
ਹੁਸ਼ਿਆਰਪੁਰ। ਫਿੱਟ ਬਾਈਕਰ ਕਲੱਬ ਵੱਲੋਂ ‘ ਸੱਚਦੇਵਾ ਸਟਾਕਸ ਹੁਸ਼ਿਆਰਪੁਰ ਸਾਈਕਲੋਥਾਨ-2024 ਜੋ ਕਿ 7 ਅਪ੍ਰੈਲ ਨੂੰ ਵਰਲਡ ਹੈਲਥ ਡੇ ਮੌਕੇ ਉੱਪਰ ਕਰਵਾਈ ਜਾ ਰਹੀ ਹੈ ਦੇ ਸਬੰਧ ਵਿੱਚ ਫਿੱਟ ਬਾਈਕਰ ਕਲੱਬ ਦੇ ਮੈਂਬਰਾਂ ਵੱਲੋਂ 100 ਕਿਲੋਮੀਟਰ ਦੀ ਪ੍ਰੀ-ਰਾਈਡ ਕੀਤੀ ਗਈ, ਜਿਸ ਨੂੰ ਸੱਚਦੇਵਾ ਸਟਾਕਸ ਦੇ ਮੁੱਖ ਦਫਤਰ ਤੋਂ ਸਵੇਰੇ 5 ਵਜੇ ਮੈਡਮ ਜੋਯਾ ਸਿੱਦੀਕੀ ਜਿਲ੍ਹਾ ਵਿਕਾਸ ਫੈਲੋ ਵੱਲੋਂ ਫਲੈਗ ਆਫ ਕਰਕੇ ਰਵਾਨਾ ਕੀਤਾ ਗਿਆ ਤੇ ਇਹ ਰਾਈਡ ਜਾਲੰਧਰ, ਫਗਵਾੜਾ ਤੋਂ ਹੁੰਦੀ ਹੋਈ ਵਾਪਿਸ ਸੱਚਦੇਵਾ ਸਟਾਕਸ ਦੇ ਮੁੱਖ ਦਫਤਰ ਵਿਖੇ ਸੰਪੰਨ ਹੋਈ। ਫਿੱਟ ਬਾਈਕਰ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਸੱਚਦੇਵਾ ਨੇ ਦੱਸਿਆ ਕਿ 7 ਅਪ੍ਰੈਲ ਨੂੰ ਕਰਵਾਈ ਜਾਣ ਵਾਲੀ ਸਾਈਕਲੋਥਾਨ ਵਿੱਚ ਫਿੱਟ ਬਾਈਕਰ ਕਲੱਬ ਦੇ ਮੈਂਬਰਾਂ ਵੱਲੋਂ ਵਾਲੰਟੀਅਰਾਂ ਦੇ ਰੂਪ ਵਿੱਚ ਵੱਖ-ਵੱਖ ਜਿੰਮੇਵਾਰੀਆਂ ਨਿਭਾਈਆਂ ਜਾਣੀਆਂ ਹਨ ਤੇ ਇਸ ਕਾਰਨ ਉਸ ਦਿਨ ਕਲੱਬ ਮੈਂਬਰ ਸਾਈਕਲੋਥਾਨ ਵਿੱਚ ਹਿੱਸਾ ਨਹੀਂ ਲੈ ਸਕਣਗੇ ਇਸ ਲਈ ਪ੍ਰੀ-ਰਾਈਡ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੀ-ਰਾਈਡ ਦੌਰਾਨ ਭਾਗ ਲੈਣ ਵਾਲੇ ਸਾਈਕਲਿਸਟਾਂ ਨੂੰ ਜਲੰਧਰ ਹਵੇਲੀ ਵਿੱਚ ਖਾਣਾ ਖੁਆਇਆ ਗਿਆ ਹੈ ਤੇ ਪੂਰੀ ਰਾਈਡ ਦੇ ਦੌਰਾਨ ਸਪੋਟਿੰਗ ਵਹੀਕਲ ਨਾਲ ਚੱਲਦੀ ਰਹੀ ਜਿਸ ਵੱਲੋਂ ਸਾਈਕਲਿਸਟਾਂ ਨੂੰ ਪਾਣੀ-ਚਾਕਲੇਟ ਆਦਿ ਦੀ ਸਹੂਲਤ ਦਿੱਤੀ ਗਈ ਤੇ ਇਸੇ ਤਰਜ਼ ਉੱਪਰ ਸਾਈਕਲੋਥਾਨ ਵਿੱਚ ਸਾਈਕਲਿਸਟਾਂ ਦੇ ਨਾਲ ਸਪੋਟਿੰਗ ਵਹੀਕਲ ਚੱਲੇਗਾ।
ਕੈਪਸ਼ਨ-ਪ੍ਰੀ-ਰਾਈਡ ਨੂੰ ਫਲੈਗ ਆਫ ਕਰਕੇ ਰਵਾਨਾ ਕਰਦੇ ਜੋਯਾ ਸਿੱਦਿਕੀ।
ਕੈਪਸ਼ਨ-ਪ੍ਰੀ-ਰਾਈਡ ਦੌਰਾਨ ਫਿੱਟ ਬਾਈਕਰ ਕਲੱਬ ਦੇ ਮੈਂਬਰ।