ਧਾਰਮਿਕ ਤੇ ਸਮਾਜਿਕ ਰੀਤੀ ਰਿਵਾਜ਼, ਲਿੰਗਕ ਨਾ ਬਰਾਬਰਤਾ, ਅਨਪੜ੍ਹਤਾ ਅਤੇ ਅਗਿਆਨਤਾ ਵੱਧਦੀ ਅਬਾਦੇ ਦੇ ਮੁੱਖ ਕਾਰਨ: ਸਿਵਲ ਸਰਜਨ ਡਾ. ਡਮਾਣਾ

“ਵਿਕਸਿਤ ਭਾਰਤ ਦੀ ਨਵੀਂ ਪਛਾਣ, ਪਰਿਵਾਰ ਨਿਯੋਜਨ ਹਰੇਕ ਦੰਪਤੀ ਦੀ ਸ਼ਾਨ” ਵਿਸ਼ੇ ਤੇ ਵਿਸ਼ਵ ਅਬਾਦੀ ਦਿਵਸ ਮੌਕੇ ਇੱਕ ਸੈਮੀਨਾਰ ਦਾ ਆਯੋਜਨ ਸਿਵਲ ਸਰਜਨ ਡਾ.ਬਲਵਿੰਦਰ ਕੁਮਾਰ ਡਮਾਣਾ ਜੀ ਦੀ ਪ੍ਰਧਾਨਗੀ ਹੇਠ ਦਫਤਰ ਸਿਵਲ ਸਰਜਨ ਦੇ ਟ੍ਰੇਨਿੰਗ ਹਾਲ ਵਿਖੇ ਆਯੋਜਿਤ ਕੀਤਾ ਗਿਆ। ਇਸ ਦੌਰਾਨ ਏਐਨਐਮ ਟ੍ਰੇਨਿੰਗ ਸਕੂਲ ਦੀਆਂ ਵਿਦਿਆਰਥਣਾਂ ਦਾ ਭਾਸ਼ਣ ਅਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ। ਉਪਰੰਤ ਸਿਵਲ ਸਰਜਨ ਡਾ ਡਮਾਣਾ ਵੱਲੋਂ ਸਹਾਇਕ ਸਿਵਲ ਸਰਜਨ ਡਾ. ਕਮਲੇਸ਼ ਕੁਮਾਰੀ, ਡਿਪਟੀ ਮਾਸ ਮੀਡੀਆ ਅਫਸਰ ਰਮਨਦੀਪ ਕੌਰ, ਜ਼ਿਲਾ ਪ੍ਰੋਗਰਾਮ ਮੈਨੇਜਰ ਮੁਹੰਮਦ ਆਸਿਫ, ਡੀਐਮਈਓ ਅਨੁਰਾਧਾ ਠਾਕੁਰ, ਜ਼ਿਲਾ ਬੀ.ਸੀ.ਸੀ ਕੋਆਰਡੀਨੇਟਰ ਅਮਨਦੀਪ ਸਿੰਘ ਅਤੇ ਏਐਨਐਮ ਟ੍ਰੇਨਿੰਗ ਸਕੂਲ ਦੇ ਟਿਊਟਰ ਮੈਡਮ ਸੁਖਵਿੰਦਰ ਕੌਰ, ਮੈਡਮ ਅਮਰਪ੍ਰੀਤ ਕੌਰ, ਮੈਡਮ ਮਨਪ੍ਰੀਤ ਕੌਰ ਤੇ ਮੈਡਮ  ਰਿਤੂ ਦੇ ਸਹਿਯੋਗ ਦੇ ਨਾਲ ਇੱਕ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।

                ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਬਲਵਿੰਦਰ ਕੁਮਾਰ ਨੇ ਕਿਹਾ ਕਿ ਸੰਸਾਰ ਦੀ ਅਬਾਦੀ ਜਿਸ ਰਫਤਾਰ ਨਾਲ ਵੱਧ ਰਹੀ ਹੈ, ਜੇਕਰ ਇਸ ਵਾਧੇ ਨੂੰ ਰੋਕਣ ਦੇ ਠੋਸ ਯਤਨ ਨਾ ਕੀਤੇ ਗਏ ਤਾਂ ਭੱਵਿਖ ਵਿੱਚ ਸਾਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਸਿਹਤ ਪੱਖੋਂ ਗਲ ਕਰੀਏ ਤਾਂ ਸਾਹ ਲੈਣ ਲਈ ਸ਼ੁੱਧ ਹਵਾ ਨਾ ਮਿਲਨ ਕਾਰਣ ਦਮੇ, ਤਪਦਿਕ ਅਤੇ ਹੋਰ ਬੀਮਾਰੀਆਂ ਦੇ ਰੋਗੀਆਂ ਦੀ ਗਿਣਤੀ ਵੀ ਵੱਧ ਰਹੀ ਹੈ। ਇਹਨਾਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਲੋਕਾਂ ਨੂੰ ਆਬਾਦੀ ਵਿੱਚ ਸਥਿਰਤਾ ਲਿਆਉਣ ਲਈ ਪਰਿਵਾਰ ਨਿਯੋਜਿਤ ਰੱਖਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਵੱਧ ਰਹੀ ਆਬਾਦੀ ਦੇ ਚੱਲਦਿਆਂ ਦੇਸ਼ ਦੇ ਕੁਦਰਤੀ ਵਸੀਲੇ ਬੜੀ ਤੇਜ਼ੀ ਨਾਲ ਘੱਟ ਰਹੇ ਹਨ। ਦੇਸ਼ ਦੀ ਇੱਕ ਚੌਥਾਈ ਆਬਾਦੀ ਨੂੰ ਜ਼ਿੰਦਗੀ ਦੀਆਂ ਮੁੱਢਲੀਆਂ ਲੋੜਾਂ ਦੀ ਪ੍ਰਾਪਤੀ ਵੀ ਨਹੀ ਹੋ ਪਾ ਰਹੀ। ਉਨਾਂ ਦੱਸਿਆ ਕਿ ਸਾਡੀਆਂ ਧਾਰਮਿਕ ਤੇ ਸਮਾਜਿਕ ਪ੍ਰਸਥਿਤੀਆਂ, ਰੀਤੀ ਰਿਵਾਜ਼, ਲਿੰਗਕ ਨਾ ਬਰਾਬਰਤਾ, ਅਨਪੜ੍ਹਤਾ ਅਤੇ ਅਗਿਆਨਤਾ ਇਸ ਦੇ ਮੁੱਖ ਕਾਰਨ ਹਨ। ਉਨਾਂ ਕਿਹਾ ਕਿ ਜਦੋਂ ਤੱਕ ਇਨਾਂ ਕਾਰਨਾਂ ਪ੍ਰਤੀ ਆਮ ਲੋਕਾਂ ਵਿੱਚ ਮਾਨਸਿਕ ਪੱਧਰ ਤੇ ਜਾਗਰੂਕਤਾ ਨਹੀਂ ਆਉਂਦੀ, ਉਦੋਂ ਤੱਕ ਇਸ ਵਿਕਰਾਲ ਸਮੱਸਿਆ ਤੋਂ ਨਿਜਾਤ ਨਹੀਂ ਪਾਈ ਜਾ ਸਕਦੀ।

                ਡਿਪਟੀ ਮਾਸ ਮੀਡੀਆ ਅਫਸਰ ਰਮਨਦੀਪ ਕੌਰ ਨੇ ਆਖਿਆ ਕਿ ਹਰ ਸੈਕਿੰਡ ਵਿੱਚ ਦੁਨੀਆਂ ਅੰਦਰ ਦੋ ਨਵੇਂ ਮਨੁੱਖ ਪ੍ਰਵੇਸ਼ ਕਰ ਜਾਂਦੇ ਹਨ। ਨਤੀਜੇ ਵੱਜੋ ਖੁਰਾਕ, ਪਾਣੀ, ਤੇਲ, ਸ਼ੁੱਧ ਹਵਾ, ਭੀੜ ਭੜਕੇ, ਝਗੜੇ, ਯੁੱਧ ਆਦਿ ਦੀਆਂ ਸਮੱਸਿਆਵਾਂ ਵੀ ਤੇਜ਼ੀ ਨਾਲ ਵੱਧਣ ਲੱਗੀਆਂ ਹਨ। ਇਸ ਲਈ ਪਰਿਵਾਰ ਨੂੰ ਨਿਯੋਜਿਤ ਰੱਖਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਸਿਹਤ ਵਿਭਾਗ ਵੱਲੋਂ ਜਨਸੰਖਿਆ ਸਥਿਰਤਾ ਪੱਖਵਾੜਾ ਜੋ ਕਿ ਅੱਜ ਤੋਂ 24 ਜੁਲਾਈ ਤੱਕ ਮਨਾਇਆ ਜਾਵੇਗਾ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਸ ਦੌਰਾਨ ਵਿਸ਼ੇਸ਼ ਕੈਂਪ ਲਗਾ ਕੇ ਮਾਹਿਰ ਡਾਕਟਰਾਂ ਦੁਆਰਾ ਨਲਬੰਦੀ ਅਤੇ ਨਸਬੰਦੀ ਦੇ ਅਪ੍ਰਰੇਸ਼ਨ ਮੁਫਤ ਕੀਤੇ ਜਾਣਗੇ। ਉਨ੍ਹਾਂ ਵਿਦਿਆਰਥਣਾਂ ਨਾਲ ਪਰਿਵਾਰ ਨਿਯੋਜਨ ਦੇ ਕੱਚੇ ਤੇ ਪੱਕੇ ਵਸੀਲਿਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।

