ਹੁਸਿ਼ਆਰਪੁਰ 29 ਫਰਵਰੀ 2024 ਸਿਵਲ ਸਰਜਨ ਡਾ.ਬਲਵਿੰਦਰ ਕੁਮਾਰ ਡਮਾਣਾ ਦੀ ਪ੍ਰਧਾਨਗੀ ਅਧੀਨ ਜ਼ਿਲਾ ਪਰਿਵਾਰ ਭਲਾਈ ਅਫ਼ਸਰ ਡਾ.ਅਨੀਤਾ ਕਟਾਰੀਆ ਦੀ ਯੋਗ ਅਗਵਾਈ ਵਿਚ ਜੱਚਾ-ਬੱਚਾ ਸਿਹਤ ਸੇਵਾਂਵਾਂ ਅਧੀਨ ਗਰਭਵਤੀ ਔਰਤਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਂਵਾਂ ਅਤੇ ਔਰਤਾਂ ਦੀ ਮਾਤਰੀ ਮੌਤ ਦਰ ਵਿੱਚ ਸੁਧਾਰ ਲਿਆਉਣ ਲਈ ਜ਼ਿਲ੍ਹਾ ਪੱਧਰ ਤੇ ਮਾਤਰੀ ਮੌਤਾ ਦੇ ਕਾਰਨਾਂ ਨੂੰ ਰੀਵਿਓ ਕਰਨ ਲਈ ਬਣਾਈ ਗਈ ਮੈਟਰਨਲ ਡੈਥ ਰੀਵਿਓ ਕਮੇਟੀ ਦੀ ਮੀਟਿੰਗ ਕੀਤੀ ਗਈ ।ਜਿਸ ਵਿਚ ਸੰਬੰਧਤ ਸੀਨੀਅਰ ਮੈਡੀਕਲ ਅਫਸਰ, ਐਸ ਐਮ ਓ ਡਾ ਮਨਮੋਹਨ ਸਿੰਘ, ਡਾ ਸ਼ੈਲੀ ਬਾਜਵਾ ,ਡਾ. ਮੰਜਰੀ , ਡਾ ਵੈਸ਼ਾਲੀ , ਡਾ ਆਰੂਸ਼ੀ ,ਡਾ ਅਮਨ,ਮਾਸ ਮੀਡੀਆ ਵਿੰਗ ਤੋਂ ਡਿਪਟੀ ਮਾਸ ਮੀਡੀਆ ਅਫ਼ਸਰ ਡਾ ਤ੍ਰਿਪਤਾ ਦੇਵੀ , ਡੀ ਐਮ ਈ ਓ ਅਨੁਰਾਧਾ ਠਾਕੁਰ , ਜ਼ਿਲਾ ਬੀ ਸੀ ਸੀ ਕੋਆਰਡੀਨੇਟਰ ਅਮਨਦੀਪ ਸਿੰਘ ,ਐਲ.ਐਚ.ਵੀ, ਏ.ਐਨ.ਐਮ. ਅਤੇ ਅੰਤਰੀਵੀ ਕਮੇਟੀ ਦੇ ਮੈਂਬਰਾ ਨੇ ਸ਼ਿਰਕਤ ਕੀਤੀ । ਜ਼ਿਲ੍ਹਾ ਹੁਸਿ਼ਆਰਪੁਰ ਵਿੱਚ ਮਹੀਨਾ ਦਿਸੰਬਰ 2023 ਤੋਂ ਜਨਵਰੀ 2024 ਤੱਕ 06 ਮਾਂਵਾਂ ਦੀ ਮੌਤ ਹੋਈ ਹੈ।
