ਭਾਈਘੱਨਈਆਜੀਵੈਲਫੇਅਰਸੁਸਾਇਟੀਹੁਸ਼ਿਆਰਪੁਰਵਲੋਂਜ਼ਰੂਰਤਮੰਦਔਰਤਨੂੰਵੀਲਚੇਅਰਭੇਂਟ


ਭਾਈ ਘੱਨਈਆ ਜੀ ਵੈਲਫੇਅਰ ਸੁਸਾਇਟੀ ਹੁਸ਼ਿਆਰਪੁਰ ਵਲੋਂ ਅੱਜ ਇਕ ਜ਼ਰੂਰਤਮੰਦ ਔਰਤ ਨੂੰ, ਜੋ ਕਿ ਪਿਛਲੇ ਕਾਫ਼ੀ ਸਮੇਂ ਤੋਂ ਲੱਤਾਂ ਤੋਂ ਅੰਗਹੀਣ ਹੋਣ ਕਾਰਨ ਤੁਰਨ ਫਿਰਨ ਤੋਂ ਅਸਮਰੱਥ ਸੀ, ਨੂੰ ਵੀਲ ਚੇਅਰ ਭੇਂਟ ਕੀਤੀ ਗਈ | ਇਸ ਮੌਕੇ ਬੋਲਦੇ ਹੋਏ ਸਸੰਥਾ ਦੇ ਪ੍ਰਧਾਨ ਸ੍ਰ: ਜਗਮੀਤ ਸਿੰਘ ਸੇਠੀ ਨੇ ਦਸਿਆ ਕਿ ਸੰਸਥਾ ਵਲੋਂ ਇਸ ਤਰ੍ਹਾਂ ਦੇ ਬਹੁਤ ਸਾਰੇ ਪ੍ਰੋਜੈਕਟ ਮੈਂਬਰਾਂ  ਦੇ ਸਹਿਯੋਗ ਨਾਲ ਪਹਿਲਾਂ ਹੀ  ਚਲਾਏ ਜਾ ਰਹੇ ਹਨ |ਇਸ ਵਿਚ ਲੋੜਮੰਦਾਂ ਨੂੰ ਰਾਸ਼ਨ, ਦਵਾਈਆਂ, ਬੱਚਿਆਂ ਨੂੰ ਵਰਦੀਆਂ ਅਤੇ ਸਰਕਾਰੀ ਸਕੂਲਾਂ ਵਿਚ ਹੋਰ ਕਈ ਤਰਾਂ ਦੀਆਂ ਸੇਵਾਵਾਂ ਤੇ ਸੈਮੀਨਾਰ ਲਗਾਏ ਜਾਂਦੇ ਹਨ |

                   ਸੰਸਥਾ ਵਲੋਂ ਪਹਿਲਾਂ ਹੀ  ਗਰੀਬ  ਲੜਕੀਆਂ ਦੀ ਪੜ੍ਹਾਈ ਦਾ ਖਰਚਾ ਸੰਸਥਾ ਵਲੋਂ ਚੁੱਕਿਆ ਜਾ ਰਿਹਾ ਹੈ | ਉਹਨਾਂ ਨੇ ਇਹ ਵੀ ਦੱਸਿਆ ਕਿ ਸੰਸਥਾਂ ਵਲੋਂ ਜਲਦੀ ਹੀ ਇਕ ਚੈਰੀਟੇਬਲ ਲੈਬੋਰਟਰੀ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਵਿੱਚ ਜ਼ਰੂਰਤਮੰਦ ਨੂੰ ਬਹੁਤ ਹੀ ਸਸਤੇ ਰੇਟਾਂ  ਤੇ ਟੈਸਟਾਂ ਦੀ ਸੁਵਿਧਾ ਪ੍ਰਾਪਤ ਹੋਵੇਗੀ |

                  ਇਸ ਮੌਕੇ ਸੰਸਥਾਂ ਦੇ ਮੈਂਬਰ ਰਿਟਾਇਰਡ ਪ੍ਰੋ:ਦਲਜੀਤ ਸਿੰਘ, ਮਾ: ਗੁਰਪ੍ਰੀਤ ਸਿੰਘ ,  ਸ੍ਰ : ਭੁਪਿੰਦਰ ਸਿੰਘ ਭਿੰਦਾ , ਸ੍ਰ : ਰਣਜੀਤ ਸਿੰਘ ਚਾਵਲਾ , ਸ੍ਰ : ਮਨਪ੍ਰੀਤ ਸਿੰਘ ਅਤੇ ਸ੍ਰ : ਦਿਲਬਾਗ ਸਿੰਘ ਸਵੀਟ ਸ਼ਾਪ ਵਾਲੇ ਅਤੇ ਹੋਰ ਮੈਂਬਰ ਹਾਜ਼ਰ ਸਨ |

ਕੈਪਸ਼ਨ – ਰਣਜੀਤ ਸਿੰਘ ਚਾਵਲਾ, ਸ੍ਰ: ਗੁਰਪ੍ਰੀਤ ਸਿੰਘ ਅਤੇ ਭੁਪਿੰਦਰ ਸਿੰਘ ਭਿੰਦਾ ਜ਼ਰੂਰਤਮੰਦ ਨੂੰ ਵੀਲ ਚੇਅਰ ਦਿੰਦੇ ਹੋਏ |

Leave a Reply

Your email address will not be published. Required fields are marked *