ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵੱਲੋਂ ਮੁਹੱਲਾ ਈਸ਼ ਨਗਰ, ਹੁਸ਼ਿਆਰਪੁਰ ਵਿਖੇ ਚਲਾਇਆ ਜਾ ਰਿਹਾ ‘ਸਾਂਝੀ ਰਸੋਈ’ ਪ੍ਰੋਜੈਕਟ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੀ ਰਹਿਣੁਮਈ ਅਤੇ ਯੋਗ ਅਗਵਾਈ ਹੇਠ ਬਹੁਤ ਹੀ ਸਫਲਤਾ ਪੂਰਵਕ ਚੱਲ ਰਿਹਾ ਹੈ। ਜਿਸਦਾ ਰੋਜਾਨਾ 400 ਤੋਂ 450 ਗਰੀਬ/ਲੋੜਵੰਦ ਵਿਅਕਤੀ ਲਾਭ ਪ੍ਰਾਪਤ ਕਰ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰ, ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਮੰਗੇਸ਼ ਸੂਦ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੀ ਸਫਲਤਾ ਲਈ ਬਿੰਦੂ ਰੰਧਾਵਾ ਵਾਸੀ ਹੁਸ਼ਿਆਰਪੁਰ ਵੱਲੋਂ ਆਪਣੇ ਪਤੀ ਸਵ: ਬਿਕਰਮਜੀਤ ਸਿੰਘ ਰੰਧਾਵਾ ਦੀ ਯਾਦ ਵਿੱਚ ਆਪਣੇ ਪਰਿਵਾਰਿਕ ਮੈਂਬਰਾਂ ਕਰਨਲ ਐਮ. ਐਸ. ਰੰਧਾਵਾ, ਹਰਪ੍ਰੀਤ ਕੌਰ ਰੰਧਾਵਾ, ਤੁਸ਼ਾਨ ਰੰਧਾਵਾ, ਅਰਸ਼ਿਆ ਰੰਧਾਵਾ ਅਤੇ ਅਮ੍ਰਿਤ ਪਾਲ ਸਿੰਘ ਰੰਧਾਵਾ ਨਾਲ ਮਿਲ ਕੇ 5100 ਰੁਪਏ ਦੀ ਰਾਸ਼ੀ ਸਾਂਝੀ ਰਸੋਈ ਨੂੰ ਭੇਟ ਕੀਤੀ ਗਈ।