ਹੁਸ਼ਿਆਰਪੁਰ। ਇਨੋਸੈੱਟ ਹਾਰਟ ਗਰੁੱਪ ਆਫ ਇੰਸਟੀਟਿਊਸ਼ਨ ਲੋਹਾਰਾ ਜਲੰਧਰ ਦੇ ਬੀ.ਕਾਮ., ਐੱਮ.ਕਾਮ., ਤੇ ਐੱਮ.ਬੀ.ਏ.ਦੀ ਪੜ੍ਹਾਈ ਕਰ ਰਹੇ 55 ਵਿਦਿਆਰਥੀਆਂ ਦਾ ਇੱਕ ਗਰੁੱਪ ਇੱਥੇ ਬੂਲਾਵਾੜੀ ਸਥਿਤ ਸੱਚਦੇਵਾ ਸਟਾਕਸ ਦੇ ਮੁੱਖ ਦਫਤਰ ਵਿਖੇ ਪੁੱਜਾ ਜਿੱਥੇ ਉੱਘੇ ਕਾਰੋਬਾਰੀ ਪਰਮਜੀਤ ਸਿੰਘ ਸੱਚਦੇਵਾ ਵੱਲੋਂ ਵਿਦਿਆਰਥੀਆਂ ਤੇ ਸਟਾਫ ਦਾ ਸਵਾਗਤ ਕੀਤਾ ਗਿਆ। ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਪਰਮਜੀਤ ਸੱਚਦੇਵਾ ਨੇ ਕਿਹਾ ਕਿ ਸ਼ੇਅਰ ਬਜਾਰ ਨੂੰ ਇੱਕ ਸੱਟੇ ਦੇ ਤੌਰ ’ਤੇ ਨਾ ਲਿਆ ਜਾਵੇ ਤੇ ਹਮੇਸ਼ਾ ਇਸ ਖੇਤਰ ਵਿੱਚ ਲੰਬੇ ਨਿਵੇਸ਼ ਦੀ ਜਰੂਰਤ ਹੁੰਦੀ ਹੈ, ਉਨ੍ਹਾਂ ਕਿਹਾ ਕਿ ਮੱਧ ਵਰਗੀ ਪਰਿਵਾਰਾਂ ਲਈ ਆਰਥਿਕ ਵਿਕਾਸ ਦਾ ਸ਼ੇਅਰ ਬਜਾਰ ਵੱਡਾ ਜਰੀਆ ਬਣ ਸਕਦਾ ਹੈ, ਜਿਸ ਰਾਹੀਂ ਤੁਸੀਂ ਇੱਕ ਚੰਗੀ ਆਮਦਨ ਕਰ ਸਕਦੇ ਹੋ ਪਰ ਇਸ ਲਈ ਸਬਰ ਤੇ ਸਿੱਖਿਆ ਦੀ ਨਿਰੰਤਰ ਲੋੜ ਪੈਂਦੀ ਹੈ, ਲੰਬੇ ਸਮੇਂ ਤੱਕ ਤੇ ਸਹੀ ਦਿਸ਼ਾ ਵਿੱਚ ਮਾਰਕੀਟ ਵਿੱਚ ਨਿਵੇਸ਼ ਕਰਕੇ ਲਾਭ ਕਮਾਇਆ ਜਾ ਸਕਦਾ ਹੈ। ਪਰਮਜੀਤ ਸੱਚਦੇਵਾ ਨੇ ਵਿਦਿਆਰਥੀਆਂ ਨੂੰ ਸੰਦੇਸ਼ ਦਿੰਦਿਆ ਕਿਹਾ ਕਿ ਪਹਿਲਾ ਬਜਾਰ ਦੀਆਂ ਸਾਰੀਆਂ ਬਾਰੀਕੀਆਂ ਨੂੰ ਚੰਗੀ ਤਰ੍ਹਾਂ ਸਿੱਖਿਆ ਜਾਵੇ ਤੇ ਉਸ ਉਪਰੰਤ ਹੀ ਇਸ ਮੈਦਾਨ ਵਿੱਚ ਉਤਰਨਾ ਚਾਹੀਦਾ ਹੈ ਤੇ ਜੋ ਲੋਕ ਸ਼ੇਅਰ ਬਜਾਰ ਨੂੰ ਸੱਟੇ ਦੀ ਤਰ੍ਹਾਂ ਲੈ ਕੇ ਨਿਵੇਸ਼ ਕਰਦੇ ਹਨ ਉਹ ਆਰਥਿਕ ਤੌਰ ’ਤੇ ਵੱਡਾ ਨੁਕਸਾਨ ਕਰਵਾ ਲੈਂਦੇ ਹਨ। ਇਸ ਸਮੇਂ ਵਿਦਿਆਰਥੀਆਂ ਵੱਲੋਂ ਸੱਚਦੇਵਾ ਸਟਾਕਸ ਦੇ ਵੱਖ-ਵੱਖ ਅਧਿਕਾਰੀਆਂ ਤੋਂ ਸ਼ੇਅਰ ਬਜਾਰ ਨਾਲ ਜੁੜੇ ਨੁਕਤੇ ਵੀ ਸਮਝੇ। ਇਸ ਮੌਕੇ ਅਸਿਸਟੈਂਟ ਪ੍ਰੋਫੈਸਰ ਪੰਕਜ ਸਲਹੋਤਰਾ, ਅਸਿਸਟੈਂਟ ਪ੍ਰੋਫੈਸਰ ਮਿਨਾਲ ਵਰਮਾ, ਡਾ. ਦਿਵਾਕਰ ਜੋਸ਼ੀ, ਅਸਿਸਟੈਂਟ ਪ੍ਰੋਫੈਸਰ ਅਨੁਰਾਧਾ ਸ਼ਰਮਾ ਆਦਿ ਸਮੇਤ ਸੱਚਦੇਵਾ ਸਟਾਕਸ ਦਾ ਸਾਰਾ ਸਟਾਫ ਮੌਜੂਦ ਰਿਹਾ।
ਕੈਪਸ਼ਨ-ਵਿਦਿਆਰਥੀਆਂ ਦੇ ਨਾਲ ਪਰਮਜੀਤ ਸੱਚਦੇਵਾ ਤੇ ਸਟਾਫ ਮੈਂਬਰ।