
ਹੁਸ਼ਿਆਰਪੁਰ 26-02-2024, ਸ਼੍ਰੀਮਤੀ ਕੋਮਲ ਮਿੱਤਲ ਆਈ.ਏ.ਐਸ. ਮਾਨਯੋਗ ਡਿਪਟੀ ਕਮਿਸ਼ਨਰ ਕਮ ਚੇਅਰਪਰਸਨ ਜਿਲਾ ਨਸ਼ਾ ਮੁਕਤੀ ਮੁੜ ਵਸੇਬਾ ਸੁਸਾਇਟੀ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮਾਈਲ ਮੁਹਿੰਮ ਦੇ ਚੌਥੇ ਦਿਨ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਡਾ. ਹਰਬੰਸ ਕੌਰ ਡਿਪਟੀ ਮੈਡੀਕਲ ਕਮਿਸ਼ਨਰ ਕਮ ਮੈਂਬਰ ਸਕੱਤਰ, ਡਾ. ਸਵਾਤੀ ਸ਼ਿਮਾਰ ਸੀਨੀਅਰ ਮੈਡੀਕਲ ਅਫ਼ਸਰ ਹੁਸ਼ਿਆਰਪੁਰ ਅਤੇ ਡਾ. ਰਾਜਕੁਮਾਰ ਮਨੋਰੋਗ ਮਾਹਿਰ ਦੇ ਸਹਿਯੋਗ ਨਾਲ ਨਸ਼ਾਖੋਰੀ ਅਤੇ ਇਸਦੇ ਇਲਾਜ਼ ਬਾਰੇ ਜਾਗਰੂਕਤਾ ਫੈਲਾਨ ਲਈ ਇਕ ਜਨਤਕ ਕਾਉਸਲਿੰਗ ਹੈਲਪ ਡੈਸਕ ਲਗਾਇਆ ਗਿਆ। ਇਸ ਡਰੱਗ ਕਾਉਸਲਿੰਗ ਅਤੇ ਜਾਗਰੂਕਤਾਂ ਹੈਲਪ ਡੈਸਕ ਵਿੱਚ ਪ੍ਰਸ਼ਾਂਤ ਆਦਿਆ ਕਾਉਸਲਰ ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਵਾਂ ਕੇਂਦਰ ਹੁਸ਼ਿਆਰਪੁਰ ਅਤੇ ਡਾ. ਸੁਖਪ੍ਰੀਤ ਕੌਰ ਸਾਇਕੈਟਰਿਕ ਸੋਸ਼ਲ ਵਰਕਰ ਨਸ਼ਾ ਮੁਕਤੀ ਕੇਂਦਰ ਸਿਵਲ ਹਸਪਤਾਲ ਹੁਸ਼ਿਆਰਪੁਰ ਆਦਿ ਸ਼ਾਮਲ ਹੋਏ।ਇਸ ਹੈਲਪ ਡੈਸਕ ਵਿੱਚ ਕਾਉਂਸਲਰਜ਼ ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਵਾਂ ਕੇਂਦਰ ਹੁਸ਼ਿਆਰਪੁਰ ਨੇ ਕਿਹਾ ਕਿ ਇਸ ਸਮਾਇਲ ਮੁਹਿੰਮ ਦਾ ਮੁੱਖ ਮੱਤਵ ਜਨਤਕ ਥਾਵਾਂ ਤੇ ਆਮ ਜਨਤਾ ਨੂੰ ਨਸ਼ਾਖੋਰੀ ਦੇ ਮਾੜੇ ਪ੍ਰਭਾਵ, ਨਸ਼ਾਖੋਰੀ ਦੇ ਕਾਰਨ ਅਤੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਸਰਕਾਰ ਵੱਲੋਂ ਨਸ਼ਾਖੋਰੀ ਦੇ ਮੁਫਤ ਇਲਾਜ ਬਾਰੇ ਜਾਗਰੂਕ ਕਰਨਾ ਹੈ। ਆਮ ਜਨਤਾ ਵਿੱਚ ਜੇਕਰ ਕਿਸੇ ਵਿਅਕਤੀ ਨੂੰ ਡਰੱਗ ਕਾਉਸਲਿੰਗ ਦੀ ਜ਼ਰੂਰਤ ਹੈਂ ਉਹ ਵਿਅਕਤੀ ਆਪਣੀ ਕਾਉਸਲਿੰਗ ਕਰਵਾ ਸਕਦਾ ਹੈਂ। ਇਸ ਮੁਹਿੰਮ ਦਾ ਮੁੱਖ ਮੰਤਵ ਲੋਕਾਂ ਦੇ ਚਿਹਰੇ ਤੇ ਮੁਸਕਾਨ ਲਿਆਣਾ ਹੈਂ। ਜੋ ਵਿਅਕਤੀ ਸਵੈ ਇੱਛਾ ਨਾਲ ਨਸ਼ਿਆਂ ਤੋਂ ਨਿਕਲ ਕੇ ਆਪਣੀ ਜ਼ਿੰਦਗੀ ਸੁਧਾਰਨਾ ਚਾਹੁੰਦਾ ਹੈਂ ਉਸਦੀ ਇਸ ਮੁਹਿੰਮ ਅਧੀਨ ਸਹਾਇਤਾ ਕੀਤੀ ਜਾਵੇਗੀ। ਜਿਸ ਦੇ ਨਾਲ ਨਸ਼ਿਆਂ ਨਾਲ ਗ੍ਰਸਤ ਵਿਅਕਤੀ ਦੇ ਪਰਿਵਾਰ ਦੇ ਚਿਹਰਿਆ ਤੇ ਸਮਾਇਲ (ਮੁਸਕਾਨ) ਅਤੇ ਉਮੀਦ ਦੀ ਕਿਰਨ ਦੇਖਣ ਨੂੰ ਮਿਲ ਸਕੇ। ਇਸ ਮੌਕੇ ਤੇ 179 ਲੋਕਾਂ ਨੇ ਹੈਲਪ ਡੈਸਕ ਤੋਂ ਨਸ਼ੇ ਦੇ ਇਲਾਜ ਅਤੇ ਇਸ ਦੀ ਰੋਕਥਾਮ ਬਾਰੇ ਜਾਨਕਾਰੀ ਲਈ।ਇਨ੍ਹਾਂ ਵਿਚੋਂ 16 ਨੂੰ ਕਾਉਸਲਿੰਗ ਪ੍ਰਦਾਨ ਕੀਤੀ ਗਈ, 17 ਲੋਕ ਅਜਿਹੇ ਸਨ ਜੋ ਇਲਾਜ ਕਰਵਾਉਣ ਤੋ਼ ਬਾਅਤ ਵਧਿਆ ਜੀਵਨ ਜੀ ਰਹੇ ਹਨ, 5 ਮਰੀਜ ਰੀਲੈਪਸ ਹੋ ਗਏ ਸਨ ਜਿਨ੍ਹਾਂ ਨੂੰ ਦੁਬਾਰਾ ਦਾੱਖਲ ਹੋਣ ਲਈ ਕਿਹਾ ਗਿਆ, 10 ਮਰੀਜ਼ ਜੋ ਕਿ ਪ੍ਰਾਈਵੇਟ ਸੈਂਟਰਾਂ ਵਿੱਚੋਂ ਇਲਾਜ ਕਰਵਾ ਰਹੇ ਸਨ ਨੇ ਸਰਕਾਰੀ ਸੈਂਟਰਾਂ ਤੋਂ ਇਲਾਜ ਕਰਵਾਉਣ ਲਈ ਹਾਮੀ ਭਰੀ।ਇਸ ਮੋਕੇ ਤੇ ਕਿਰਨ ਰਾਣੀ ਸਟਾਫ਼ ਨਰਸ, ਪਰਮ ਮਿਨਹਾਸ ਤੇ ਨਰਸਿੰਗ ਵਿਦਿਆਰਥੀਆਂ ਨੇ ਵੀ ਸ਼ਮੂਲੀਅਤ ਕੀਤੀ।