ਮਿਤੀ 27ਫਰਵਰੀ ਜ਼ਿਲਾ ਟੀਕਾਕਰਣ ਅਫ਼ਸਰ ਡਾ ਸੀਮਾ ਗਰਗ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 12 ਤੋਂ 14 ਸਾਲ ਤੱਕ ਦੇ ਬੱਚਿਆਂ ਨੂੰ ਕੋਵਿਡ ਤੋਂ ਸੁਰੱਖਿਅਤ ਕਰਨ ਲਈ ਜ਼ਿਲਾ ਹੁਸ਼ਿਆਰਪੁਰ ਵਿਚ ਕਾਰਬੀਵੈਕਸ ਵੈਕਸੀਨ ਉਪਲਭਦ ਹੈ। ਇਹ ਵੈਕਸੀਨ 12 ਤੋਂ 14 ਸਾਲ ਤੱਕ ਦੇ ਬੱਚਿਆਂ ਨੂੰ ਪਹਿਲੀ ਅਤੇ ਦੂਜੀ ਖੁਰਾਕ ਦੇ ਤੌਰ ਤੇ ਦਿੱਤੀ ਜਾਵੇਗੀ ਅਤੇ 18 ਸਾਲ ਤੋਂ ਉੱਪਰ ਵਾਲਿਆਂ ਉਹਨਾਂ ਲਾਭਪਾਤਰੀਆਂ ਨੂੰ ਬੂਸਟਰ ਡੋਜ਼ ਦੇ ਤੌਰ ਤੇ ਦਿੱਤੀ ਜਾਵੇਗੀ ਜਿਹਨਾਂ ਨੇ ਪਹਿਲਾਂ ਤੋਂ ਹੀ ਪਹਿਲੀ ਅਤੇ ਦੂਜੀ ਡੋਜ਼ ( ਕੋਈ ਵੀ ਵੈਕਸੀਨ)ਲਗਵਾਈ ਹੋਈ ਹੋਵੇਗੀ ਤੇ ਪੋਰਟਲ ਤੇ ਅਪਲੋਡ ਹੋਈ ਹੋਵੇਗੀ। ਡਾ ਸੀਮਾ ਨੇ ਦੱਸਿਆ ਕਿ ਇਹ ਵੈਕਸੀਨ ਬਿਲਕੁਲ ਸੇਫ ਹੈ ਇਸ ਨਾਲ ਕੋਈ ਬੁਖਾਰ ਵਗੈਰਾ ਨਹੀਂ ਹੁੰਦਾ।ਉਹਨਾਂ ਇਹ ਵੀ ਦੱਸਿਆ ਕਿ ਇਹ ਵੈਕਸੀਨ ਸਿਰਫ ਹੁਸ਼ਿਆਰਪੁਰ ਜ਼ਿਲੇ ਵਿਚ ਹੀ ਉਪਲਭਦ ਹੈ ਅਤੇ 12 ਤੋਂ 14 ਸਾਲ ਤੱਕ ਦੇ ਉਮਰ ਵਰਗ ਲਈ ਲੋੜੀਂਦੀ ਮਾਤਰਾ ਵਿਚ ਮੌਜੂਦ ਹੈ। ਇਹ ਵੈਕਸੀਨ ਜ਼ਿਲਾ ਹਸਪਤਾਲ ,ਆਮ ਆਦਮੀ ਕਲੀਨਿਕ ਨਹਿਰ ਕਲੋਨੀ ਵਿਖੇ ਹਰ ਬੁੱਧਵਾਰ ਲਗਾਈ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪਣੇ ਨੇੜੇ ਦੇ ਹੈਲਥ ਵੈਲਨੈੱਸ ਸੈਂਟਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।