ਰੋਟਰੀ ਆਈ ਬੈਂਕ ਅਤੇ ਕੋਰਨੀਆ ਟ੍ਰਾਂਸਪਲਾਟੇਸ਼ਨ ਸੁਸਾਇਟੀ ਵਲੋਂ ਪ੍ਰਧਾਨ ਅਤੇ ਪ੍ਰਮੁੱਖ ਸਮਾਜ ਸੇਵੀ ਸੰਜੀਵ ਅਰੋੜਾ ਦੀ ਪ੍ਰਧਾਨਗੀ ਵਿੱਚ ਸੁਸਾਇਟੀ ਵਲੋਂ ਨੇਤਰਦਾਨ ਸਬੰਧੀ ਬਣਾਈ ਗਈ ਵੈਬਸਾਈਟ ਲਾਂਚ ਕਰਨ ਲਈ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਸ਼੍ਰੀਮਤੀ ਕੋਮਲ ਮਿੱਤਲ ਡਿਪਟੀ ਕਮਿਸ਼ਨਰ ਵਲੋਂ ਵੈਬ ਸਾਈਟ ਦਾ ਉਦਘਾਟਨ ਕਰਕੇ ਉਸ ਦਾ ਸ਼ੁਭ ਆਰੰਭ ਕੀਤਾ ਗਿਆ। ਇਸ ਮੌਕੇ ਤੇ ਮੁੱਖ ਮਹਿਮਾਨ ਕੋਮਲ ਮਿੱਤਲ ਨੇ ਰੋਟਰੀ ਆਈ ਬੈਂਕ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਕੋਰਨੀਆ ਬਲਾਇੰਡਨੈਸ ਨੂੰ ਦੂਰ ਕਰਨ ਦੇ ਲਈ ਸਰਕਾਰ ਅਤੇ ਸੰਸਥਾਵਾਂ ਵਲੋਂ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ ਹਨ ਅਤੇ ਉਨ੍ਹਾਂ ਦੇ ਯਤਨਾਂ ਨਾਲ ਹੀ ਅੱਜ ਹਜ਼ਾਰਾ ਲੋਕ ਫਿਰ ਤੋਂ ਦੁੁਬਾਰਾ ਦੇਖਣ ਦੇ ਕਾਬਲ ਬਣ ਸਕੇ ਹਨ ਅਤੇ ਸ਼੍ਰੀਮਤੀ ਕੋਮਲ ਮਿੱਤਲ ਨੇ ਕਿਹਾ ਕਿ ਸਾਡਾ ਸਮਾਜ ਅੱਜ ਰੋਟਰੀ ਆਈ ਬੈਂਕ ਵਰਗੀਆਂ ਸਮਾਜ ਸੇਵੀ ਸੰਸਥਾਵਾਂ ਦੇ ਬਲ ਨਾਲ ਅੱਗੇ ਵੱਧ ਰਿਹਾ ਹੈ ਅਤੇ ਉਨਾਂ ਨੇ ਕਿਹਾ ਕਿ ਕਿਸੇ ਦੀ ਹਨੇਰੀ ਜ਼ਿੰਦਗੀ ਨੂੰ ਰੋਸ਼ਨੀ ਪ੍ਰਦਾਨ ਕਰਨਾ ਸਭ ਤੋਂ ਵੱਡਾ ਪੁੰਨ ਦਾ ਕਾਰਜ ਹੈ ਅਤੇ ਉਨਾਂ ਨੇ ਸੁਸਾਇਟੀ ਨੂੰ ਪੂਰਣ ਸਹਿਯੋਗ ਦੇਣ ਦਾ ਵੀ ਭਰੋਸਾ ਦਿਵਾਇਆ।
