ਹੁਸ਼ਿਆਰਪੁਰ – ਲਾਇਨਜ਼ ਕਲੱਬ ਹੁਸ਼ਿਆਰਪੁਰ ਐਕਸ਼ਨ ਨੇ ਪੌਦੇ ਲਗਾਉਣ ਦੀ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਐਮ.ਈ.ਲੈਬ (ਪੀ.ਐਸ.ਪੀ.ਸੀ.ਐਲ) ਜਲੰਧਰ ਰੋਡ ਹੁਸ਼ਿਆਰਪੁਰ ਵਿਖੇ ਵੱਖ-ਵੱਖ ਪ੍ਰਕਾਰ ਦੇ ਪੌਦੇ ਲਗਾਏ। ਇਸ ਮੌਕੇ ਤੇ ਕਲੱਬ ਮੈਂਬਰਾਂ ਵਲੋਂ ਵਾਤਾਵਰਣ ਦੀ ਸੁਰੱਖਿਆ ਲਈ ਵੱਧ ਤੋਂ ਵੱਧ ਪੌਦੇ ਲਗਾਉਣ ਦੀ ਅਪੀਲ ਕੀਤੀ ਗਈ। ਕਲੱਬ ਡਾਇਰੈ ਕਟਰ ਲਾਇਨ ਦਲਜਿੰਦਰ ਸਿੰਘ ਨੇ ਕਿਹਾ ਕਿ ਰੁੱਖ ਸਾਨੂੰ ਮੀਂਹ, ਧੁੱਪ ਹਨੇਰੀ ਤੋਂ ਬਚਾਉਂਦੇ ਹਨ ਅਤੇ ਵਰਖਾ ਲਿਆਉਣ ਵਿੱਚ ਸਹਾਈ ਹੁੰਦੇ ਹਨ। ਕਲੱਬ ਡਾਇਰੈਕਟਰ ਭੁਪਿੰਦਰ ਸਿੰਘ ਗੱਗੀ ਨੇ ਕਿਹਾ ਕਿ ਰੁੱਖ ਜਿਥੇ ਸਾਨੂੰ ਛਾਂ ਦਿੰਦੇ ਹਨ ਉਥੇ ਹਵਾ ਨੂੰ ਵੀ ਸਾਫ ਕਰਦੇ ਹਨ, ਨਾਲ ਹੀ ਕਈ ਪੰਛੀਆਂ ਦਾ ਰੈਣ-ਬਸੇਰਾ ਹਨ। ਕਲੱਬ ਡਾਇਰੈਕਟਰ ਲਾਇਨ ਰਮਨ ਵਰਮਾ ਅਤੇ ਗੁਰਵਿੰਦਰਜੀਤ ਸਿੰਘ ਨੇ ਦੱਸਿਆ ਕਿ ਸਾਡੇ ਜੀਵਨ ਦਾ ਵਧੇਰੇ ਭਾਗ ਕਿਸੇ ਨਾ ਕਿਸੇ ਤਰ੍ਹਾਂ ਰੁੱਖਾਂ ‘ਤੇ ਨਿਰਭਰ ਹੈ, ਇਸ ਲਈ ਹਰ ਇਨਸਾਨ ਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਇਸ ਮੌਕੇ ਤੇ ਕਲੱਬ ਡਾਇਰੈਕਟਰ ਲਾਇਨ ਦਲਜਿੰਦਰ ਸਿੰਘ, ਭੁਪਿੰਦਰ ਗੱਗੀ, ਰਮਨ ਵਰਮਾ, ਗੁਰਵਿੰਦਰਜੀਤ ਸਿੰਘ, ਨੱਚਦੇ ਪੰਜਾਬੀ ਕਲਚਰ ਵੈਲਫੇਅਰ ਕਲੱਬ ਦੇ ਪ੍ਰਧਾਨ ਮਨਜਿੰਦਰ ਸਿੰਘ ਉਗਰਾਂ, ਐਸ.ਡੀ.ਓ. ਜਸਵਿੰਦਰ ਸਿੰਘ, ਜੇ.ਈ. ਜਸਪਾਲ ਸਿੰਘ, ਅਨਿਲ ਕੁਮਾਰਅਤੇ ਮਨਵੀਰ ਸਿੰਘ ਮੌਜੂਦ ਸਨ।
ਫੋਟੋ: ਪੌਦੇ ਲਗਾਉਂਦੇ ਹੋਏ ਕਲੱਬ ਡਾਇਰੈਕਟਰ ਦਲਜਿੰਦਰ ਸਿੰਘ, ਭੁਪਿੰਦਰ ਗੱਗੀ, ਰਮਨ ਵਰਮਾ, ਗੁਰਵਿੰਦਰਜੀਤ ਸਿੰਘ ਅਤੇ ਹੋਰ