ਜ਼ਿਲ੍ਹੇ ਵਿਚ ਬੇਰੋਜ਼ਗਾਰ ਗ੍ਰੈਜੂਏਟ ਨੌਜਵਾਨਾਂ ਦਾ ਹੁਨਰ ਨਿਖ਼ਾਰਨ ਲਈ ਜਲਦ ਸ਼ੁਰੂ ਹੋਣਗੇ ਸਕਿੱਲ ਪ੍ਰੋਗਰਾਮ-ਡੀ. ਸੀ


ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੇਰੋਜ਼ਗਾਰ ਗ੍ਰੈਜੂਏਟ ਨੌਜਵਾਨਾਂ ਨੂੰ ਆਪਣਾ ਹੁਨਰ ਨਿਖ਼ਾਰਨ ਲਈ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਹੁਸ਼ਿਆਰਪੁਰ ਵਿਚ ਲੈਮਰਿਨ ਟੈੱਕ ਸਕਿੱਲ ਯੂਨੀਵਰਸਿਟੀ ਅਤੇ ਆਈ. ਬੀ. ਐਮ ਵੱਲੋਂ ਸਾਂਝੇ ਤੌਰ ’ਤੇ ਜਲਦ ਹੀ ਫਿਊਚਰ ਸਕਿੱਲ ਪ੍ਰੋਗਰਾਮ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਨਾਲ ਸਬੰਧਤ ਖੇਤਰ ਵਿਚ ਗ੍ਰੈਜੂਏਟ ਉਮੀਦਵਾਰਾਂ ਲਈ ਆਰਟੀਫਿਸ਼ਲ ਇੰਟੈਲੀਜੈਂਸ ਅਤੇ ਬਿਗ ਡਾਟਾ ਇਨਾਲੈਟਿਕਸ, ਵੈੱਬ ਅਤੇ ਮੋਬਾਇਲ ਡਿਵੈਲਪਮੈਂਟ ਦੇ ਕੋਰਸ ਮੁਫ਼ਤ ਵਿਚ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਕੋਰਸਾਂ ਦੀ ਯੋਗਤਾ ਬੀ. ਟੈੱਕ ਆਈ. ਟੀ, ਬੀ. ਟੈੱਕ ਕੰਪਿਊਟਰ ਸਾਇੰਸ, ਬੀ. ਸੀ. ਏ, ਬੀ. ਐਸ. ਸੀ. ਆਈ. ਟੀ, ਐਮ. ਸੀ. ਏ ਹੈ ਅਤੇ ਉਮਰ ਹੱਦ 18 ਤੋਂ 35 ਸਾਲ ਹੈ। ਉਨ੍ਹਾਂ ਕਿਹਾ ਕਿ ਕੋਰਸ ਖ਼ਤਮ ਹੋਣ ਉਪਰੰਤ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਦਿੱਤੇ ਜਾਣਗੇ ਅਤੇ ਯੋਗ ਵਿਦਿਆਰਥੀਆਂ ਦੀਆਂ ਨਾਮੀ ਆਈ. ਟੀ ਕੰਪਨੀਆਂ ਵਿਚ ਪਲੇਸਮੈਂਟ ਵੀ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਕੋਰਸਾਂ ਵਿਚ ਰਜਿਸਟ੍ਰੇਸ਼ਨ ਕਰਵਾਉਣ ਲਈ ਉਮੀਦਵਾਰ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ, ਹੁਸ਼ਿਆਰਪੁਰ (ਸਰਕਾਰੀ ਆਈ. ਟੀ. ਆਈ ਕੰਪਲੈਕਸ, ਜਲੰਧਰ ਰੋਡ, ਹੁਸ਼ਿਆਰਪੁਰ) ਵਿਖੇ ਆਪਣਾ ਨਾਮ ਕਿਸੇ ਵੀ ਕੰਮਕਾਜ਼ ਵਾਲੇ ਦਿਨ ਦਰਜ ਕਰਵਾ ਸਕਦੇ ਹਨ। ਇਸ ਸਬੰਧਪੀ ਵਧੇਰੇ ਜਾਣਕਾਰੀ ਲਈ 8360563656 ਅਤੇ 8427626089 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *