
ਹੁਸ਼ਿਆਰਪੁਰ 23-02-2024, ਸ਼੍ਰੀਮਤੀ ਕੋਮਲ ਮਿੱਤਲ ਆਈ.ਏ.ਐਸ. ਮਾਨਯੋਗ ਡਿਪਟੀ ਕਮਿਸ਼ਨਰ ਕਮ ਚੇਅਰਪਰਸਨ ਜਿਲਾ ਨਸ਼ਾ ਮੁਕਤੀ ਮੁੜ ਵਸੇਬਾ ਸੁਸਾਇਟੀ ਹੁਸ਼ਿਆਰਪੁਰ ਅਤੇ ਡਾ. ਹਰਬੰਸ ਕੌਰ ਡਿਪਟੀ ਮੈਡੀਕਲ ਕਮਿਸ਼ਨਰ ਕਮ ਮੈਂਬਰ ਸਕੱਤਰ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮਾਈਲ ਮੁਹਿੰਮ ਦੇ ਤੀਜੇ ਦਿਨ ਜਿਲ੍ਹਾ ਜੁਡੀਸ਼ੀਅਲ ਕੰਪਲੈਕਸ ਵਿਖੇ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਹੈਲਪ ਡੈਸਕ ਲਗਾਇਆ ਗਿਆ। ਇਸ ਹੈਲਪ ਡੈਸਕ ਵਿੱਚ ਹਰਮਿੰਦਰ ਸਿੰਘ ਕਾਉਂਸਲਰ, ਸੰਦੀਪ ਕੁਮਾਰੀ, ਪ੍ਰਸ਼ਾਂਤ ਆਦਿਆ ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਵਾਂ ਕੇਂਦਰ ਹੁਸ਼ਿਆਰਪੁਰ ਆਦਿ ਸ਼ਾਮਲ ਹੋਏ।
ਇਸ ਪਹਿਲੇ ਡੈਸਕ ਵਿੱਚ ਕਾਉਂਸਲਰਜ਼ ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਵਾਂ ਕੇਂਦਰ ਹੁਸ਼ਿਆਰਪੁਰ ਨੇ ਕਿਹਾ ਕਿ ਇਸ ਸਮਾਇਲ ਮੁਹਿੰਮ ਦਾ ਮੁੱਖ ਮੱਤਵ ਜਨਤਕ ਥਾਵਾਂ ਤੇ ਆਮ ਜਨਤਾ ਨੂੰ ਨਸ਼ਾਖੋਰੀ ਦੇ ਮਾੜੇ ਪ੍ਰਭਾਵ, ਨਸ਼ਾਖੋਰੀ ਦੇ ਕਾਰਨ ਅਤੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਸਰਕਾਰ ਵੱਲੋਂ ਨਸ਼ਾਖੋਰੀ ਦੇ ਮੁਫਤ ਇਲਾਜ ਬਾਰੇ ਜਾਗਰੂਕ ਕਰਨਾ ਹੈ। ਆਮ ਜਨਤਾ ਵਿੱਚ ਜੇਕਰ ਕਿਸੇ ਵਿਅਕਤੀ ਨੂੰ ਡਰੱਗ ਕਾਉਸਲਿੰਗ ਦੀ ਜ਼ਰੂਰਤ ਹੈਂ ਉਹ ਵਿਅਕਤੀ ਆਪਣੀ ਕਾਉਸਲਿੰਗ ਕਰਵਾ ਸਕਦਾ ਹੈਂ। ਇਸ ਮੁਹਿੰਮ ਮੁੱਖ ਮੰਤਵ ਲੋਕਾਂ ਦੇ ਚਿਹਰੇ ਤੇ ਮੁਸਕਾਨ ਲਿਆਣਾ ਹੈਂ। ਜੋ ਵਿਅਕਤੀ ਸਵੈ ਇੱਛਾ ਨਾਲ ਨਸ਼ਿਆਂ ਤੋਂ ਨਿਕਲ ਕੇ ਆਪਣੀ ਜ਼ਿੰਦਗੀ ਸੁਧਾਰਨਾ ਚਾਹੁੰਦਾ ਹੈਂ ਉਸਦੀ ਇਸ ਮੁਹਿੰਮ ਅਧੀਨ ਸਹਾਇਤਾ ਕੀਤੀ ਜਾਵੇਗੀ। ਜਿਸ ਦੇ ਨਾਲ ਨਸ਼ਿਆਂ ਨਾਲ ਗ੍ਰਸਤ ਵਿਅਕਤੀ ਦੇ ਪਰਿਵਾਰ ਦੇ ਚਿਹਰਿਆ ਤੇ ਸਮਾਇਲ (ਮੁਸਕਾਨ) ਅਤੇ ਉਮੀਦ ਦੀ ਕਿਰਨ ਦੇਖਣ ਨੂੰ ਮਿਲ ਸਕੇ। ਇਸ ਮੌਕੇ ਤੇ 25 ਲੋਕਾਂ ਨੇ ਹੈਲਪ ਡੈਸਕ ਤੋਂ ਨਸ਼ੇ ਦੇ ਇਲਾਜ ਅਤੇ ਇਸ ਦੀ ਰੋਕਥਾਮ ਬਾਰੇ ਜਾਨਕਾਰੀ ਲਈ।