                ਅੰਤ ਵਿੱਚ ਭਾਗੀਦਾਰ ਵਿਦਿਆਰਥਣਾਂ ਨੂੰ ਸ਼ਲਾਘਾ ਪੁਰਸਕਾਰ ਦੇ ਸਨਮਾਨਿਤ ਕੀਤਾ ਗਿਆ ਅਤੇ ਵਿਦਿਆਰਥਣਾਂ ਨੂੰ ਰਿਫ੍ਰੈਸ਼ਮੈਂਟ ਵੀ ਵੰਡੀ ਗਈ। ਵਿਦਿਆਰਥਣਾਂ ਨੂੰ ਅਬਾਦੀ ਸਥਿਰਤਾ ਲਈ ਇੱਕ ਨਵੀਂ ਸੋਚ ਅੱਗੇ ਲੈ ਕੇ ਆਉਣ ਲਈ ਪ੍ਰੇਰਿਤ ਕੀਤਾ ਗਿਆ।

धार्मिक एवं सामाजिक रीति-रिवाज, लैंगिक असमानता, अशिक्षा एवं अज्ञानता बढ़ती जनसंख्या का मुख्य कारण : सिविल सर्जन डाॅ. डमाणा

आबादी दिवस पर स्वास्थ्य विभाग की ओर से निकाली गई जागरूकता रैली

होशियारपुर 11 जुलाई 2024( ) “विकसित भारत की नई पहचान, परिवार नियोजन हर जोड़े की शान” विषय पर विश्व जनसंख्या दिवस के अवसर पर एक सेमिनार का आयोजन सिविल सर्जन डॉ. बलविंदर कुमार डमाणा की अध्यक्षता में सिविल सर्जन कार्यालय के प्रशिक्षण हॉल में किया गया। इस दौरान एएनएम ट्रेनिंग स्कूल की छात्राओं  की भाषण एवं पोस्टर मेकिंग प्रतियोगिता करवाई गई। इसके बाद सिविल सर्जन डॉ. डमाणा ने सहायक सिविल सर्जन डाॅ. कमलेश कुमारी, डिप्टी मास मीडिया ऑफिसर रमनदीप कौर, जिला कार्यक्रम प्रबंधक मोहम्मद आसिफ, डीएमईओ अनुराधा ठाकुर, जिला बीसीसी कोऑर्डिनेटर अमनदीप सिंह और एएनएम ट्रेनिंग स्कूल के ट्यूटर मैडम सुखविंदर कौर, मैडम अमरप्रीत कौर, मैडम मनप्रीत कौर और मैडम रितु के सहयोग से एक जागरूकता रैली को झंडी दिखाकर रवाना किया।

            सेमिनार को संबोधित करते हुए सिविल सर्जन डा. बलविंदर कुमार ने कहा कि विश्व की जनसंख्या जिस तेजी से बढ़ रही है, यदि इस वृद्धि को रोकने के लिए ठोस प्रयास नहीं किए गए तो भविष्य में हमें गंभीर परिणाम भुगतने होंगे। स्वास्थ्य की दृष्टि से सांस लेने के लिए स्वच्छ हवा न मिलने के कारण अस्थमा, तपेदिक और अन्य बीमारियों से पीड़ित रोगियों की संख्या भी बढ़ रही है। इन समस्याओं को ध्यान में रखते हुए जनसंख्या को स्थिर करने के लिए लोगों को परिवार नियोजन के लिए प्रोत्साहित किया जाता है। बढ़ती जनसंख्या के कारण देश के प्राकृतिक संसाधन बहुत तेजी से कम हो रहे हैं। देश की एक चौथाई आबादी को जीवन की बुनियादी जरूरतें भी नहीं मिल पा रही हैं। उन्होंने कहा कि हमारी धार्मिक और सामाजिक परिस्थितियाँ, रीति-रिवाज, लैंगिक असमानता, अशिक्षा और अज्ञानता इसका मुख्य कारण है। उन्होंने कहा कि जब तक आम लोगों में इन कारणों के प्रति मानसिक जागरूकता नहीं आयेगी, तब तक इस गंभीर समस्या से राहत नहीं मिलेगी।

            डिप्टी मास मीडिया ऑफिसर रमनदीप कौर ने कहा कि हर सेकंड दो नए लोग दुनिया में आते हैं। परिणामस्वरूप भोजन, पानी, तेल, स्वच्छ वायु, भीड़भाड़, संघर्ष, युद्ध आदि समस्याएँ भी तेजी से बढ़ने लगी हैं। इसलिए परिवार को नियोजित रखना बहुत जरूरी है। उन्होंने स्वास्थ्य विभाग द्वारा आज से 24 जुलाई तक मनाए जाने वाले जनसंख्या स्थिरीकरण पखवाड़े के बारे में जानकारी साझा करते हुए कहा कि इस दौरान विशेष शिविर लगाकर विशेषज्ञ चिकित्सकों द्वारा निःशुल्क नसबंदी एवं नलबंदी ऑपरेशन किए जाएंगे। उन्होंने विद्यार्थियों से परिवार नियोजन के कच्चे एवं ठोस संसाधनों की जानकारी भी साझा की।\

            अंत में प्रतिभागी छात्राओं को प्रशंसा पुरस्कार से सम्मानित किया गया तथा छात्राओं को रिफ्रेशमैंट भी वितरित की गई। छात्राओं को जनसंख्या स्थिरता के लिए नई सोच के साथ आने के लिए प्रोत्साहित भी किया गया।

Leave a Reply

Your email address will not be published. Required fields are marked *