ਹਿਜ਼ ਐਕਸੀਲੈਂਟ ਦੇ ਵਿਦਿਆਰਥੀਆਂ ਨੇ ਸਿੱਧ ਕੀਤਾ ਕਿ ਪ੍ਰਤੀਭਾ ਨਿਖਾਰਨ ਵਿੱਚ ‘ਹਿਜ਼` ਸੰਸਥਾਨ ਸਭ ਤੋਂ ਅੱਗੇ

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਘੋਸ਼ਿਤ ਕੀਤੇ ਗਏ ਨਤੀਜਿਆਂ ਵਿੱਚ ਹੁਸ਼ਿਆਰਪੁਰ ਜ਼ਿਲੇ ਦੇ ਸਿੱਖਿਆ ਦੇ ਖੇਤਰ ਵਿੱਚ ਸਭ ਤੋਂ ਪਹਿਲਾਂ ਸੰਸਥਾਨ ‘ਹਿਜ਼` ਐਕਸੀਲੈਂਟ ਦੇ ਵਿਦਿਆਰਥੀਆਂ ਨੇ ਇਹ ਸਿੱਧ ਕਰ ਦਿੱਤਾ ਕਿ ਵਿਦਿਆਰਥੀਆਂ ਦੀ ਪ੍ਰਤੀਭਾ  ਨਿਖਾਰਨ ਵਿੱਚ ਹਿਜ ਐਕਸੀਲੈਂਟ ਸੰਸਥਾਨ ਸਭ ਤੋਂ ਅੱਗੇ ਹੈ।12ਵੀਂ ਦੇ ਘੋਸ਼ਿਤ ਨਤੀਜੇ ਤੋਂ ਇਹ ਸਾਬਤ ਹੁੰਦਾ ਹੈ ਕਿ ਮੈਡੀਕਲ, ਨਾੱਲ ਮੈਡੀਕਲ ਅਤੇ ਕਾਮਰਸ ਦੇ ਚਾਹਵਾਨ ਵਿਦਿਆਰਥੀਆਂ ਦੇ ਲਈ ‘ਹਿਜ਼`ਐਕਸੀਲੈਂਟ ਦਾ ਮਿਹਨਤੀ ਸਟਾਫ, ਪੂਰੀ ਤਰ੍ਹਾਂ ਏਅਰਕੰਡੀਸ਼ਰ ਬਿਲਡਿੰਗ, ਛੋਟੇ ਨੋਟਸ, ਪ੍ਰਸ਼ਨ ਬੈਂਕ ਅਤੇ ਲਗਾਤਾਰ ਵਿਦਿਆਰਥੀਆਂ ਦਾ ਮੁਲਾਂਕਣ ਇਕ ਬੇਹਤਰ ਵਿਕਲਪ ਹੈ।

ਐਮ.ਡੀ. ਡਾ. ਆਸ਼ੀਸ਼ ਸਰੀਨ ਨੇ ਦੱਸਿਆ ਕਿ ਕਰਨਦੀਪ ਸਿੰਘ  (96.4) ਨੇ ਪਹਿਲਾ ਅਤੇ ਗੁਰਕਮਲਪ੍ਰੀਤ ਕੌਰ ਨੇ ਦੂਜਾ ਅਤੇ ਤੀਕਸ਼ਾ ਨੇ ਤੀਜਾ ਸਥਾਨ ਹਾਸਲ ਕੀਤਾ। ਦੂਜੇ ਪਾਸੇ ਇਸ ਦੇ ਨਾਲ ਹੀ ਅਰਸ਼ਪ੍ਰੀਤ ਕੌਰ ਨੇ 94 ਪ੍ਰਤੀਸ਼ਤ, ਦਿਲਪ੍ਰੀਤ ਕੌਰ ਨੇ (90.6), ਭੂਮੀ ਗੁਪਤਾ ਨੇ 92.4 ਅਤੇ ਹਰਨੀਤ ਕੌਰ, ਕ੍ਰਿਤਿਕਾ, ਮਨਪ੍ਰੀਤ ਕੌਰ ਨੇ ਵੀ 90 ਪ੍ਰਤੀਸ਼ਤ ਤੋਂ ਜ਼ਿਆਦਾ ਅੰਕ ਪ੍ਰਾਪਤ ਕਰਕੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਹੈ। ਇਸ ਦੇ ਨਾਲ-ਨਾਲ ਹੀ 90 ਪ੍ਰਤੀਸ਼ਤ ਤੋਂ ਉਪਰ 20 ਬੱਚੇ, 85 ਪ੍ਰਤੀਸ਼ ਤੋਂ ਉਪਰ 46 ਬੱਚੇ ਅਤੇ 80 ਪ੍ਰਤੀਸ਼ਤ ਤੋਂ ਉਪਰ 42 ਬੱਚੇ ਰਹੇ।

ਵਧੀਆ ਅੰਕ ਹਾਸਲ ਕਰਨ ਤੇ ਕਰਨਦੀਪ ਨੇ ਆਪਣੀ ਖੁਸ਼ੀ ਪ੍ਰਕਟ ਕਰਦੇ ਹੋਏ ਦੱਸਿਆ ਕਿ ਹਿਜ਼ ਐਕਸੀਲੈਂਟ ਦੇ ਐਮ.ਡੀ. ਡਾ.ਆਸ਼ੀਸ਼ ਸਰੀਨ , ਪ੍ਰੇਰਣਾ ਅਤੇ ਸਟਾਫ ਦੀ ਮਿਹਨਤ ਨਾਲ ਹੀ ਇਹ ਸ਼ਾਨਦਾਰ ਨਤੀਜਾ ਅਸੀਂ ਹਾਸਲ ਕਰ ਸਕੇ ਹਾਂ।