ਇਸ ਮੌਕੇ ਤੇ ਪ੍ਰਧਾਨ ਸੰਜੀਵ ਅਰੋੜਾ ਨੇ ਦੱਸਿਆ ਕਿ ਸੁਸਾਇਟੀ ਵਲੋਂ ਹੁਣ ਤੱਕ 4090 ਤੋਂ ਵੱਧ ਕੋਰਨੀਆ ਬਲਾਇੰਡਨੈਸ ਪੀੜ੍ਹਿਤਾਂ ਨੂੰ ਨਵੀਆਂ ਅੱਖਾਂ ਲਗਵਾ ਕੇ ਰੋਸ਼ਨੀ ਪ੍ਰਦਾਨ ਕੀਤੀ ਜਾ ਚੁੱਕੀ ਹੈ ਅਤੇ ਸ਼੍ਰੀ ਅਰੋੜਾ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਦੇ ਕੋਰਨੀਆ ਟ੍ਰਾਂਸਪਲਾਂਟ ਕੀਤੇ ਜਾ ਚੁੱਕੇ ਹਨ ਉਨਾਂ ਵਿੱਚ 500 ਤੋਂ ਜ਼ਿਆਦਾ ਛੋਟੇ ਬੱਚੇ ਹਨ ਜਿਨਾਂ ਦੀ ਉਮਰ 15 ਸਾਲ ਤੋਂ ਘੱਟ ਹੈ ਅਤੇ ਉਨਾਂ ਨੇ ਦੱਸਿਆ ਕਿ ਇਕ ਵਿਅਕਤੀ ਦੁਆਰਾ ਦਾਨ ਕੀਤੀਆਂ ਅੱਖਾਂ ਨਾਲ ਦੋ ਹਨੇਰੀ ਜ਼ਿੰਦਗੀਆਂ ਨੂੰ ਰੋਸ਼ਨੀ ਮਿਲਦੀ ਹੈ ਅਤੇ ਨੇਤਰਦਾਨੀਆਂ ਦੇ ਪਰਿਵਾਰ ਨੂੰ ਸੁਸਾਇਟੀ ਵਲੋਂ ਉਨਾਂ ਦੇ ਭੋਗ ਅਤੇ ਰਸਮ ਕਿਰਿਆ ਤੇ ਸਨਮਾਨਤ ਵੀ ਕੀਤਾ ਜਾਂਦਾ ਹੈ ਤਾਂਕਿ ਦੂਜੇ ਲੋਕਾਂ ਨੂੰ ਵੀ ਨੇਤਰਦਾਨ ਦੇ ਪ੍ਰਤੀ ਪ੍ਰੇਰਣਾ ਮਿਲ ਸਕੇ। ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਰਮਿੰਦਰ ਸਿੰਘ, ਮਨਪ੍ਰੀਤ ਸਿੰਘ ਅਤੇ ਪੋ੍ਰ. ਦਲਜੀਤ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ।
ਇਸ ਮੌਕੇ ਤੇ ਚੇਅਰਮੈਨ ਜੇ.ਬੀ.ਬਹਿਲ ਅਤੇ ਰਮਿੰਦਰ ਸਿੰਘ ਨੇ ਕਿਹਾ ਕਿ ਆਪ੍ਰੇਸ਼ਨ ਕਰਵਾਉਣ ਦੇ ਲਈ ਅਲੱਗ ਅਲੱਗ ਹਸਪਤਾਲਾਂ ਦੇ ਨਾਲ ਟ੍ਰਾਈਅਪ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਏਮਸ ਦਿੱਲੀ, ਰਾਜਿੰਦਰ ਮੈਡੀਕਲ ਕਾੱਲੇਜ ਪਟਿਆਲ, ਟ੍ਰਾਈ ਸਿਟੀ ਮੋਹਾਲੀ, ਪੀ.ਜੀ.ਆਈ. ਚੰਡੀਗੜ੍ਹ, ਡਾ.