ਰੋਟਰੀ ਆਈ ਬੈਂਕ ਅਤੇ ਕੋਰਨੀਆ ਟ੍ਰਾਂਸਪਲਾਂਟ ਸੁਸਾਇਟੀ ਵਲੋਂ ਮਰਨ ਤੋਂ ਬਾਅਦ ਸਰੀਰਦਾਨ ਕਰਨ ਦੇ ਸਬੰਧ ਵਿੱਚ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਸਿਵਲ ਹਸਪਤਾਲ ਮੁਕੇਰੀਆਂ ਵਿਖੇ ਕੀਤਾ ਗਿਆ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਹਸਪਤਾਲ ਦੇ ਐਸ.ਐਮ.ਓ. ਡਾ.ਰਮਨ ਕੁਮਾਰ ਹਾਜ਼ਰ ਹੋਏ। ਸਮਾਰੋਹ ਦੇ ਦੌਰਾਨ ਸ਼੍ਰੀ ਵਿਨੋਦ ਕਤਨਾ ਸ਼ੌਰਿਆ ਚੱਕਰ ਵਿਜੇਤਾ ਅਤੇ ਸ਼੍ਰੀ ਮਦਨ ਲਾਲ ਨੇ ਮਰਨ ਤੋਂ ਬਾਅਦ ਸਰੀਰ ਦਾਨ ਦੇ ਸਹੁੰ ਪੱਤਰ ਭਰੇ ਜਿਨਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਤੇ ਡਾ.ਰਮਨ ਕੁਮਾਰ ਨੇ ਮਰਨ ਤੋਂ ਬਾਅਦ ਸਰੀਰ ਦਾਨ ਦੇ ਬਾਰੇ ਵਿੱਚ ਦੱਸਿਆ ਕਿ ਸਰੀਰ ਨੂੰ ਮੈਡੀਕਲ ਕਾਲਜ ਭੇਜ ਦਿੱਤਾ ਜਾਂਦਾ ਹੈ। ਉਥੇ ਬਹੁਤ ਆਦਰ ਸਤਿਕਾਰ ਨਾਲ ਡਾਕਟਰਾਂ ਦੀ ਟੀਮ ਬਾਡੀ ਨੂੰ ਰਿਸੀਵ ਕਰਦੀ ਹੈ ਅਤੇ ਉਥੇ ਮੈਡੀਕਲ ਦੀ ਪੜ੍ਹਾਈ ਕਰ ਰਹੇ ਬੱਚਿਆਂ ਨੂੰ ਪ੍ਰੈਕੀਟਲ ਕਰਨ ਵਿੱਚ ਸਹਾਇਤਾ ਮਿਲਦੀ ਹੈ ਅਤੇ ਡਾਕਟਰ ਰਮਨ ਕੁਮਾਰ ਨੇ ਰੋਟਰੀ ਆਈ ਬੈਂਕ ਦੇ ਕਾਰਜਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਹੀ ਮਾਇਨੇ ਵਿੱਚ ਸੁਸਾਇਟੀ ਮਾਨਵਤਾ ਦੀ ਸੱਚੀ ਸੇਵਾ ਕਰ ਰਹੀ ਹੈ।
ਇਸ ਮੌਕੇ ਤੇ ਚੇਅਰਮੈਨ ਜੇ.