ਫੋਰਟਿਸ ਮੋਹਾਲੀ ਵਿੱਚ ਅਡਵਾਂਸ ਰੋਬੋਟ–ਏਡਿਡ ਸਰਜਰੀ ਰਾਹੀਂ ਗੁੰਝਲਦਾਰ ਯੂਰੋਲੋਜੀਕਲ ਕੈਂਸਰ ਦੇ ਮਰੀਜ਼ਾਂ ਦਾ ਸਫਲਤਾਪੂਰਵਕ ਇਲਾਜ ਕੀਤਾ ਗਿਆ
— ਸਰਜਰੀ ਖੂਨ ਦਾ ਘੱਟ ਨੁਕਸਾਨ, ਘੱਟ ਦਰਦ, ਘੱਟ ਜ਼ਖ਼ਮ ਅਤੇ ਤੇਜ਼ੀ ਨਾਲ ਠੀਕ ਹੋਣ ਨੂੰ ਯਕੀਨੀ ਬਣਾਉਂਦੀ ਹੈ —
ਹੁਸ਼ਿਆਰਪੁਰ, 11 ਸਤੰਬਰ, 2024: ਫੋਰਟਿਸ ਹਸਪਤਾਲ ਮੋਹਾਲੀ ਦੇ ਯੂਰੋ-ਆਨਕੋਲੋਜੀ ਅਤੇ ਰੋਬੋਟਿਕ ਸਰਜਰੀ ਵਿਭਾਗ ਨੇ ਦੁਨੀਆ ਦੇ ਸਭ ਤੋਂ ਅਡਵਾਂਸ ਚੌਥੀ ਪੀੜ੍ਹੀ ਦੇ ਰੋਬੋਟ – ਦਾ ਵਿੰਚੀ ਐਕਸਆਈ ਦੁਆਰਾ ਗੁੰਝਲਦਾਰ ਯੂਰੋਲੋਜੀਕਲ ਕੈਂਸਰ ਤੋਂ ਪੀੜਤ ਕਈ ਮਰੀਜ਼ਾਂ ਦਾ ਸਫਲਤਾਪੂਰਵਕ ਇਲਾਜ ਕੀਤਾ ਹੈ।
ਫੋਰਟਿਸ ਹਸਪਤਾਲ ਮੋਹਾਲੀ ਵਿੱਚ ਯੂਰੋ-ਆਨਕੋਲੋਜੀ ਅਤੇ ਰੋਬੋਟਿਕ ਸਰਜਰੀ ਦੇ ਕੰਸਲਟੈਂਟ ਡਾ. ਧਰਮਿੰਦਰ ਅਗਰਵਾਲ ਨੇ ਰੋਬੋਟ ਏਡਿਡ ਸਰਜਰੀ ਰਾਹੀਂ ਅਜਿਹੇ ਦੋ ਮਰੀਜ਼ਾਂ ਦਾ ਇਲਾਜ ਕੀਤਾ ਹੈ।
ਪਹਿਲੇ ਮਾਮਲੇ ਵਿੱਚ, ਇੱਕ 78-ਸਾਲਾ ਮਰੀਜ਼ ਨੂੰ ਰੁੱਕ-ਰੁੱਕ ਕੇ ਪੇਟ ਦਰਦ ਦੇ ਨਾਲ-ਨਾਲ ਉਸ ਦੇ ਪਿਸ਼ਾਬ ਵਿੱਚ ਖੂਨ (ਹੇਮੇਟੂਰੀਆ) ਦਾ ਅਨੁਭਵ ਕਰ ਰਿਹਾ ਸੀ। ਇੱਕ ਸੀਟੀ ਸਕੈਨ ਨਾਲ ਉਸਦੇ ਪਿਸ਼ਾਬ ਬਲੈਡਰ ਵਿੱਚ ਇੱਕ ਵੱਡੇ ਟਿਊਮਰ (7 ਸੈਂਟੀਮੀਟਰ) ਦਾ ਪਤਾ ਲੱਗਾ, ਜੋ ਉਸਦੀਆਂ ਮਾਸਪੇਸ਼ੀਆਂ ਵਿੱਚ ਵੜ ਰਿਹਾ ਸੀ। ਇਸ ਤੋਂ ਬਾਅਦ, ਮਰੀਜ਼ ਨੇ ਇੱਕ ਹੋਰ ਹਸਪਤਾਲ ਵਿੱਚ ਪਿਸ਼ਾਬ ਬਲੈਡਰ ਟਿਊਮਰ ਦਾ ਰਿਸੈਕਸ਼ਨ ਕਰਵਾਇਆ। ਫਿਰ ਵੀ ਉਸ ਦੀ ਹਾਲਤ ਵਿਚ ਸੁਧਾਰ ਨਾ ਹੋਣ ’ਤੇ ਉਸ ਨੇ ਫੋਰਟਿਸ ਮੋਹਾਲੀ ਵਿੱਚ ਡਾ. ਅਗਰਵਾਲ ਨਾਲ ਸੰਪਰਕ ਕੀਤਾ। ਕਲੀਨਿਕਲ ਜਾਂਚ ਤੋਂ ਬਾਅਦ, ਡਾ. ਅਗਰਵਾਲ ਦੀ ਅਗਵਾਈ ਵਿੱਚ ਡਾਕਟਰਾਂ ਦੀ ਟੀਮ ਨੇ ਰੋਬੋਟ ਅਸਿਸਟੇਡ ਰੈਡੀਕਲ ਸਿਸਟੈਕਟੋਮੀ ਕੀਤੀ, ਜਿਸ ਵਿੱਚ ਪੂਰੇ ਪਿਸ਼ਾਬ ਬਲੈਡਰ ਅਤੇ ਆਲੇ ਦੁਆਲੇ ਦੇ ਲਿੰਫ ਨੋਡਸ ਨੂੰ ਹਟਾ ਦਿੱਤਾ ਗਿਆ।
ਰੋਬੋਟ–ਏਡਿਡ ਸਰਜਰੀ ਦੇ ਦੌਰਾਨ, ਮਰੀਜ਼ ਦੇ ਪੂਰੇ ਪਿਸ਼ਾਬ ਬਲੈਡਰ ਨੂੰ ਹਟਾ ਦਿੱਤਾ ਗਿਆ ਸੀ, ਯੂਰੇਟਰ ਨੂੰ ਛੋਟੀ ਆਂਦਰ ਦੇ ਇੱਕ ਹਿੱਸੇ ਨਾਲ ਜੋੜਿਆ ਗਿਆ ਸੀ, ਅਤੇ ਸਟੋਮਾ ਬੈਗ ਵਿੱਚ ਪਿਸ਼ਾਬ ਕਰਨ ਲਈ ਇੱਕ ਨਵਾਂ ਚੈਨਲ ਬਣਾਇਆ ਗਿਆ ਸੀ। ਮਰੀਜ਼ ਨੂੰ ਪਹਿਲਾਂ ਹੀ ਦਿਲ ਅਤੇ ਗੁਰਦਿਆਂ ਦੀ ਸਮੱਸਿਆ ਹੋਣ ਦੇ ਬਾਵਜੂਦ, ਸਰਜਰੀ ਸਫਲ ਰਹੀ ਅਤੇ ਮਰੀਜ਼ ਨੇ ਸਰਜਰੀ ਤੋਂ 10 ਘੰਟੇ ਬਾਅਦ ਤੁਰਨਾ ਸ਼ੁਰੂ ਕਰ ਦਿੱਤਾ। ਉਸ ਨੂੰ ਪੰਜ ਦਿਨਾਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਹੁਣ ਉਹ ਪੂਰੀ ਤਰ੍ਹਾਂ ਠੀਕ ਹੋ ਗਏ ਹਨ ਅਤੇ ਅੱਜ ਕੈਂਸਰ ਮੁਕਤ ਜੀਵਨ ਬਤੀਤ ਕਰ ਰਹੇ ਹਨ।
ਇੱਕ ਹੋਰ ਮਾਮਲੇ ਵਿੱਚ, ਇੱਕ 56 ਸਾਲਾ ਮਰੀਜ਼, ਜਿਸਨੇ ਕਿਡਨੀ ਦੀ ਪੁਰਾਣੀ ਬਿਮਾਰੀ ਕਾਰਨ 2018 ਵਿੱਚ ਰੀਨਲ ਟਰਾਂਸਪਲਾਂਟ ਕਰਵਾਇਆ ਸੀ, ਉਨ੍ਹਾਂ ਦੀ ਟਰਾਂਸਪਲਾਂਟ ਕੀਤੀ ਕਿਡਨੀ ਵਿੱਚ 3 ਸੈਂਟੀਮੀਟਰ ਦਾ ਟਿਊਮਰ ਪਾਇਆ ਗਿਆ ਸੀ। ਉਨ੍ਹਾਂ ਨੇ ਫੋਰਟਿਸ ਮੋਹਾਲੀ ਵਿੱਚ ਡਾ. ਅਗਰਵਾਲ ਨਾਲ ਸੰਪਰਕ ਕੀਤਾ, ਜਿੱਥੇ ਹੋਰ ਜਾਂਚਾਂ ਤੋਂ ਬਾਅਦ, ਡਾ. ਅਗਰਵਾਲ ਨੇ ਰੋਬੋਟ-ਏਡਿਡ ਟਰਾਂਸਪਲਾਂਟ ਕਿਡਨੀ ਪਾਰਸ਼ੀਅਲ ਨੈਫਰੈਕਟੋਮੀ (ਕਿਸੀ ਬਿਮਾਰੀ ਦੇ ਇਲਾਜ ਦੇ ਲਈ ਕਿਡਨੀ ਦਾ ਹਿੱਸਾ ਕੱਢਣਾ) ਕੀਤਾ। ਮਰੀਜ਼ ਦੀਆਂ ਕਿਡਨੀ ਦੀਆਂ ਖੂਨ ਦੀਆਂ ਨਾੜੀਆਂ ਨੂੰ ਡਿਸੇਕਟ ਕੀਤਾ ਗਿਆ ਸੀ ਅਤੇ ਕਿਡਨੀ ਨੂੰ ਸੁਰੱਖਿਅਤ ਰੱਖਦੇ ਹੋਏ ਟਿਊਮਰ ਨੂੰ ਹਟਾ ਦਿੱਤਾ ਗਿਆ ਸੀ। ਸਰਜਰੀ ਤੋਂ ਬਾਅਦ ਉਨ੍ਹਾਂ ਦਾ ਯੂਰਿਨ ਆਊਟਪੁੱਟ ਚੰਗਾ ਸੀ ਅਤੇ ਉਨ੍ਹਾਂ ਨੂੰ ਟਰਾਂਸਫਿਊਜ਼ਨ ਜਾਂ ਡਾਇਲਸਿਸ ਦੀ ਲੋੜ ਨਹੀਂ ਪਈ। ਸਰਜਰੀ ਤੋਂ 10 ਘੰਟੇ ਬਾਅਦ ਮਰੀਜ਼ ਨੇ ਤੁਰਨਾ ਸ਼ੁਰੂ ਕਰ ਦਿੱਤਾ ਅਤੇ ਤੀਜੇ ਦਿਨ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਅੱਜ ਉਹ ਪੂਰੀ ਤਰ੍ਹਾਂ ਠੀਕ ਹੋ ਗਏ ਹਨ ਅਤੇ ਆਮ ਜੀਵਨ ਬਤੀਤ ਕਰ ਰਹੇ ਹਨ।
ਇਸ ਮਾਮਲੇ ਦੀ ਚਰਚਾ ਕਰਦੇ ਹੋਏ ਡਾ. ਅਗਰਵਾਲ ਨੇ ਕਿਹਾ ਕਿ ਇਹ ਮਾਮਲਾ ਗੁੰਝਲਦਾਰ ਸੀ ਕਿਉਂਕਿ ਟਰਾਂਸਪਲਾਂਟ ਕੀਤੀ ਕਿਡਨੀ ਦੇ ਆਲੇ ਦੁਆਲੇ ਡਿਸੇਕਟ ਕਰਨਾ ਅਤੇ ਸਹੀ ਪਲੇਨ ਬਣਾਉਣਾ ਔਖਾ ਸੀ। ਜ਼ਿਆਦਾਤਰ ਵਾਰ ਪਿਛਲੀ ਸਰਜਰੀ ਦੇ ਕਾਰਨ ਕਿਡਨੀ ਅਤੇ ਆਲੇ ਦੁਆਲੇ ਦੇ ਟਿਸ਼ੂ ਚਿਪਕ ਜਾਂਦੇ ਹਨ। ਡਾਕਟਰੀ ਦਖਲਅੰਦਾਜ਼ੀ ਵਿੱਚ ਕਿਸੇ ਵੀ ਦੇਰੀ ਦੇ ਨਤੀਜੇ ਵਜੋਂ ਟਿਊਮਰ ਦਾ ਆਕਾਰ ਵਧ ਸਕਦਾ ਹੈ ਅਤੇ ਦੂਜੇ ਅੰਗਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਰੋਬੋਟ-ਏਡਿਡ ਸਰਜਰੀ ਦੇ ਫਾਇਦਿਆਂ ਬਾਰੇ ਗੱਲ ਕਰਦੇ ਹੋਏ, ਡਾ. ਅਗਰਵਾਲ ਨੇ ਕਿਹਾ ਕਿ ਓਪਨ ਸਰਜਰੀ ਵਿੱਚ 8-10 ਦਿਨਾਂ ਦੇ ਆਮ ਠਹਿਰਨ ਦੇ ਮੁਕਾਬਲੇ, ਰੋਬੋਟ-ਏਡਿਡ ਸਰਜਰੀ ਮਰੀਜ਼ ਨੂੰ ਪ੍ਰਕਿਰਿਆ ਦੇ ਉਸੇ ਦਿਨ ਤੁਰਨ ਦੇ ਯੋਗ ਬਣਾਉਂਦੀ ਹੈ। ਪਿਸ਼ਾਬ ਵਿੱਚ ਖੂਨ ਇੱਕ ਚੰਗਾ ਸੰਕੇਤ ਨਹੀਂ ਹੈ ਅਤੇ ਅਕਸਰ ਇੱਕ ਗੰਭੀਰ ਸਮੱਸਿਆ ਵੱਲ ਇਸ਼ਾਰਾ ਕਰਦਾ ਹੈ। ਨਵੀਆਂ ਤਕਨੀਕਾਂ ਦੀ ਮਦਦ ਨਾਲ, ਅਸੀਂ ਹੁਣ ਸਿਰਫ ਟਿਊਮਰ ਨੂੰ ਹਟਾਉਣ ਅਤੇ ਕਿਡਨੀ ਨੂੰ ਬਚਾਉਣ ਦੇ ਯੋਗ ਹਾਂ। ਰੋਬੋਟ-ਏਡਿਡ ਸਰਜਰੀ ਮਿਨੀਮਲ ਇਨਵੇਸਿਵ ਸਰਜਰੀ ਦਾ ਨਵਾਂ ਰੂਪ ਹੈ ਅਤੇ ਮਰੀਜ਼ ਦੇ ਸਰੀਰ ਵਿੱਚ ਪਾਏ ਗਏ ਇੱਕ ਵਿਸ਼ੇਸ਼ ਕੈਮਰੇ ਦੁਆਰਾ ਆਪਰੇਟਿਵ ਖੇਤਰ ਦਾ 3ਡੀ ਦ੍ਰਿਸ਼ ਪ੍ਰਦਾਨ ਕਰਦਾ ਹੈ। ਰੋਬੋਟ ਏਡਿਡ ਉਪਕਰਣਾਂ ਦੁਆਰਾ ਸਰੀਰ ਦੇ ਉਨ੍ਹਾਂ ਹਿੱਸਿਆਂ ਤੱਕ ਪਹੁੰਚਿਆ ਜਾ ਸਕਦਾ ਹੈ ਜਿਨ੍ਹਾਂ ਤੱਕ ਮਨੁੱਖੀ ਹੱਥਾਂ ਦਾ ਪਹੁੰਚਣਾ ਮੁਸ਼ਕਿਲ ਹੁੰਦਾ ਹੈ, ਇਹ 360 ਡਿਗਰੀ ਘੁੰਮ ਸਕਦੇ ਹਨ।
ਡਾ. ਧਰਮਿੰਦਰ ਅਗਰਵਾਲ ਨੇ ਲੰਡਨ ਤੋਂ ਗੁੰਝਲਦਾਰ ਕੈਂਸਰ ਸਰਜਰੀ ਅਤੇ ਰੋਬੋਟ ਏਡਿਡ ਸਰਜਰੀ ਦੀ ਸਿਖਲਾਈ ਪ੍ਰਾਪਤ ਕੀਤੀ ਹੈ ਅਤੇ ਹੁਣ ਤੱਕ 550 ਤੋਂ ਵੱਧ ਰੋਬੋਟਿਕ ਸਰਜਰੀਆਂ ਕਰ ਚੁੱਕੇ ਹਨ।