ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ 2 ਮਾਰਚ ਨੂੰ ਪਿੰਡ ਬਜਵਾੜਾ ਅਤੇ ਕਿਲਾ ਬਰੂਨ ਵਿਖੇ ਨਵੀਂ ਸੀਰਵੇਜ਼ ਸਕੀਮ ਦੀ ਸ਼ੁਰੂਆਤ ਸਵੇਰੇ ਸਾਢੇ 11 ਵਜੇ ਪਿੰਡ ਬਜਵਾੜਾ ਵਿਖੇ ਕਰਨਗੇ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਪਿਛਲੇ ਦਿਨੀਂ ਪਿੰਡ ਬਜਵਾੜਾ ਤੇ ਕਿਲਾ ਬਰੂਨ ਵਿਚ 3082.77 ਲੱਖ ਰੁਪਏ ਦੀ ਲਾਗਤ ਨਾਲ ਸੀਵਰੇਜ ਸਿਸਟਮ ਪਾਉਣ ਦੇ ਕੰਮ ਦੀ ਮਨਜ਼ੂਰੀ ਪ੍ਰਦਾਨ ਕੀਤੀ ਗਈ ਸੀ। ਉਕਤ ਸੀਵਰੇਜ ਪ੍ਰੋਜੈਕਟ ਸ਼ੁਰੂ ਹੋਣ ਨਾਲ ਇਨ੍ਹਾਂ ਦੋਵੇਂ ਪਿੰਡਾਂ ਦੀ 12064 ਜਨਸੰਖਿਆ ਅਤੇ 2893 ਘਰਾਂ ਨੂੰ ਲਾਭ ਪਹੁੰਚੇਗਾ।