ਹਾ ਪ੍ਰੋਗਰਾਮ ਮੈਨੈਜਰ ਮੁੰਹਮਦ ਆਸਿਫ, ਜ਼ਿਲ੍ਹਾ ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ, ਡਿਪਟੀ ਮਾਸ ਮੀਡੀਆ ਅਫਸਰ ਤ੍ਰਿਪਤਾ ਦੇਵੀ, ਡਿਪਟੀ ਮਾਸ ਮੀਡੀਆ ਅਫਸਰ ਰਮਨਦੀਪ ਕੌਰ, ਜ਼ਿਲ੍ਹਾ ਬੀ.ਸੀ.ਸੀ ਕੋਆਰਡੀਨੇਟਰ ਅਮਨਦੀਪ ਸਿੰਘ, ਰੈਡ ਕਰਾਸ ਸੁਸਾਇਟੀਦੇ ਮੈਂਬਰ ਅਤੇ ਸਟਾਫ ਸਿਵਲ ਹਸਪਤਾਲ ਹੁਸ਼ਿਆਰਪੁਰ ਹਾਜ਼ਰ ਰਹੇ।

Leave a Reply

Your email address will not be published. Required fields are marked *