15 ਸਾਲਾਂ ਦੀ ਉਡੀਕ ਖਤਮ: ਵਿਧਾਇਕ ਬ੍ਰਮ ਸ਼ੰਕਰ ਜਿੰਪਾ ਵੱਲੋਂ ਬੂਥਗੜ੍ਹ ਚੋਅ ‘ਤੇ ਪੁਲ ਦੇ ਨਿਰਮਾਣ ਕਾਰਜ ਦਾ ਸ਼ੁਭਾਰੰਭ

ਹੁਸ਼ਿਆਰਪੁਰ, 15 ਜੂਨ:(ਸਤੀਸ਼ ਸ਼ਰਮਾ)ਪੰਜਾਬ ਸਰਕਾਰ ਦੀ ਵਿਕਾਸਸ਼ੀਲ ਸੋਚ ਦੇ ਚਲਦਿਆਂ ਅੱਜ ਦਾ ਦਿਨ ਇਤਿਹਾਸਕ ਰਿਹਾ ਜਦੋਂ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ 15 ਸਾਲਾਂ ਤੋਂ ਲਟਕਦੇ ਆ ਰਹੇ ਬੂਥਗੜ੍ਹ ਚੋਅ ‘ਤੇ ਬਣਨ ਵਾਲੇ ਪੁਲ ਦੇ ਨਿਰਮਾਣ ਕੰਮ ਦੀ ਸ਼ੁਰੂਆਤ ਕੀਤੀ। ਇਹ ਪੁਲ 2.35 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਜਾਵੇਗਾ, ਜਿਸ ਨਾਲ ਇਲਾਕੇ ਦੇ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ।

ਉਦਘਾਟਨ ਸਮਾਰੋਹ ਦੌਰਾਨ ਵਿਧਾਇਕ ਜਿੰਪਾ ਨੇ ਕਿਹਾ ਕਿ ਇਸ ਪੁਲ ਦੀ ਮੰਗ ਪਿਛਲੇ ਡੇਢ ਦਹਾਕੇ ਤੋਂ ਹੋ ਰਹੀ ਸੀ ਪਰ ਪਿਛਲੀਆਂ ਸਰਕਾਰਾਂ ਨੇ ਇਸ ’ਤੇ ਕਦੇ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸਰਕਾਰਾਂ ਵੱਲੋਂ ਸਿਰਫ ਵਾਅਦੇ ਹੀ ਕੀਤੇ ਗਏ, ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਵਾਅਦਾ ਹਕੀਕਤ ਵਿੱਚ ਬਦਲ ਦਿੱਤਾ।

ਉਨ੍ਹਾਂ ਦੱਸਿਆ ਕਿ ਇਹ ਪੁਲ 108 ਸੰਤ ਤੁਲਸੀ ਨਾਥ ਮਹਾਰਾਜ ਦੀ ਯਾਦ ਵਿੱਚ ਬਣਾਇਆ ਜਾ ਰਿਹਾ ਹੈ। ਜਿੰਪਾ ਨੇ ਕਿਹਾ ਕਿ ਪੁਲ ਬਣਨ ਨਾਲ ਨਾ ਸਿਰਫ ਬੂਥਗੜ੍ਹ ਪਿੰਡ ਨੂੰ ਲਾਭ ਹੋਏਗਾ, ਸਗੋਂ ਛਾਉਣੀ ਕਲਾਂ, ਢੋਲਣਵਾਲ, ਬਿਲਾਸਪੁਰ, ਬੋਹਨ, ਪੱਟੀ, ਚੱਗੜਾਂ, ਕੈਂਪ, ਕਿਲਾ ਬਰੂਣ, ਨੋਗ੍ਰਾਮਾਂ, ਚੱਬੇਵਾਲ ਆਦਿ ਸਮੇਤ ਕੁੱਲ 15 ਨੇੜਲੇ ਪਿੰਡਾਂ ਦੇ ਲੋਕਾਂ ਨੂੰ ਵੀ ਸਿੱਧਾ ਲਾਭ ਹੋਵੇਗਾ। ਆਵਾਜਾਈ ਆਸਾਨ ਹੋਣ ਨਾਲ ਇਲਾਕੇ ਦੀ ਆਰਥਿਕ, ਸਮਾਜਿਕ ਅਤੇ ਵਿਦਿਅਕ ਵਿਕਾਸ ਨੂੰ ਵੀ ਰਫਤਾਰ ਮਿਲੇਗੀ।

