ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਹੁਸ਼ਿਆਰਪੁਰ ਵਿਖੇ 26 ਜੁਲਾਈ 2024 ਦਿਨ ਸ਼ੁੱਕਰਵਾਰ ਨੂੰ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਅਫਸਰ ਇੰਜ: ਸੰਦੀਪ ਕੁਮਾਰ ਨੇ ਕਿ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿਚ ਸੋਨਾਲੀਕਾ ਟਰੈਕਟਰਜ਼ ਲਿਮਟਿਡ ਹੁਸ਼ਿਆਰਪੁਰ, ਯਸ਼ਸਵੀ ਅਕੈਡਮੀ, ਜੀ.ਐਨ.ਏ. ਗੇਅਰ ਲਿਮਟਿਡ, ਬਾਂਗਰ ਸੀਮੈਂਟ ਅਤੇ ਭਾਰਤੀ ਐਕਸਾ ਕੰਪਨੀਆਂ ਵੱਲੋਂ ਭਾਗ ਲਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੋਨਾਲੀਕਾ ਟਰੈਕਟਰਜ਼ ਲਿਮਟਿਡ ਵੱਲੋਂ ਹੈਲਪਰ ਅਤੇ ਓਪਰੇਟਰ ਦੀ ਭਰਤੀ ਕੀਤੀ ਜਾ ਰਹੀ ਹੈ, ਜਿਸ ਦੀ ਘੱਟੋ—ਘੱਟ ਯੋਗਤਾ ਅੱਠਵੀਂ, ਦਸਵੀਂ, ਬਾਰ੍ਹਵੀਂ ਅਤੇ ਆਈ.ਟੀ.ਆਈ (ਇਲੈਕਟ੍ਰੀਸ਼ਨ, ਫਿਟਰ, ਮਸ਼ੀਨਿਸਟ, ਵਾਇਰਮੈਨ, ਇਲੈਕਟ੍ਰਾਨਿਕਸ ਅਤੇ ਮੋਟਰ ਮਕੈਨਿਕ) ਰੱਖੀ ਗਈ ਹੈ, ਜਿਸ ਵਿਚ ਕੇਵਲ ਲੜਕੇ ਭਾਗ ਲੈ ਸਕਦੇ ਹਨ।
ਯਸ਼ਸਵੀ ਅਕੈਡਮੀ ਵੱਲੋਂ ਸੋਨਾਲੀਕਾ ਟਰੈਕਟਰਜ਼ ਲਿਮਟਿਡ ਹੁਸ਼ਿਆਰਪੁਰ ਲਈ ਅਪਰੈਂਟਸ਼ਿਪ ਦੀ ਭਰਤੀ ਕੀਤੀ ਜਾਣੀ ਹੈ, ਜਿਸ ਦੀ ਯੋਗਤਾ ਆਈ.ਟੀ.ਆਈ (ਇਲੈੱਕਟ੍ਰੀਸ਼ਨ, ਫਿਟਰ, ਮਸ਼ੀਨਿਸਟ, ਵਾਇਰਮੈਨ, ਇਲੈਕਟ੍ਰਾਨਿਕਸ, ਮੋਟਰ ਮਕੈਨਿਕ, ਟਰਨਰ, ਡਰਾਫਟਸਮੈਨ, ਡੀਜ਼ਲ ਮਕੈਨਿਕ ਅਤੇ ਆਟੋ-ਇਲੈਕਟ੍ਰੀਸ਼ਨ ) ਰੱਖੀ ਗਈ ਹੈ, ਜਿਸ ਵਿਚ ਕੇਵਲ ਲੜਕੇ ਭਾਗ ਲੈ ਸਕਦੇ ਹਨ।
ਜੀ.ਐਨ.ਏ. ਗੇਅਰ ਲਿਮਟਿਡ ਮੇਹਟੀਆਣਾ ਵੱਲੋਂ ਆਈ.ਟੀ.ਆਈ. ਟੈਕਟੀਸ਼ੀਅਨਾਂ ਦੀ ਭਰਤੀ ਲਈ ਘੱਟੋ-ਘੱਟ ਯੋਗਤਾ ਆਈ.ਟੀ.ਆਈ. (ਇਲੈਕਟ੍ਰੀਸ਼ਨ, ਫਿਟਰ, ਮਸ਼ੀਨਿਸਟ, ਟਰਨਰ, ਡਰਾਫਟਸਮੈਨ, ਗਰਾਈਂਡਰ ਅਤੇ ਆਰ.ਏ.ਸੀ ਆਦਿ) ਰੱਖੀ ਗਈ ਹੈ, ਜਿਸ ਵਿਚ ਕੇਵਲ ਲੜਕੇ ਭਾਗ ਲੈ ਸਕਦੇ ਹਨ। ਬਾਂਗਰ ਸੀਮੈਂਟ ਹੁਸ਼ਿਆਰਪੁਰ ਵੱਲੋਂ ਮਾਰਕਟਿੰਗ ਐਗਜ਼ੀਕਿਊਟਿਵ ਦੀ ਭਰਤੀ ਲਈ ਘੱਟੋ-ਘੱਟ ਯੋਗਤਾ ਬਾਰ੍ਹਵੀਂ ਪਾਸ ਅਤੇ ਡਿਪਲੋਮਾ ਸਿਵਲ ਇੰਜੀਨੀਅਰਿੰਗ ਰੱਖੀ ਗਈ ਹੈ, ਜਿਸ ਵਿਚ ਕੇਵਲ ਲੜਕੇ ਭਾਗ ਲੈ ਸਕਦੇ ਹਨ।
ਭਾਰਤੀ ਐਕਸਾ ਹੁਸ਼ਿਆਰਪੁਰ ਵੱਲੋਂ ਬਿਜ਼ਨਸ ਮੈਨੇਜਰ ਦੀ ਭਰਤੀ ਲਈ ਘੱਟੋ-ਘੱਟ ਯੋਗਤਾ ਗ੍ਰੈਜੂਏਸ਼ਨ ਪਾਸ ਰੱਖੀ ਗਈ ਹੈ, ਜਿਸ ਵਿਚ ਲੜਕੇ ਅਤੇ ਲੜਕੀਆਂ ਦੋਵੇਂ ਭਾਗ ਲੈ ਸਕਦੇ ਹਨ।
ਜ਼ਿਲ੍ਹਾ ਰੋਜ਼ਗਾਰ ਅਫ਼ਸਰ ਵੱਲੋਂ ਇਥੇ ਇਹ ਵੀ ਦੱਸਿਆ ਗਿਆ ਕਿ ਚਾਹਵਾਨ ਯੋਗ ਪ੍ਰਾਰਥੀ 26 ਜੁਲਾਈ 2024 ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਜ਼ਿਲ੍ਹਾ ਬਿਊਰੋ ਆਫ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ, ਐਮ.ਐਸ.ਡੀ.ਸੀ. ਬਿਲਡਿੰਗ, ਪਹਿਲੀ ਮੰਜ਼ਿਲ, ਸਰਕਾਰੀ ਆਈ.ਟੀ.ਆਈ ਕੰਪਲੈਕਸ, ਜਲੰਧਰ ਰੋਡ, ਹੁਸ਼ਿਆਰਪੁਰ ਵਿਖੇ ਪਹੁੰਚ ਕੇ ਇਸ ਪਲੇਸਮੈਂਟ ਕੈਂਪ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰ ਸਕਦੇ ਹਨ।