ਕੈਬਨਿਟ ਮੰਤਰੀ ਜਿੰਪਾ ਨੇ ਮਾਨਵਤਾ ਮੰਦਿਰ ਦੇ ਵਿਦਿਆਰਥੀਆਂ ਨੂੰ ਸਕੂਲ ਵਰਦੀਆਂ ਤੇ ਸਟੇਸ਼ਨਰੀ ਕੀਤੀ ਭੇਟ


ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਸ਼ਿਵ ਦੇਵ ਰਾਓ ਐਸ.ਐਸ.ਕੇ ਹਾਈ ਸਕੂਲ ਮਾਨਵਤਾ ਮੰਦਿਰ ਦੇ ਵਿਦਿਆਰਥੀਆਂ ਨੂੰ ਸਕੂਲ ਦੀਆਂ ਵਰਦੀਆਂ ਅਤੇ ਸਟੇਸ਼ਨਰੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਐਨ.ਆਰ.ਆਈ ਭਟਨਾਗਰ ਪਰਿਵਾਰ ਅਤੇ ਮੁੰਬਈ ਦੇ ਹਰੀਸ਼ ਸ਼ਾਹ ਵੱਲੋਂ ਹਰ ਸਾਲ ਸਕੂਲ ਦੇ ਬੱਚਿਆਂ ਨੂੰ ਗਰਮੀਆਂ ਅਤੇ ਸਰਦੀਆਂ ਦੀਆਂ ਵਰਦੀਆਂ ਭੇਜੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਪਰਮਦਿਆਲ ਮਹਾਰਾਜ ਦੀ ਕਿਰਪਾ ਅਤੇ ਸਤਿਸੰਗੀਆਂ ਦੀ ਨੇਕ ਕਮਾਈ ਤੋਂ ਟਰੱਸਟ ਸਮਾਜ ਭਲਾਈ ਕੰਮ ਕਰ ਰਿਹਾ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਪਰਮਦਿਆਲ ਮਹਾਰਾਜ ਦਾ ਇਕ ਹੀ ਪਰਮ ਵਾਕ ਸੀ ਕਿ ਇਨਸਾਨ ਬਣੋ। ਉਨ੍ਹਾਂ ਨੇ ਲੋਕਾਂ ਨੂੰ ਦੂਰਦ੍ਰਿਸ਼ਟੀ ਦਿੱਤੀ ਕਿ ਰੂਹਾਨੀਅਤ ਤੋਂ ਪਹਿਲਾਂ ਵਿਅਕਤੀ ਦਾ ਨੇਕ ਇਨਸਾਨ ਬਣਨਾ ਜ਼ਰੂਰੀ ਹੈ। ਇਸ ਦੌਰਾਨ ਉਨ੍ਹਾਂ ਸਾਰਿਆਂ ਨੂੰ ਆਪਣੀ ਨੇਕ ਕਮਾਈ ਦਾ ਕੁਝ ਹਿੱਸਾ ਸਮਾਜ ਸੇਵਾ ਦੇ ਕੰਮਾਂ ਵਿਚ ਲਗਾਉਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਜਨਰਲ ਸਕੱਤਰ ਰਾਣਾ ਰਣਵੀਰ ਸਿੰਘ, ਰਾਜੇਸ਼ਵਰ ਦਿਆਲ, ਵਿਜੇ ਡੋਗਰਾ, ਟੀ.ਸੀ ਸ਼ਰਮਾ, ਪ੍ਰਿੰਸੀਪਲ ਮਮਤਾ ਖੋਸਲਾ ਅਤੇ ਸਕੂਲ ਦਾ ਸਮੂਹ ਸਟਾਫ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।

Leave a Reply

Your email address will not be published. Required fields are marked *