ਦੁੱਧ ਦੀਆਂ ਕੀਮਤਾ ਵਿੱਚ ਵਾਧਾ

ਹੁਸ਼ਿਆਰਪੁਰ ਪਿਛਲੇ ਦਿਨੀ ਦੁੱਧ ਦੇ ਵਾਧੇ ਨੂੰ ਲੈ ਕੇ ਡੇਅਰੀ ਯੂਨੀਅਨ ਅਤੇ ਹਲਵਾਈ ਯੂਨੀਅਨ  ਵਲੋਂ ਵਿਚਾਰ ਵਟਾਂਦਰੇ ਦੌਰਾਨ ਇਹ ਤੈਅ ਕੀਤਾ ਗਿਆ ਕਿ ਦੁੱਧ ਦੀਆ ਕੀਮਤਾਂ ਵਿੱਚ 4.00  ਰੁਪਏ ਦਾ ਵਾਧਾ ਕੀਤਾ ਜਾਵੇਗਾ। ਇਸ ਮੌਕੇ ਤੇ ਚੇਅਰਮੈਨ ਵਿਜੇ ਪਾਲ ਮੀਲੂ, ਪ੍ਰਧਾਨ ਸੁਖਦੇਵ ਸਿੰਘ ਖੇਪੜ, ਉਪ-ਪ੍ਰਧਾਨ ਸੁੱਚਾ ਸਿੰਘ ਮੀਲੂ, ਸੈਕਟਰੀ ਕਾਕੂ ਪੋਸਵਾਲ, ਕੈਸ਼ੀਅਰ ਰਾਕੇਸ਼ ਕੁਮਾਰ ਅਤੇ ਹੋਰ ਅਹੁੱਦੇਦਾਰਾਂ ਨੇ ਸੰਯੁਕਤ ਬਿਆਨ ਵਿੱਚ ਕਿਹਾ ਕਿ ਪਸ਼ੂਆਂ ਦੇ ਖਾਣ ਵਾਲੀਆਂ ਵਸਤਾਂ ਬਹੁਤ ਜ਼ਿਆਦਾ ਮਹਿੰਗੀਆਂ ਹੋਣ ਕਰਕੇ ਅਤੇ ਪਸ਼ੂਆਂ ਦੇ ਰੇਟ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਹੋਣ ਅਤੇੇ ਹੋਰ ਕਈ ਵਸਤੂਆਂ ਮਹਿੰਗੀਆ ਹੋਣ ਕਰਕੇ  ਇਹ ਵਾਧਾ ਕੀਤਾ ਗਿਆ ਹੈ। ਹੁਣ ਦੁੱਧ ਦਾ ਰੇਟ 64 ਰੁਪਏ ਤੋ ਵੱਧ ਕੇ 68 ਰੁਪਏ ਪ੍ਰਤੀ ਕਿਲੋ ਹੋਵੇਗਾ । ਦੁੱਧ ਦੇ ਨਵੇਂ ਰੇਟ 1 ਅਪ੍ਰੈਲ 2024 ਤੋਂ ਲਾਗੂ ਹੋਣਗੇ ਜਿਸ ਵਿੱਚ 7 ਪ੍ਰਤੀਸ਼ਤ ਹਲਵਾਈਆਂ ਦੀ ਕਮਿਸ਼ਨ ਸ਼ਾਮਲ ਹੋਵੇਗੀ।

ਇਸ ਮੌਕੇ ਤੇ ਜਗਦੀਸ਼ ਸ਼ਾਂਤੀ ਨਗਰ, ਰਾਜੂ ਭਾਟੀਆ, ਅਸ਼ੋਕ ਕੁਮਾਰ ਮੀਲੂ, ਕਾਬਲ ਭਾਟੀਆ, ਰਾਜੀਵ ਕੁਮਾਰ ਤੇ ਹੋਰ ਡੇਅਰੀ ਯੂਨੀਅਨਾਂ ਦੇ ਮੈਂਬਰ ਮੌਜੂਦ ਸਨ। 

Leave a Reply

Your email address will not be published. Required fields are marked *