ਉਨ੍ਹਾਂ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੇ ਹਿੱਤਾਂ ਵਿਚ ਕੰਮ ਕਰ ਰਹੀ ਹੈ ਅਤੇ ਉਹਨਾਂ ਵਿਕਾਸ ਕਾਰਜਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ ਜੋ ਜਮੀਨੀ ਹਕੀਕਤ ਵਿਚ ਲੋੜੀਂਦੇ ਹਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ‘ਚ ਦਰਜਨਾਂ ਸੜਕਾਂ, ਪੁਲਾਂ ਅਤੇ ਹੋਰ ਲੋਕ ਹਿਤੈਸ਼ੀ ਪ੍ਰੋਜੈਕਟਾਂ ‘ਤੇ ਕੰਮ ਚੱਲ ਰਿਹਾ ਹੈ। ਪੀਣ ਵਾਲੇ ਪਾਣੀ ਦੀਆਂ ਸਕੀਮਾਂ, ਸੀਵਰੇਜ ਪ੍ਰੋਜੈਕਟ ਆਦਿ ਦੇ ਕੰਮ ਵੀ ਰਫਤਾਰ ‘ਚ ਹਨ।

ਉਨ੍ਹਾਂ ਕਿਹਾ ਕਿ ਪੁਲ ਨਾਲ ਜੁੜੀਆਂ ਸੜਕਾਂ ਦੀ ਵੀ ਤੁਰੰਤ ਮੁਰੰਮਤ ਕਰਵਾਈ ਜਾਵੇਗੀ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ।

ਇਸ ਮੌਕੇ ਸਥਾਨਕ ਲੋਕਾਂ ਨੇ ਵਿਧਾਇਕ ਜਿੰਪਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਾਲਾਂ ਦੀ ਸਮੱਸਿਆ ਦਾ ਹੱਲ ਹੋਇਆ ਹੈ ਅਤੇ ਇਹ ਉਹਨਾਂ ਲਈ ਵੱਡੀ ਰਾਹਤ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਮੀਂਹ ਵੇਲੇ ਇਥੇ ਆਵਾਜਾਈ ਮੁਸ਼ਕਿਲ ਹੋ ਜਾਂਦੀ ਸੀ।

ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਸਰਪੰਚ ਬੂਥਗੜ੍ਹ ਸਤਨਾਮ ਸਿੰਘ, ਤਜਿੰਦਰ ਸਿੰਘ, ਜਸਵਿੰਦਰ ਸਿੰਘ, ਗੁਰਵਿੰਦਰ ਸਿੰਘ, ਜਤਿੰਦਰ ਸਿੰਘ, ਨਵਜੋਤ ਸਿੰਘ, ਸਿਮਰਨ ਸਿੰਘ, ਸੁਮਿਤਰਾ ਦੇਵੀ, ਗੁਰਦੇਵ ਚੰਦ, ਜਸਵੀਰ ਕੌਰ, ਸੋਢੀ ਰਾਮ, ਕੁਲਜੀਤ ਕੌਰ, ਬਖਸ਼ੀਸ਼ ਰਾਮ, ਕਸ਼ਮੀਰਾ ਸਿੰਘ, ਸਰਬਜੀਤ ਕੌਰ, ਜਗਦੀਪ ਸਿੰਘ ਸਰਪੰਚ, ਮੋਹਨ ਲਾਲ, ਸੁਰਜੀਤ ਪਾਲ ਸਿੰਘ, ਸੁਰਜੀਤ ਸਿੰਘ ਧਾਮੀ, ਸੁਰਿੰਦਰ ਕੁਮਾਰ ਮੰਡ, ਪਵਨ ਕੁਮਾਰ ਸ਼ਰਮਾ, ਪ੍ਰਿਤਪਾਲ, ਹਰਦਿਆਲ ਸਿੰਘ, ਪ੍ਰਗਟ ਸਿੰਘ, ਕਰਨੈਲ ਸਿੰਘ ਆਦਿ ਵੀ ਮੌਜੂਦ ਸਨ।

Leave a Reply

Your email address will not be published. Required fields are marked *