ਇਸ ਮੌਕੇ ਸੰਬੋਧਨ ਕਰਦਿਆ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ.ਅਨੀਤਾ ਕਟਾਰੀਆ ਨੇ ਕਿਹਾ ਕਿ ਮਾਤਰੀ ਮੌਤਾਂ ਦੀ ਘੋਖ ਕਰਨ ਤੇ ਬਾਅਦ ਇਹ ਤੱਥ ਨਿਕਲ ਕੇ ਸਾਹਮਣੇ ਆਏ ਹਨ ਕਿ ਜਿਆਦਾਤਰ ਮੌਤਾਂ ਦਾ ਕਾਰਨ ਹਾਈਰਿਸਕ ਪ੍ਰੈਗਨੈਸੀ ਸੀ।ਉਨਾਂ ਕਿਹਾ ਕਿ ਹਾਈਰਿਸਕ ਗਰਭਵਤੀ ਔਰਤਾਂ ਦੀ ਸੂਚੀ ਤਿਆਰ ਕੀਤੀ ਜਾਵੇ ਅਤੇ ਉਨਾਂ ਦੇ ਵਾਧੂ ਚੈਕਅਪ ਕੀਤੇ ਜਾਣ ਤਾਂ ਕਿ ਲੋੜ ਪੈਣ ਤੇ ਸਮੇਂ ਰਹਿੰਦਿਆਂ ਉਨਾਂ ਨੂੰ ਸਿਹਤ ਸਹੂਲਤਾਂ ਮੁੱਹਈਆ ਕਰਵਾ ਕੇ ਮਾਤਰੀ ਮੌਤ ਦਰ ਨੂੰ ਘੱਟਾਇਆ ਜਾ ਸਕੇ ।
ਡਾ. ਅਨੀਤਾ ਨੇ ਸੰਬੰਧਿਤ ਫੀਲਡ ਸਟਾਫ ਨੂੰ ਹਦਾਇਤ ਕੀਤੀ ਕਿ ਮਾਵਾਂ ਦੀ ਮੌਤ ਦਰ ਨੂੰ ਘਟਾਉਣ ਵਾਸਤੇ ਲੋੜੀਦੇ ਉਪਰਾਲੇ ਕੀਤੇ ਜਾਣ। ਉਨਾਂ ਕਿਹਾ ਕਿ ਹਰ ਗਰਭਵਤੀ ਔਰਤ ਦੀ ਅਰਲੀ ਰਜਿਸਟਰੇਸ਼ਨ ਨੂੰ ਯਕੀਨੀ ਬਣਾਇਆ ਜਾਵੇ । ਉਸ ਦੇ ਸਾਰੇ ਚੈਕਅਪ ਜਿਵੇਂ ਕਿ ਵਜ਼ਨ , ਬਲੱਡ ਪ੍ਰੈਸ਼ਰ , ਸ਼ੂਗਰ ਐਚਬੀ ,ਥਾਇਰਾਇਡ ,ਹੈਪੈਟਾਇਟਸ ,ਸਕੈਨ, ਈ. ਸੀ. ਜੀ ਅਤੇ ਹੋਰ ਜਰੂਰੀ ਚੈਕ ਅਪ ਸਮੇਂ ਸਿਰ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਸਮਾਂ ਰਹਿੰਦੀਆਂ ਕਿਸੇ ਵੀ ਮੁਸ਼ਕਿਲ ਦਾ ਪਤਾ ਲਗਾ ਕੇ ਉਸ ਦਾ ਇਲਾਜ਼ ਕੀਤਾ ਜਾ ਸਕੇ । ਸਿਹਤ ਸੰਸਥਾਂਵਾਂ ਵਿਖੇ ਹਰ ਮਹੀਨੇ ਦੀ 9 ਅਤੇ 23 ਤਰੀਕ ਨੂੰ ਪੀ.ਐਮ.ਐਸ.ਐਮ.ਏ ਦੇ ਤਹਿਤ ਗਰਭਵਤੀ ਔਰਤਾਂ ਦਾ ਮਾਹਿਰ ਡਾਕਟਰਾਂ ਵਲੋਂ ਲੋੜੀਦੇ ਚੈਕ-ਅਪ ਅਤੇ ਟੈਸਟ ਯਕੀਨੀ ਬਣਾਏ ਜਾਣ।