ਬੀ. ਬਹਿਲ ਅਤੇ ਪ੍ਰਧਾਨ ਅਤੇ ਪ੍ਰਮੁੱਖ ਸਮਾਜ ਸੇਵੀ ਸ਼੍ਰੀ ਸੰਜੀਵ ਅਰੋੜਾ ਨੇ ਉਥੇ ਮੌਜੂਦ ਸਾਰਿਆਂ ਨੂੰ ਦੱਸਿਆ ਕਿ ਹੁਣ ਤੱਕ ਸੁਸਾਇਟੀ ਵਲੋਂ 4065 ਤੋਂ ਵੱਧ ਲੋਕਾਂ ਨੂੰ ਨਵੀਆਂ ਅੱਖਾਂ ਲਗਵਾ ਕੇ ਰੌਸ਼ਨੀ ਪ੍ਰਦਾਨ ਕੀਤੀ ਜਾ ਚੁੱਕੀ ਹੈ ਅਤੇ ਸ਼੍ਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ ਤੋਂ 4 ਲੋਕ ਜਿਹੜੇ ਕਾਫੀ ਲੰਬੇ ਸਮੇਂ ਤੋਂ ਕੋਰਨੀਆਂ ਬਲਾਇੰਡਨੈਸ ਤੋਂ ਪੀੜ੍ਹਿਤ ਸਨ, ਉਨਾਂ ਦੇ ਆਪ੍ਰੇਸ਼ਨ ਸੰਕਾਰਾ ਆਈ ਹਸਪਤਾਲ ਲੁਧਿਆਣਾ ਵਿਖੇ ਕਰਵਾ ਦਿੱਤੇ ਗਏ ਹਨ ਅਤੇ ਹੁਣ ਉਹ ਵੀ ਇਸ ਸੰੁਦਰ ਸੰਸਾਰ ਨੂੰ ਦੇਖ ਰਹੇ ਹਨ ਅਤੇ ਸ਼੍ਰੀ ਅਰੋੜਾ ਨੇ ਦੱਸਿਆ ਕਿ ਸੁਸਾਇਟੀ ਵਲੋਂ ਹੁਣ ਤੱਕ 24 ਸਰੀਰ ਮਰਨ ਤੋਂ ਬਾਅਦ ਅਲਗ-ਅਲੱਗ ਮੈਡੀਕਲ ਕਾਲਜਾਂ ਨੂੰ ਭੇਜ ਦਿੱਤੇ ਗਏ ਹਨ।
ਇਸ ਮੌਥੇ ਤੇ ਸਰੀਰ ਦਾਨ ਸਹੁੰ ਪੱਤਰ ਭਰਨ ਵਾਲੇ ਸ਼਼੍ਰੀ ਵਿਨੋਦ ਕਤਨਾ ਅਤੇ ਮਦਨ ਲਾਲ ਨੇ ਸੁਸਾਇਟੀ ਨੂੰ ਧੰਨਵਾਦ ਕਰਦੇ ਹੋਏ ਕਿਹਾ ਕਿ ਸੁਸਾਇਟੀ ਦੀ ਪ੍ਰੇਰਣਾ ਨਾਲ ਹੀ ਸਾਡੀ ਇਹ ਇੱਛਾ ਪੂਰੀ ਹੋ ਸਕੀ ਹੇ। ਅਸੀਂ ਸੁਸਾਇਟੀ ਦੇ ਨਾਲ ਮਿਲ ਕੇ ਹੋਰ ਅੱਗੇ ਵੀ ਲੋਕਾਂ ਨੂੰ ਪੇ੍ਰਰਿਤ ਕਰਾਂਗੇ ਤਾਂਕਿ ਹੋਰ ਲੋਕ ਵੀ ਜਾਗਰੂਕ ਹੋ ਕੇ ਨੇਤਰਦਾਨ ਅਤੇ ਸਰੀਰਦਾਨ ਦੇ ਸਹੁੰ ਪੱਤਰ ਭਰਨ ਤਾਂਕਿ ਮਾਨਵਤਾ ਦੀ ਸੇਵਾ ਕੀਤੀ ਜਾ ਸਕੇ।
ਇਸ ਮੌਕੇ ਤੇ ਸੁਸਾਇਟੀ ਵਲੋਂ ਪ੍ਰੋ.ਦਲਜੀਤ ਸਿੰਘ, ਪ੍ਰੋ.ਜਸਵੰਤ ਸਿੰਘ, ਡਾ.ਪਾਰੁਲ ਪੈਥੋਲੋਜਿਸਟ, ਅਮਨਦੀਪ ਸਿੰਘ, ਸੁਖਵਿੰਦਰ ਸਿੰਘ, ਸੁਖਦੇਵ ਲਾਲ, ਅਮਨਦੀਪ ਕੌਰ, ਨੀਲਮ, ਪਰਮਿੰਦਰ ਕੌਰ, ਦਵਿੰਦਰ ਕੌਰ, ਅਵਤਾਰ ਕੌਰ ਅਤੇ ਸ਼ਿਵ ਭੋਲੇ ਲੰਗਰ ਸੇਵਾ ਸਮੀਤਿ ਵਲੋਂ ਵਿਜੈ ਵਾਲੀਆ ਪ੍ਰਧਾਨ, ਰਾਕੇਸ਼ ਠਾਕੁਰ, ਦਿਨੇਸ਼ ਭਨੋਟ ਅਤੇ ਹੋਰ ਮੌਜੂਦ ਸਨ।