ਇਸ ਮੌਕੇ ਤੇ ਗੁਰਕਮਲਪ੍ਰੀਤ ਕੌਰ ਵਿਦਿਆਰਥਣ ਨੇ ਦੱਸਿਆ ਕਿ ਉਹ ਹਿਜ਼ ਐਕਸੀਲੈਂਟ ਵਿਚ ਆ ਕੇ ਹੀ ਆਪਣਾ ਸਪਨਾ ਸਾਕਾਰ ਕਰ ਸਕੀ ਹੈ।ਇਸ ਦੇ ਨਾਲ ਹੀ  ਉਸ ਨੇ ਦੱਸਿਆ ਕਿ ਉਹ ਜੋ ਸੋਚ ਕੇ ਹਿਜ ਵਿੱਚ ਆਈ ਸੀ, ਉਹ ਸਪਨਾ ਉਸ ਦਾ ਇੱਥੇ ਆ ਕੇ ਪੂਰਾ ਹੋਇਆ ਹੈ। ਸਾਨੂੰ ਐਮ.ਡੀ. ਸਰ ਨੇ ਸਮੇਂ-ਸਮੇਂ ਤੇ ਪ੍ਰੇਰਣਾ ਦਿੱਤੀ ਅਤੇ ਸਮਝਾਉਂਦੇ ਰਹਿੰਦੇ ਸਨ ਕਿ ਕਿਵੇਂ ਸਾਨੂੰ ਪੜ੍ਹਾਈ ਵਿੱਚ ਅਵੱਲ ਆਉਣਾ ਹੈ।

ਵਿਦਿਆਰਥੀਆਂ ਨੇ ਕਿਹਾ ਕਿ ਮੈਡੀਕਲ, ਨਾੱਨ ਮੈਡੀਕਲ ਅਤੇ ਕਾਮਰਸ ਦੇ ਵਿਦਿਆਰਥੀਆਂ ਦੇ ਲਈ ਤਾਂ ਹਿਜ਼ ਐਕਸੀਲੈਂਟ ਸਭ ਤੋਂ ਬੈਸਟ ਸੰਸਥਾਨ ਹੈ ਜਿਥੇ ਵਿਦਿਆਰਥੀ ਆ ਕੇ ਕਦੀ ਨਿਰਾਸ਼ ਨਹੀਂ ਹੋ ਸਕਦੇ। ਇਸ ਲਈ ਇਕ ਵਾਰ ਹਿਜ ਜ਼ਰੂਰ ਆ ਕੇ ਜਾਣ। ਇਸ ਦੇ ਨਾਲ ਹਿਜ ਆਈ.ਆਈ.ਟੀ., ਨੀਟ ਅਤੇ ਸਟੱਡੀ ਵੀਜਾ ਵਿਚ ਵੀ ਹਿਜ਼ ਐਕਸੀਲੈਂਟ ਇੰਸਟੀਚਿਊਣ ਅੱਜ ਤਕ ਇਕ ਬੇਹਤਰੀਨ ਵਿਕਲਪ ਹੈ। ਜਿਸ ਦੇ ਚੱਲਦਿਆਂ +2 ਦੇ ਬਾਅਦ ਸਟੱਡੀਬੇਸ ਤੇ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੇ ਵੀ ਹਿਜ ਐਕਸੀਲੈਂਟ ਇੰਸਟੀਚਿਊਟ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ। ਇਸ ਮੌਕੇ ਤੇ ਡਾ.ਆਸ਼ੀਸ਼ ਸਰੀਨ ਨੇ ਕਿਹਾ ਕਿ ਉਹ ਦੁਆਬਾ ਖੇਤਰ ਦੇ ਵਿਦਿਆਰਥੀਆਂ ਦੀ ਹਰ ਜ਼ਰੂਰਤ ਨੂੰ ਸਮਝਦੇ ਹਨ ਅਤੇ ਉਹ ਅਤੇ ਉਹਨਾਂ ਦਾ ਸਟਾਫ ਵਿਦਿਆਰਥੀਆਂ ਦੀ ਹਰ ਜ਼ਰੂਰਤ ਨੂੰ ਪੂਰੀ ਕਰਨ ਦੇ ਲਈ ਤਿਆਰ ਰਹਿੰਦੇ ਹਨ ਅਤੇ ਮਿਹਨਤ ਕਰਵਾਉਂਦੇ ਹਨ। ਡਾ.ਆਸ਼ੀਸ਼ ਸਰੀਨ ਨੇ ਆਪਣੇ ਸਟਾਫ ਦਾ ਇਸ ਵਧੀਆ ਨਤੀਜੇ ਦੇ ਲਈ ਧੰਨਵਾਦ ਕੀਤਾ ਅਤੇ ਬੱਚਿਆਂ ਨੂੰ ਅੱਗੇ ਵੱਧਣ ਦੇ ਲਈ ਹੋਰ ਪ੍ਰੇਰਿਤ ਕੀਤਾ ਅਤੇ ਨਾਲ ਇਹ ਕਿਹਾ ਕਿ ਕਦੀ ਵੀ ਹਿਜ ਦੇ ਕਿਸੀ ਬੱਚੇ ਨੂੰ ਜ਼ਰੂਰਤ ਪਵੇਗੀ ਤਾਂ ਹਿਜ਼ ਹਮੇਸ਼ਾ ਉਨ੍ਹਾਂ ਨੂੰ ਅੱਗੇ ਵੱਧਣ ਦੇ ਲਈ ਨਾਲ ਖੜਾ ਰਹੇਗਾ ਅਤੇ ਉਨ੍ਹਾਂ ਨੂੰ ਪ੍ਰੇਰਿਤ ਕਰਦਾ ਰਹੇਗਾ

Leave a Reply

Your email address will not be published. Required fields are marked *