ਸ਼ਰਾਫ ਚੈਰੀਟੇਬਲ ਹਸਪਤਾਲ ਦਿੱਲੀ ਅਤੇ ਸੰਕਾਰਾ ਆਈ ਹਸਪਤਾਨ ਲੁਧਿਆਣਾ ਆਦਿ ਮੁੱਖ ਹਸਪਤਾਲ ਹਨ ਅਤੇ ਸ਼੍ਰੀ ਬਹਿਲ ਨੇ ਦੱਸਿਆ ਕਿ ਕਿਸੀ ਦੀ ਮੌਤ ਹੋਣ ਤੋਂ ਬਾਅਦ ਉਨਾਂ ਦੇ ਪਰਿਵਾਰ ਦੇ ਮੈਂਬਰਾਂ ਦੁਆਰਾ ਸੂਚਨਾ ਦੇਣ ਤੇ ਰੋਟਰੀ ਆਈ ਬੈਂਕ ਦੀ ਟੀਮ ਮਾਹਿਰ ਡਾਕਟਰਾਂ ਨੂੰ ਨਾਲ ਲੈ ਕੇ ਉਨਾਂ ਦੇ ਨਿਵਾਸ ਸਥਾਨ ਤੇ ਪੁੱਜ ਜਾਂਦੀ ਹੈ ਅਤੇ ਨੇਤਰਦਾਨ ਲੈਣ ਦੀ ਪ੍ਰਕਿਰਿਆ ਨੂੰ ਕੇਵਲ 15-20 ਮਿੰਟ ਵਿੱਚ ਪੂਰਾ ਕਰ ਲਿਆ ਜਾਂਦਾ ਹੈ ਅਤੇ ਸ਼੍ਰੀ ਬਹਿਲ ਨੇ ਦੱਸਿਆ ਕਿ ਵੈਬ ਸਾਈਟ ਵਿੱਚ ਨੇਤਰਦਾਨ ਸੰਬਧੀ ਪੂਰੀ ਜਾਣਕਾਰੀ ਦਿੱਤੀ ਗਈ ਹੈ। ਜੇ ਕੋਈ ਵਿਅਕਤੀ ਮਰਨ ਤੋਂ ਬਾਅਦ ਨੇਤਰਦਾਨ ਜਾਂ ਸਰੀਰਦਾਨ ਕਰਵਾਉਣਾ ਚਾਹੁੰਦਾ ਹੈ ਤਾਂ ਉਹ ਉਥੋਂ ਫਾਰਮ ਡਾਊਨ ਲੋਡ ਕਰ ਸਕਦਾ ਹੈ। ਹੋਰ ਜਾਣਕਾਰੀ ਲਈ 83606-31756, 94170-00696 ਤੇ ਸੰਪਰਕ ਕੀਤਾ ਜਾ ਸਕਦਾ ਹੈ। ਅੰਤ ਵਿੱਚ ਡੀ.ਸੀ. ਕੋਮਲ ਮਿੱਤਲ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤੇ ਕਾਸ਼ਵੀ, ਰਮਿੰਦਰ ਸਿੰਘ, ਪ੍ਰਿੰ ਡੀ.ਕੇ.ਸ਼ਰਮਾ, ਮਦਨ ਲਾਲ ਮਹਾਜਨ, ਵੀਨਾ ਚੋਪੜਾ, ਵਿਜੈ ਅਰੋੜਾ, ਪ੍ਰੋ.ਦਲਜੀਤ ਸਿੰਘ, ਰਮਨ ਵਰਮਾ, ਜਸਵੀਰ ਸਿੰਘ, ਮਨਪ੍ਰੀਤ ਸਿੰਘ, ਜਸਵੀਰ ਕੰਵਰ ਆਦਿ ਮੌਜੂਦ ਸਨ।
ਫੋਟੋ: ਵੈਬਸਾਈਟ ਦਾ ਸ਼ੁਭ ਆਰੰਭ ਕਰਦੇ ਹੋਏ ਸ਼੍ਰੀਮਤੀ ਕੋਮਲ ਮਿੱਤਲ ਡਿਪਟੀ ਕਮਿਸ਼ਨਰ ਨਾਲ ਹਨ ਪ੍ਰਧਾਨ ਸੰਜੀਵ ਅਰੋੜਾ, ਜੇ.ਬੀ.ਬਹਿਲ ਅਤੇ ਹੋਰ।