ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਦੀ ਕੋਸ਼ਿਸ਼ ਰੰਗ ਲਿਆਈ – ਪਿੰਡ ਸ਼ਾਹਪੁਰ ਨੂੰ ਮਿਲਿਆ ਪੀਣ ਵਾਲਾ ਸਾਫ਼ ਪਾਣੀ

ਗੜ੍ਹਸ਼ੰਕਰ/ਹੁਸ਼ਿਆਰਪੁਰ, 17 ਜੂਨ :(ਸਤੀਸ਼ ਸ਼ਰਮਾ) ਪਿੰਡ ਸ਼ਾਹਪੁਰ ਦੇ ਵਾਸੀਆਂ ਲਈ ਵੱਡੀ ਰਾਹਤ ਦੀ ਖ਼ਬਰ ਆਈ ਹੈ। ਲੰਮੇ ਸਮੇਂ ਤੋਂ ਚੱਲ ਰਹੀ ਪੀਣ ਵਾਲੇ ਪਾਣੀ ਦੀ ਸਮੱਸਿਆ ਆਖ਼ਿਰਕਾਰ ਹੱਲ ਹੋ ਗਈ ਹੈ, ਜਿਸ ਦਾ ਸਿਹਰਾ ਸਿੱਧਾ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਤੇ ਗੜ੍ਹਸ਼ੰਕਰ ਹਲਕੇ ਦੇ ਐਮ.ਐਲ.ਏ ਜੈ ਕ੍ਰਿਸ਼ਨ ਸਿੰਘ ਰੌੜੀ ਨੂੰ ਜਾਂਦਾ ਹੈ।

ਡਿਪਟੀ ਸਪੀਕਰ ਦੀ ਨਿੱਜੀ ਦਿਲਚਸਪੀ ਅਤੇ ਜ਼ਮੀਨੀ ਪੱਧਰ ‘ਤੇ ਲਗਾਤਾਰ ਯਤਨਾਂ ਕਾਰਨ, ਪਿੰਡ ਵਿਚ ਨਵੀਂ ਮੋਟਰ ਅਤੇ ਹੋਰ ਜ਼ਰੂਰੀ ਉਪਕਰਨ ਲਗਾ ਕੇ ਪਾਣੀ ਸਪਲਾਈ ਦੀ ਵਿਵਸਥਾ ਮੁੜ ਚਾਲੂ ਕੀਤੀ ਗਈ। ਹੁਣ ਪਿੰਡ ਵਾਸੀਆਂ ਨੂੰ ਰੋਜ਼ਾਨਾ ਸਾਫ਼ ਅਤੇ ਪੀਣਯੋਗ ਪਾਣੀ ਉਪਲਬੱਧ ਹੋਵੇਗਾ।

ਸਥਾਨਕ ਵਾਸੀਆਂ ਅਤੇ ਪੰਚਾਇਤ ਮੈਂਬਰਾਂ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ, ਡਿਪਟੀ ਸਪੀਕਰ ਹਮੇਸ਼ਾ ਹਲਕੇ ਦੀ ਜਨਤਾ ਦੀ ਭਲਾਈ ਲਈ ਅੱਗੇ ਰਹੇ ਹਨ। ਇਨ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਅੱਜ ਸਾਡਾ ਪਿੰਡ ਵੱਡੀ ਸਮੱਸਿਆ ਤੋਂ ਮੁਕਤ ਹੋਇਆ ਹੈ।

ਇਸ ਮੌਕੇ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਕਿਹਾ, “ਮੈਨੂੰ ਪਿੰਡ ਸ਼ਾਹਪੁਰ ਦੀ ਸਮੱਸਿਆ ਦੀ ਪੂਰੀ ਸਮਝ ਸੀ। ਪੀਣ ਵਾਲਾ ਪਾਣੀ ਸਿਰਫ ਸਰਕਾਰੀ ਜ਼ਿੰਮੇਵਾਰੀ ਨਹੀਂ, ਸਗੋਂ ਇਹ ਮਨੁੱਖਤਾ ਦੀ ਸੇਵਾ ਵੀ ਹੈ। ਇਹ ਮੇਰਾ ਫਰਜ਼ ਸੀ ਕਿ ਇਸ ਨੂੰ ਤੁਰੰਤ ਹੱਲ ਕਰਵਾਇਆ ਜਾਵੇ, ਉਨ੍ਹਾਂ ਇਹ ਵੀ ਕਿਹਾ ਕਿ ਹਲਕੇ ਦੇ ਹੋਰ ਪਿੰਡਾਂ ਵਿਚ ਜਿਥੇ ਵੀ ਪੀਣ ਵਾਲੇ ਪਾਣੀ ਜਾਂ ਹੋਰ ਬੁਨਿਆਦੀ ਸਹੂਲਤਾਂ ਦੀ ਘਾਟ ਹੈ, ਉਥੇ ਵੀ ਤੁਰੰਤ ਕਾਰਵਾਈ ਕਰਕੇ ਹੱਲ ਲਿਆਂਦਾ ਜਾਵੇਗਾ।ਇਸ ਮੌਕੇ  ਡਿਪਟੀ ਸਪੀਕਰ ਰੋੜੀ ਤੋਂ ਇਲਾਵਾ ਪਿੰਡ ਦੇ ਸਰਪੰਚ ਹਰਵਿੰਦਰ ਸਿੰਘ, ਪੰਚ ਬਾਬੂ ਸਿੰਘ, ਹਰਦੀਪ ਕੌਰ, ਹਰਪ੍ਰੀਤ ਕੌਰ, ਦੀਦਾਰ ਸਿੰਘ, ਚਰਨਜੀਤ ਕੌਰ, ਹਰਵਿੰਦਰ ਸੈਣੀ, ਮਲਕੀਤ ਸਿੰਘ ਅਤੇ ਅਮਰਜੀਤ ਸਿੰਘ ਮੌਜੂਦ ਸਨ।

Leave a Reply

Your email address will not be published. Required fields are marked *